ਸ਼ਹਿਦ ਅਤੇ ਲਸਣ ਹਨ ਫਾਇਦੇਮੰਦ ਪੌਸ਼ਟਿਕ ਤੱਤਾਂ ਨਾਲ ਭਰੇ

ਸ਼ਹਿਦ ਅਤੇ ਲਸਣ ਹਨ ਫਾਇਦੇਮੰਦ ਪੌਸ਼ਟਿਕ ਤੱਤਾਂ ਨਾਲ ਭਰੇ


ਨਵੀਂ ਦਿੱਲੀ— 
ਸ਼ਹਿਦ ਅਤੇ ਲਸਣ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਸ਼ਹਿਦ 'ਚ ਕਈ ਐਂਟੀ-ਬੈਕਟੀਰੀਅਲ ਵਰਗੇ ਗੁਣ ਹੁੰਦੇ ਹਨ ਅਤੇ ਲਸਣ 'ਚ ਐਲੀਸਿਨ ਅਤੇ ਫਾਈਬਰ ਵਰਗੇ ਫਾਇਦੇਮੰਦ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਜਿਨ•ਾਂ ਦੀ ਵਰਤੋਂ ਕਰਨ ਨਾਲ ਸਿਹਤ ਸੰਬੰਧੀ ਕਈ ਤਰ•ਾਂ ਦੀਆਂ ਬੀਮਾਰੀਆਂ  ਦੂਰ ਹੁੰਦੀਆਂ ਹਨ। ਜੇਕਰ ਤੁਸੀਂ ਦੋਹਾਂ ਨੂੰ ਮਿਲਾ ਕੇ ਖਾਓ ਤਾਂ ਇਸਦਾ ਦੁੱਗਣਾ ਫਾਇਦਾ ਹੋਵੇਗਾ। ਇਸਦੇ ਮਿਸ਼ਰਨ ਨਾਲ ਕਈ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਲਸਣ ਅਤੇ ਸ਼ਹਿਦ ਨੂੰ ਮਿਲਾਕੇ ਖਾਣ ਦੇ ਫਾਇਦੇ।
1. ਭਾਰ ਘੱਟ ਕਰੇ
ਸ਼ਹਿਦ ਤੇ ਲਸਣ ਨੂੰ ਮਿਲਾਕੇ ਖਾਣ ਨਾਲ ਭਾਰ ਘੱਟ ਹੁੰਦਾ ਹੈ। ਨਾਲ ਹੀ ਮੋਟਾਪੇ ਦੀ ਪ੍ਰੇਸ਼ਾਨੀ ਤੋਂ ਵੀ ਛੁਟਕਾਰਾ ਮਿਲਦਾ ਹੈ।
2. ਮਜ਼ਬੂਤ ਦੰਦ
ਇਸ 'ਚ ਮੌਜੂਦ ਫਾਸਫੋਰਸ ਨਾਲ ਦੰਦ ਮਜ਼ਬੂਤ ਹੁੰਦੇ ਹਨ। ਇਹ ਦੰਦਾਂ ਨਾਲ ਜੁੜੀਆਂ ਸਾਰੀਆਂ ਸਮੱਸਿਆ ਨੂੰ ਦੂਰ ਕਰਦਾ ਹੈ।
3. ਦਿਲ ਦੀਆਂ ਬੀਮਾਰੀਆਂ 
ਇਨ•ਾਂ ਦੋਹਾਂ ਚੀਜ਼ਾਂ ਨੂੰ ਮਿਲਾ ਕੇ ਖਾਣ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਸਰੀਰ ਦਾ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ।
4. ਕੈਂਸਰ
ਲਸਣ ਅਤੇ ਸ਼ਹਿਦ 'ਚ ਮੌਜੂਦ ਐਂਟੀ-ਆਕਸੀਡੇਂਟਸ ਕੈਂਸਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ
5. ਇਨਫੈਕਸ਼ਨ
ਲਸਣ ਅਤੇ ਸ਼ਹਿਦ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।
6. ਸਰਦੀ-ਜੁਕਾਮ 
ਲਸਣ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਨਾਲ ਸਰੀਰ 'ਚ ਗਰਮੀ ਵੱਧਦੀ ਹੈ ਅਤੇ ਸਰਦੀ-ਜੁਕਾਮ ਦੀ ਸਮੱਸਿਆ ਦੂਰ ਹੁੰਦੀ ਹੈ।
7.  ਗਲੇ ਦੀ ਖਾਰਸ਼
ਇਸ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜਿਸ ਨਾਲ ਗਲੇ ਦੀ ਖਾਰਸ਼ ਦੂਰ ਹੋ ਜਾਂਦੀ ਹੈ ਨਾਲ ਹੀ ਗਲੇ ਨਾਲ ਜੁੜੀਆਂ ਹੋਰ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।ੋ

© 2016 News Track Live - ALL RIGHTS RESERVED