ਸ਼ਰੇਆਮ ਦਾਜ ਲਈ ਬਣੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਵੈਬਸਾਈਟ

Aug 13 2018 03:34 PM
ਸ਼ਰੇਆਮ ਦਾਜ ਲਈ ਬਣੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਵੈਬਸਾਈਟ


ਲੁਧਿਆਣਾ
ਦੇਸ਼ 'ਚ ਲੱਗਦਾ ਹੈ ਕਿ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ, ਸੋਸ਼ਲ ਮੀਡੀਆ 'ਤੇ ਦਾਜ ਕਿੰਨਾ ਮਿਲੇਗਾ ਦਾ ਮੁੱਲ ਲਾਉਣ ਵਾਲੀ ਵੈੱਬਸਾਈਟ, ਜੋ ਕਿ ਸ਼ਰੇਆਮ ਦਾਜ ਲਈ ਬਣੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਤੇ ਕਾਂਗਰਸੀ ਨੇਤਾ ਜੋਤੀਰਾਦਿਤਯ ਸਿੰਧੀਆ ਤੇ ਦਾਜ ਉਤਪੀੜਨ ਦੀਆਂ ਸ਼ਿਕਾਰ ਔਰਤਾਂ ਨੇ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੂਚਨਾ ਤੇ ਪ੍ਰਸਾਰਣ ਮੰਤਰੀ ਰਵੀ ਪ੍ਰਸਾਦ ਨੂੰ ਲਿਖੇ ਪੱਤਰ 'ਚ ਕਿਹਾ ਸੀ ਕਿ ਉਕਤ ਵੈੱਬਸਾਈਟ 'ਤੇ ਰੋਕ ਲਾਈ ਜਾਵੇ, ਜੋ ਵਿਆਹ 'ਚ ਲੜਕਿਆਂ ਲਈ ਦਾਜ ਦੇ ਅੰਦਾਜ਼ੇ ਦਾ ਵਾਅਦਾ ਕਰਦੀ ਹੈ।
ਮੇਨਕਾ ਗਾਂਧੀ ਨੇ ਇਸ ਵੈੱਬਸਾਈਟ ਨੂੰ ਬਣਾਉਣ ਤੇ ਚਲਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਹੁਣ ਤੱਕ ਇਹ ਵੈੱਬਸਾਈਟ ਸ਼ਰੇਆਮ ਚੱਲ ਰਹੀ ਹੈ। 'ਡੋਅਰੀ ਕੈਲਕੁਲੇਟਰ ਵੈੱਬਸਾਈਟ' ਦੇ ਨਾਂ ਨਾਲ ਚੱਲਣ ਵਾਲੀ ਇਹ ਵੈੱਬਸਾਈਟ ਲਾੜੇ ਨੂੰ ਮਿਲਣ ਵਾਲੇ ਦਾਜ ਦਾ ਅੰਦਾਜ਼ਾ ਲਾਉਂਦੀ ਹੈ। ਇਸ ਵੈੱਬਸਾਈਟ 'ਤੇ ਲਾੜੇ ਦੀ ਉਮਰ, ਜਾਤੀ, ਕੰਮ, ਇਨਕਮ, ਰੰਗ, ਹਾਈਟ ਤੇ ਆਧਾਰ 'ਤੇ ਕਿੰਨਾ ਦਾਜ ਮਿਲੇਗਾ, ਦੱਸਿਆ ਜਾਂਦਾ ਹੈ। ਵੈੱਬਸਾਈਟ ਦੀ ਸਾਈਟ 'ਚ ਆਈ. ਏ. ਐੱਸ. ਤੋਂ ਲੈ ਕੇ ਬੇਰੋਜ਼ਗਾਰ ਤੱਕ 13 ਕੈਟਾਗਿਰੀ 'ਚ ਵੰਡਿਆ ਗਿਆ ਹੈ। ਜੇਕਰ ਕਿਸੇ ਦੀ ਤਨਖਾਹ 20000 ਹੈ ਤਾਂ ਉਸ ਨੂੰ 15 ਲੱਖ ਤੱਕ ਦਾਜ ਤੇ ਆਈ. ਏ. ਐੱਸ. ਨੂੰ 35 ਲੱਖ ਮਿਲਣ ਦੀ ਕੈਟਾਗਿਰੀ 'ਚ ਦੱਸਿਆ ਜਾ ਰਿਹਾ ਹੈ। ਦੇਸ਼ 'ਚ ਇਸ ਤਰ•ਾਂ ਦੀ ਮਾਨਸਿਕਤਾ ਦਾ ਹੋਣਾ ਸੱਚ 'ਚ ਸ਼ਰਮ ਦੀ ਗੱਲ ਹੈ।

© 2016 News Track Live - ALL RIGHTS RESERVED