ਸਿਹਤ ਲਈ ਖਜਾਨਾ ਟਮਾਟਰ ਦਾ ਸੂਪ

ਸਿਹਤ ਲਈ ਖਜਾਨਾ ਟਮਾਟਰ ਦਾ ਸੂਪ


ਨਵੀਂ ਦਿੱਲੀ— 
ਸਰਦੀਆਂ ਆਉਂਦੇ ਹੀ ਟਮਾਟਰ ਦਾ ਸੂਪ ਪੀਣ ਦਾ ਮਜ਼ਾ ਦੋਗੁਣਾ ਹੋ ਜਾਂਦਾ ਹੈ। ਸਭ ਤੋਂ ਜ਼ਿਆਦਾ ਚੰਗਾ ਤਾਂ ਇਹ ਗ੍ਰਿਲਡ ਸੈਂਡਵਿਚ ਦੇ ਨਾਲ ਲੱਗਦਾ ਹੈ। ਇਸ 'ਚ ਕੈਲੋਰੀ ਦੀ ਮਾਤਰਾ ਵੀ ਕਾਫੀ ਘੱਟ ਹੁੰਦੀ ਹੈ ਇਸ ਨੂੰ ਤੁਸੀਂ ਲੰਚ 'ਚ ਵੀ ਲੈ ਸਕਦੇ ਹੋ ਅਤੇ ਡਿਨਰ ਪਾਰਟੀ ਦਾ ਸਟਾਟਰ ਵੀ ਬਣਾ ਸਕਦੇ ਹੋ। ਟਮਾਟਰ ਦੇ ਸੂਪ 'ਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ। ਇਸ 'ਚ ਵਿਟਾਮਿਨ ਏ,ਈ, ਸੀ, ਕੇ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਇਹ ਤੁਹਾਨੂੰ ਹੈਲਦੀ ਅਤੇ ਫਿੱਟ ਰੱਖਦੇ ਹਨ। ਟਮਾਟਰ ਦੇ ਸੂਪ ਦੇ ਇਹ ਫਾਇਦੇ। 
1. ਹੱਡੀਆਂ ਲਈ ਲਾਭਾਕਾਰੀ 
ਇਸ 'ਚ ਵਿਟਾਮਿਨ ਕੇ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। ਟਮਾਟਰ ਦਾ ਸੂਪ ਰੋਜ਼ਾਨਾ ਪੀਣ ਨਾਲ ਇਹ ਬਲੱਡ ਲੈਵਲ ਨੂੰ 34 ਫੀਸਦੀ ਤਕ ਘਟਾ ਦਿੰਦਾ ਹੈ। ਸਰੀਰ 'ਚ ਲਾਈਕੋਪੀਨ ਦੀ ਕਮੀ ਨਾਲ ਹੱਡੀਆਂ 'ਚ ਤਣਾਅ ਵਧਦਾ ਹੈ। ਟਮਾਟਰ 'ਚ ਲਾਈਕੋਪੀਨ ਹੁੰਦਾ ਹੈ ਅਤੇ ਨਿਯਮਿਤ ਰੂਪ 'ਚ ਇਸ ਦੀ ਵਰਤੋਂ ਕਰਨ ਨਾਲ ਤੁਸੀਂ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ। 
2. ਦਿਮਾਗ ਵੀ ਦਰੁਸਤ ਰਹਿੰਦਾ ਹੈ
ਟਮਾਟਰ ਦੇ ਸੂਪ 'ਚ ਭਾਰੀ ਮਾਤਰਾ 'ਚ ਕਾਪਰ ਮੌਜੂਦ ਹੁੰਦਾ ਹੈ ਜਿਸ ਨਾਲ ਨਰਵਸ ਸਿਸਟਮ ਠੀਕ ਰਹਿੰਦਾ ਹੈ। ਇਸ 'ਚ ਪੋਟਾਸ਼ੀਅਮ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਇਹ ਸਭ ਦਿਮਾਗ ਨੂੰ ਮਜ਼ਬੂਤ ਰੱਖਦੇ ਹਨ। 
3. ਭਾਰ ਘਟਾਉਣ 'ਚ ਮਦਦਗਾਰ 
ਟਮਾਟਰ ਸੂਪ ਜੇਕਰ ਆਲਿਵ ਆਇਲ ਨਾਲ ਬਣਾਇਆ ਜਾਵੇ ਤਾਂ ਇਹ ਭਾਰ ਘਟਾਉਣ 'ਚ ਮਦਦਗਾਰ ਹੁੰਦਾ ਹੈ। ਇਸ 'ਚ ਪਾਣੀ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਤੁਹਾਨੂੰ ਕਾਫੀ ਸਮੇਂ ਤਕ ਭੁੱਖ ਨਹੀਂ ਲੱਗਦੀ।
4. ਕੈਂਸਰ 
ਟਮਾਟਰ ਦੇ ਸੂਪ 'ਚ ਲਾਈਕੋਪੀਨ ਅਤੇ ਕੈਰੋਟੋਨਾਈਡ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ,ਜਿਸ ਨਾਲ ਔਰਤ ਅਤੇ ਮਰਦ ਦੋਹਾਂ ਨੂੰ ਹੀ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਹਫਤੇ 'ਚ ਤਿੰਨ ਦਿਨ ਇਹ ਸੂਪ ਪੀਣ ਨਾਲ ਬ੍ਰੈਸਟ ਕੈਂਸਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
5. ਡਾਇਬਿਟੀਜ਼
ਡਾਇਬਿਟੀਜ਼ ਦੇ ਮਰੀਜ਼ਾਂ ਦੀ ਡਾਈਟ 'ਚ ਟਮਾਟਰ ਦਾ ਸੂਪ ਜ਼ਰੂਰ ਹੋਣਾ ਚਾਹੀਦਾ ਹੈ। ਇਸ 'ਚ ਕ੍ਰੋਮੀਅਮ ਹੁੰਦਾ ਹੈ ਜੋ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ ਹੈ।

© 2016 News Track Live - ALL RIGHTS RESERVED