ਨੀਂਦ ਨਾਲ ਜੁੜਿਆ ਇਕ ਹੋਰ ਮਜੇਦਾਰ ਤੱਥ- ਘੱਟ ਸੈਲਰੀ ਮਿਲਣ ਵਾਲੇ ਲੈਂਦੇ ਹਨ ਘੱਟ ਨੀਂਦ

ਨੀਂਦ ਨਾਲ ਜੁੜਿਆ ਇਕ ਹੋਰ ਮਜੇਦਾਰ ਤੱਥ- ਘੱਟ ਸੈਲਰੀ ਮਿਲਣ ਵਾਲੇ ਲੈਂਦੇ ਹਨ ਘੱਟ ਨੀਂਦ


ਇਨਸਾਨ ਆਪਣੀ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਨੀਂਦ 'ਚ ਗੁਜ਼ਾਰਦਾ ਹੈ ਤੇ ਜੇਕਰ ਖੁਦ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ ਤਾਂ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈ ਤੁਸੀਂ ਸਿਗਰਟ ਪੀਂਦੇ ਹੋਵੋ, ਹੋ ਸਕਦਾ ਹੈ ਤੁਸੀਂ ਠੀਕ ਸਮੇਂ 'ਤੇ ਖਾਣਾ ਨਾ ਖਾਂਦੇ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਮੋਟਾਪੇ ਦੀ ਵਜ•ਾ ਕਰ ਕੇ ਨੀਂਦ ਨਾ ਆ ਰਹੀ ਹੋਵੇ। ਹਾਲ ਹੀ 'ਚ ਦਿੱਲੀ, ਮੁੰਬਈ ਅਤੇ ਬੇਂਗਲੁਰੂ ਕੰਮਕਾਜ਼ੀ ਪੇਸ਼ੇਵਰਾਂ 'ਚ ਕੀਤੇ ਗਏ ਇਕ ਸਰਵੇ 'ਚ ਨੀਂਦ ਨਾਲ ਜੁੜੇ ਇਹ ਮਜ਼ੇਦਾਰ ਤੱਥ ਸਾਹਮਣੇ ਆਏ।
ਸਰਵੇ ਅਨੁਸਾਰ ਘੱਟ ਤਨਖਾਹ ਪਾਉਣ ਵਾਲਿਆਂ ਨੂੰ ਘੱਟ ਨੀਂਦ ਆਉਂਦੀ ਹੈ ਤੇ ਜੇਕਰ ਤਨਖਾਹ ਵਧ ਜਾਵੇ ਤਾਂ ਨੀਂਦ ਦੀ ਮਿਕਦਾਰ ਵੀ ਵਧ ਜਾਂਦੀ ਹੈ। ਇਸੇ ਤਰ•ਾਂ ਜੋ ਲੋਕ ਚੰਗੀ ਨੀਂਦ ਸੌਂਦੇ ਹਨ। ਉਨ•ਾਂ 'ਚੋਂ ਦੋ-ਤਿਹਾਈ ਤੋਂ ਜ਼ਿਆਦਾ ਲੋਕਾਂ ਦਾ ਕਹਿਣਾ ਸੀ ਕਿ ਉਹ ਪੂਰੇ ਮਨ ਨਾਲ ਕੰਮ ਕਰਦੇ ਹਨ ਤੇ ਉਨ•ਾਂ ਦਾ ਨਤੀਜਾ ਵੀ ਚੰਗਾ ਆਉਂਦਾ ਹੈ। ਇਸ ਦੇ ਮੁਕਾਬਲੇ ਘੱਟ ਸੌਣ ਵਾਲੇ ਲੋਕ ਆਪਣਾ ਕੰਮ ਪੂਰੇ ਮਨ ਨਾਲ ਨਹੀਂ ਕਰ ਪਾਉਂਦੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕ ਪੂਰੀ ਨੀਂਦ ਲੈਂਦੇ ਹਨ ਤੇ ਉਮਰ ਵਧਣ ਦੇ ਨਾਲ ਨਾਲ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ। ਗੱਦੇ ਬਣਾਉਣ ਵਾਲੀ ਇਕ ਕੰਪਨੀ ਵੱਲੋਂ ਕਰਵਾਏ ਗਏ ਇਸ ਸਰਵੇ ਅਨੁਸਾਰ ਬੇਂਗਲੁਰੂ 'ਚ ਲੋਕ ਬਿਸਤਰੇ 'ਤੇ ਜਾਣ ਦੇ ਕੁਝ ਸਮੇਂ ਬਾਅਦ ਹੀ ਸੌ ਜਾਂਦੇ ਹਨ। ਜਦਕਿ ਦਿੱਲੀ ਅਤੇ ਮੁੰਬਈ 'ਚ ਰਹਿਣ ਵਾਲਿਆਂ ਨੂੰ ਨੀਂਦ ਆਉਣ 'ਚ ਥੋੜ•ਾ ਸਮਾਂ ਲੱਗਦਾ ਹੈ। ਜਦਕਿ ਇਸ ਦੀ ਵਜ•ਾ ਬੇਂਗਲੂਰੂ 'ਚ ਸ਼ੋਰ ਦੇ ਘੱਟ ਪੱਧਰ ਨੂੰ ਮੰਨਿਆ ਜਾ ਰਿਹਾ ਹੈ। ਜਦਕਿ ਦਿੱਲੀ ਅਤੇ ਮੁੰਬਈ ਦਾ ਸ਼ੋਰ ਲੋਕਾਂ ਨੂੰ ਸੌਣ ਨਹੀਂ ਦਿੰਦਾ। ਸਰਵੇ 'ਚ ਇਹ ਤੱਥ ਵੀ ਸਾਹਮਣੇ ਆਏ ਕਿ ਜੋ ਲੋਕ ਖਾਣਾ ਖਾਣ ਅਤੇ ਸੌਣ ਵਿਚ 2 ਘੰਟੇ ਤੋਂ ਘੱਟ ਸਮੇਂ ਦਾ ਫਰਕ ਰੱਖਦੇ ਹਨ, ਉਨ•ਾਂ ਨੂੰ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਖਦਸ਼ਾ ਜ਼ਿਆਦਾ ਹੁੰਦਾ ਹੈ। 
ਸਰਵੇ 'ਚ ਸ਼ਾਮਿਲ ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ 'ਤੇ ਇਕ ਹੋਰ ਗੱਲ ਜੋ ਲੋਕ ਆਪਣੇ ਦਫਤਰ ਨਜ਼ਦੀਕ ਰਹਿੰਦੇ ਹਨ ਉਨ•ਾਂ ਲੋਕਾਂ ਦੇ ਮੁਕਾਬਲੇ ਆਰਾਮ ਦੀ ਨੀਂਦ ਸੌਂਦੇ ਹਨ। ਜਿਨ•ਾਂ ਨੂੰ ਦਫਤਰ ਪਹੁੰਚਣ ਲਈ ਇਕ ਘੰਟਾ ਜਾਂ ਉਸ ਤੋਂ ਜ਼ਿਆਦਾ ਦਾ ਸਮਾਂ ਲਗਦਾ ਹੈ। ਨੀਂਦ ਨਾਲ ਜੁੜੇ ਮਾਮਲਿਆਂ ਦਾ ਮਾਹਰ ਡਾ. ਹਿੰਮਾਸ਼ੂ ਗਰਗ ਦਾ ਕਹਿਣਾ ਹੈ ਕਿ ਲੋਕ ਨੀਂਦ ਨੂੰ ਉਨੀ ਤਵੱਜੋਂ ਨਹੀਂ ਦਿੰਦੇ ਜਿੰਨੀ ਦੇਣੀ ਚਾਹੀਦੀ ਹੈ। ਚੰਗੀ ਨੀਂਦ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰੀਰ ਦੀ ਕਾਰਜ ਸਮਰਥਾ ਕਾਰਜਕੁਸ਼ਲਤਾ ਅਤੇ ਚੁਸਤੀ ਫੁਰਤੀ ਬਣਾਏ ਰੱਖਣ 'ਚ ਨੀਂਦ ਦਾ ਵੱਡਾ ਯੋਗਦਾਨ ਹੈ।

© 2016 News Track Live - ALL RIGHTS RESERVED