ਆਂਵਲੇ ਦੀ ਵਰਤੋਂ ਕਰਨ ਨਾਲ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ

ਆਂਵਲੇ ਦੀ ਵਰਤੋਂ ਕਰਨ ਨਾਲ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ

ਜਲੰਧਰ— 

ਆਂਵਲਾ ਇਕ ਅਜਿਹਾ ਫਲ ਹੈ, ਜਿਸ 'ਚ ਭਰਪੂਰ ਮਾਤਰਾ 'ਐਂਟੀਆਕਸੀਡੈਂਟ, ਪੋਟਾਸ਼ੀਅਮ, ਫਾਇਬਰ, ਪ੍ਰੋਟੀਨ, ਵਿਟਾਮਿਨ, ਮੈਗਨੀਸ਼ੀਅਮ, ਆਇਰਨ ਆਦਿ ਪਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਗਰਮ ਕਰਕੇ ਖਾਓ ਤਾਂ ਵੀ ਇਸ 'ਚ ਮੌਜੂਦ ਵਿਟਾਮਿਨ ਕਦੀ ਖਤਮ ਨਹੀਂ ਹੁੰਦੇ। ਆਂਵਲੇ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ ਅਤੇ ਇਹ ਸਿਹਤ ਲਈ ਵੀ ਬਹੁਤ ਹੀ ਜ਼ਰੂਰੀ ਹੈ। ਆਓ ਜਾਣਦੇ ਹਾਂ ਆਂਵਲੇ ਦੀ ਵਰਤੋਂ ਕਰਨ ਨਾਲ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।
1. ਅੱਖਾਂ ਦੀ ਬੀਮਾਰੀਆਂ— ਆਂਵਲੇ ਦਾ ਰਸ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ ਅਤੇ ਮੋਤੀਆਬਿੰ, ਰਤੋਂਧੀ, ਅੱਖਾਂ ਦੇ ਦਰਦੇ ਆਦਿ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ।
2. ਪਾਚਨ ਕਿਰਿਆ 'ਚ ਮਦਦ—ਆਂਵਲੇ ਦੀ ਵਰਤੋਂ ਕਰਨ ਨਾਲ ਖਾਣਾ ਆਸਾਨੀ ਨਾਲ ਪਚਾਉਣ 'ਚ ਮਦਦ ਮਿਲਦੀ ਹੈ। ਇਸ ਲਈ ਖਾਣੇ 'ਚ ਰੋਜ਼ ਆਂਵਲੇ ਦੀ ਚਟਨੀ, ਮੁੱਰਬਾ, ਅਚਾਰ, ਰਸ ਅਤੇ ਚੂਰਨ ਦੀ ਵਰਤੋਂ ਕਰੋ।
3. ਮੇਟਾਬੋਲਿਕ ਕਿਰਿਆਸ਼ੀਲਤਾ— ਆਂਵਲਾ ਮੇਟਾਬੋਲਿਕ ਕਿਰਿਆਸ਼ੀਲਤਾ ਨੂੰ ਵਧਾਉਂਦਾ ਹੈ। ਮੇਟਾਬੋਲਿਜ਼ਮ ਕਿਰਿਆਸ਼ੀਲਤਾ ਨਾਲ ਸਾਡਾ ਸਰੀਰ ਸਿਹਤਮੰਦ ਅਤੇ ਵਧੀਆ ਰਹਿੰਦਾ ਹੈ।
4. ਸ਼ੂਗਰ— ਆਂਵਲੇ 'ਚ ਕ੍ਰੋਮਿਯਮ ਤੱਤ ਹੁੰਦਾ ਹੈ, ਜੋ ਸ਼ੂਗਰ ਦੇ ਲਈ ਫਾਇਦੇਮੰਦ ਹੁੰਦਾ ਹੈ। ਰੋਜ਼ ਆਂਵਲੇ ਦੀ ਵਰਤੋਂ ਕਰਨ ਨਾਲ ਖੂਨ 'ਚ ਸ਼ੂਗਰ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ। ਆਂਵਲਾ ਖਰਾਬ ਕੈਸਟਰੋਲ ਨੂੰ ਖਤਮ ਕਰਕੇ ਵਧੀਆ ਕੈਸਟਰੋਲ ਬਣਾਉਣ 'ਚ ਮਦਦ ਕਰਦਾ ਹੈ।
5. ਮਹਾਵਰੀ 'ਚ ਸਮੱਸਿਆ—ਮਹਾਵਰੀ 'ਚ ਦਰਦ ਹੋਣਾ, ਜ਼ਿਆਦਾ ਖੂਨ ਆਉਣਾ, ਮਹਾਵਰੀ ਜਲਦੀ ਆਉਣਾ ਅਤੇ ਪੇਟ ਦਰਦ ਆਦਿ ਸਮੱਸਿਆਵਾਂ ਦੇ ਲਈ ਆਂਵਲਾ ਬਹੁਤ ਹੀ ਫਾਇਦੇਮੰਦ ਹੈ।
6. ਮਜ਼ਬੂਤ ਹੱਡੀਆਂ— ਆਂਵਲੇ ਦੀ ਵਰਤੋਂ ਕਰਨ ਨਾਲ ਹੱਡੀਆਂ ਮਜ਼ਬੂਤ ਅਤੇ ਹੱਡੀਆਂ ਨੂੰ ਤਾਕਤ ਮਿਲਦੀ ਹੈ। ਆਂਵਲੇ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
7. ਥਕਾਵਟ ਦੂਰ— ਰੋਜ਼ ਆਂਵਲਾ ਖਾਣ ਨਾਲ ਥਕਾਵਟ 'ਚ ਆਰਾਮ ਮਿਲਦਾ ਹੈ ਅਤੇ ਵਧੀਆ ਨੀਂਦ ਆਉਂਦੀ ਹੈ।

ਮੁੱਖ ਖ਼ਬਰਾਂ