ਇਸ ਸਾਲ 54000 ਤੋਂ ਵੱਧ ਜਵਾਨਾਂ ਦੀ ਭਰਤੀ ਦਾ ਫੈਸਲਾ

Jul 23 2018 03:09 PM
ਇਸ ਸਾਲ 54000 ਤੋਂ ਵੱਧ ਜਵਾਨਾਂ ਦੀ ਭਰਤੀ ਦਾ ਫੈਸਲਾ


ਨਵੀਂ ਦਿੱਲੀ
ਸਰਕਾਰ ਨੇ ਸੀ. ਆਰ. ਪੀ. ਐੱਫ., ਬੀ. ਐੱਸ. ਐੱਫ. ਅਤੇ ਆਈ. ਟੀ. ਬੀ. ਪੀ. ਵਰਗੇ ਕੇਂਦਰੀ ਸੁਰੱਖਿਆ ਬਲਾਂ 'ਚ ਇਸ ਸਾਲ 54000 ਤੋਂ ਵੱਧ ਜਵਾਨਾਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ। ਕੇਂਦਰੀ ਸੁਰੱਖਿਆ ਬਲਾਂ 'ਚ ਸਭ ਤੋਂ ਵੱਡੀਆਂ ਭਰਤੀ ਮੁਹਿੰਮਾਂ 'ਚੋਂ ਇਕ ਹੈ। ਕਰਮਚਾਰੀ ਚੋਣ ਕਮਿਸ਼ਨ ਵਲੋਂ 54,953  ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਹੈ ਜਿਨ•ਾਂ 'ਚ ਸਭ ਤੋਂ ਵੱਧ 21,566 ਅਸਾਮੀਆਂ ਦੇਸ਼ ਦੇ ਸਭ ਤੋ ਵੱਡੇ ਨੀਮ ਫੌਜੀ ਬਲ ਸੀ. ਆਰ. ਪੀ. ਐੱਫ. ਲਈ ਹਨ।
ਇਹ ਭਰਤੀ ਕਾਂਸਟੇਬਲ ਜਨਰਲ ਅਸਾਮੀਆਂ ਲਈ ਹੋਵੇਗੀ। ਇਨ•ਾਂ 'ਚ ਕੁਲ 47,307 ਅਸਾਮੀਆਂ ਮਰਦਾਂ ਤੇ 7, 646 ਅਸਾਮੀਆਂ ਔਰਤਾਂ ਲਈ ਹਨ। 18 ਤੋਂ 23 ਸਾਲ ਦੇ ਬਿਨੈਕਾਰ, ਜਿਨ•ਾਂ ਨੇ 10ਵੀਂ ਜਮਾਤ ਦੀ ਪੜ•ਾਈ ਪੂਰੀ ਕਰ ਲਈ ਹੈ, ਉਹ ਇਨ•ਾਂ ਅਸਾਮੀਆਂ ਲਈ ਅਰਜ਼ੀਆਂ ਦੇ ਸਕਦੇ ਹਨ। ਇਨ•ਾਂ ਅਸਾਮੀਆਂ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 20 ਅਗਸਤ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED