ਚੋਣ ਕਮਿਸ਼ਨਰ ਦੇ ਤੌਰ ‘ਤੇ ਸੁਨੀਲ ਅਰੋੜਾ ਦੀ ਚੋਣ

ਚੋਣ ਕਮਿਸ਼ਨਰ ਦੇ ਤੌਰ ‘ਤੇ ਸੁਨੀਲ ਅਰੋੜਾ ਦੀ ਚੋਣ

ਨਵੀਂ ਦਿੱਲੀ:

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਰਸਮੀ ਤੌਰ ‘ਤੇ ਚੋਣ ਕਮਿਸ਼ਨਰ ਦੇ ਤੌਰ ‘ਤੇ ਸੁਨੀਲ ਅਰੋੜਾ ਦੀ ਚੋਣ ਕੀਤੀ ਹੈ। ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਸੂਚਨਾ ‘ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਚੋਣ ਕਮਿਸ਼ਨ ‘ਚ ਸਭ ਤੋਂ ਸੀਨੀਅਰ ਚੋਣ ਕਮਿਸ਼ਨਰ ਨੂੰ ਮੁੱਖ ਚੋਣ ਕਮਿਸ਼ਨਰ ਬਣਾ ਦਿੱਤਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਸੁਨੀਲ ਅਰੋੜਾ 2 ਦਸੰਬਰ, 2018 ਨੂੰ ਮੁੱਖ ਚੋਣ ਕਮਿਸ਼ਨ ਦੇ ਦਫਤਰ ਦਾ ਚਾਰਜ ਸੰਭਾਲਣਗੇ।
ਓਮ ਪ੍ਰਕਾਸ਼ ਰਾਵਤ 1 ਦਸੰਬਰ, 2018 ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ। ਚੋਣ ਕਮਿਸ਼ਨ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਅਰੋੜਾ ਆਉਣ ਵਾਲੀ ਦੋ ਦਸੰਬਰ ਨੂੰ ਚਾਰਜ ਸਾਂਭਣਗੇ। ਅਰੋੜਾ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਬੈਚ 1980 ਦੇ ਰਾਜਸਥਾਨ ਕੇਡਰ ਤੋਂ ਰਿਟਾਈਡਰ ਅਧਿਕਾਰੀ ਹਨ ਜਿਸ ਨੂੰ ਚੋਣ ਕਮਿਸ਼ਨ ‘ਚ 31 ਅਗਸਤ, 2017 ‘ਚ ਨਿਯੁਕਤ ਕੀਤਾ ਗਿਆ ਸੀ।

© 2016 News Track Live - ALL RIGHTS RESERVED