ਖੂਨ ਦੇ ਰਿਸ਼ਤਿਆ ਵਿੱਚ ਜਾਇਦਾਦ ਬਦਲਣ ਤੇ ਲੋਕਾਂ ਨੂੰ ਸਾਲ ਵਿੱਚ 5000 ਕਰੋੜ ਦਾ ਲਾਭ

Aug 08 2018 03:59 PM
ਖੂਨ ਦੇ ਰਿਸ਼ਤਿਆ ਵਿੱਚ ਜਾਇਦਾਦ ਬਦਲਣ ਤੇ ਲੋਕਾਂ ਨੂੰ ਸਾਲ ਵਿੱਚ 5000 ਕਰੋੜ ਦਾ ਲਾਭ


ਚੰਡੀਗੜ• : 
ਪੰਜਾਬ ਸਰਕਾਰ ਵੱਲੋਂ ਖੂਨ ਦੇ ਰਿਸ਼ਤਿਆਂ 'ਚ ਜਾਇਦਾਦ ਤਬਦੀਲ ਕਰਨ ਵਾਲਿਆਂ ਨੂੰ ਦਿੱਤੀਆਂ ਛੋਟਾਂ ਕਾਰਨ ਲੋਕਾਂ ਨੂੰ ਇਕ ਸਾਲ ਦੌਰਾਨ 5000 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪਿਛਲੇ ਇਕ ਸਾਲ 'ਚ ਪੰਜਾਬ 'ਚ ਡੇਢ ਲੱਖ ਤੋਂ ਵੀ ਜ਼ਿਆਦਾ ਰਜਿਸਟਰੀਆ ਖੂਨ ਦੇ ਰਿਸ਼ਤਿਆਂ 'ਚ ਤਬਦੀਲ ਕੀਤੀਆਂ ਗਈਆਂ ਹਨ, ਜਿਸ ਸਦਕਾ ਲੋਕਾਂ ਨੂੰ ਸਟੈਂਪ ਡਿਊਟੀ, ਰਜਿਸਟਰੀ ਫੀਸ ਵਗੈਰਾ ਤੋਂ ਮਿਲੀ ਛੋਟ ਕਾਰਨ ਤਕਰੀਬਨ 5000 ਕਰੋੜ ਰੁਪਏ ਦਾ ਲਾਭ ਪੁੱਜਾ ਹੈ। 
ਮਾਲ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦਿੰਦੇ ਹੋਏ ਪਤੀ-ਪਤਨੀ, ਭੈਣ-ਭਰਾ, ਬੱਚੇ ਅਤੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਪੋਤੇ-ਪੋਤੀਆਂ, ਨਾਨਾ-ਨਾਨੀ ਅਤੇ ਦੋਤੇ-ਦੋਤੀਆਂ ਦੇ ਆਪਸ 'ਚ ਜਾਇਦਾਦ ਤਬਦੀਲ ਕਰਨ 'ਤੇ ਕਿਸੇ ਪ੍ਰਕਾਰ ਦੀ ਕੋਈ ਸਟੈਂਪ ਡਿਊਟੀ/ਫੀਸ ਜਾਂ ਹੋਰ ਸੈੱਸ ਆਦਿ ਅਦਾ ਨਹੀਂ ਕਰਨੀ ਪੈਂਦੀ। ਉਨ•ਾਂ ਦੱਸਿਆ ਕਿ ਵਿੱਤੀ ਸਾਲ 2017-18 ਦੌਰਾਨ ਜਿਹੜੀਆਂ ਜਾਇਦਾਦਾਂ ਪਰਿਵਾਰਕ ਮੈਂਬਰਾਂ ਵੱਲੋਂ ਆਪਸ 'ਚ ਤਬਦੀਲ ਕੀਤੀਆਂ ਗਈਆਂ ਹਨ, ਉਨ•ਾਂ ਦੀ ਕੀਮਤ 36 ਹਜ਼ਾਰ ਕਰੋੜ ਰੁਪਏ ਤੋਂ ਵੀ ਉੱਪਰ ਬਣਦੀ ਹੈ। 
ਜ਼ਿਕਰਯੋਗ ਹੈ ਕਿ ਜੇਕਰ ਬਣਦੀ ਫੀਸ ਅਤੇ ਸਟੈਂਪ ਡਿਊਟੀ ਆਦਿ ਅਦਾ ਕਰਕੇ ਇਹ ਜਾਇਦਾਦਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਂਦੀਆਂ ਤਾਂ ਲੋਕਾਂ ਦਾ ਇਸ 'ਤੇ 5000 ਕਰੋੜ ਰੁਪਏ ਦੇ ਕਰੀਬ ਖਰਚ ਆਉਣਾ ਸੀ ਅਤੇ ਇਹ ਪੈਸਾ ਸਰਕਾਰੀ ਖਜ਼ਾਨੇ ਵਿਚ ਜਮ•ਾਂ ਹੋਣਾ ਸੀ। ਜ਼ਿਲਿ•ਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ, ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਰੋਪੜ ਅਤੇ ਪਟਿਆਲਾ 'ਚ ਕ੍ਰਮਵਾਰ 4907, 16001, 9813, 8841, 2779 ਅਤੇ 12685 ਰਜਿਸਟਰੀਆ ਖੂਨ ਦੇ ਰਿਸ਼ਤਿਆਂ 'ਚ ਤਬਦੀਲ ਹੋਈਆਂ ਹਨ, ਜਦੋਂ ਕਿ ਬਾਕੀ ਜ਼ਿਲਿ•ਆਂ ਸਮੇਤ ਇਹ ਗਿਣਤੀ 1.50 ਲੱਖ ਤੋਂ ਵੀ ਜ਼ਿਆਦਾ ਬਣਦੀ ਹੈ। 
ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਵਿੰਨੀ ਮਹਾਜਨ ਨੇ ਦੱਸਿਆ ਕਿ ਪਰਿਵਾਰ 'ਚ (ਖੂਨ ਦੇ ਰਿਸ਼ਤਿਆਂ 'ਚ) ਜਾਇਦਾਦ ਤਬਦੀਲ ਕਰਨ 'ਤੇ ਕੋਈ ਅਸ਼ਟਾਮ ਫੀਸ ਜਾਂ ਸੈੱਸ ਅਦਾ ਨਹੀਂ ਕਰਨਾ ਪੈਂਦਾ, ਜਦੋਂ ਕਿ ਹੋਰਨਾਂ ਮਾਮਲਿਆਂ 'ਚ ਜਾਇਦਾਦ ਦੀ ਖਰੀਦ ਵੇਲੇ ਰਜਿਸਟਰੀ ਕਰਾਉਣ ਲਈ 5 ਫੀਸਦੀ ਅਸ਼ਟਾਮ ਡਿਊਟੀ, 1 ਫੀਸਦੀ ਇੰਨਫਰਾਸਟਰਕਚਰ ਸੈੱਸ ਬਤੌਰ ਐਡੀਸ਼ਨਲ ਅਸ਼ਟਾਮ, 1 ਫੀਸਦੀ ਰਜਿਸਟਰੀ ਫੀਸ ਅਤੇ 1 ਫੀਸਦੀ ਪੀ.ਆਈ.ਡੀ.ਬੀ. ਫੀਸ ਵਗੈਰਾ ਅਦਾ ਕਰਨੀਆਂ ਪੈਂਦੀਆਂ ਹਨ। ਖੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਤਬਦੀਲੀ ਮੌਕੇ ਇਹ ਬਿਲਕੁਲ ਮੁਫਤ ਹਨ।  

© 2016 News Track Live - ALL RIGHTS RESERVED