ਵਾਟਰ ਸਪਲਾਈ ਦੇ ਤਿਆਰ ਹੋਣ ਨਾਲ ਕਰੀਬ 100 ਘਰ•ਾਂ ਨੂੰ ਮਿਲ ਸਕੇਗਾ ਸਾਫ ਤੇ ਸੁੱਧ ਪੀਣ ਦਾ ਪਾਣੀ

Oct 15 2018 03:49 PM
ਵਾਟਰ ਸਪਲਾਈ ਦੇ ਤਿਆਰ ਹੋਣ ਨਾਲ ਕਰੀਬ 100 ਘਰ•ਾਂ ਨੂੰ ਮਿਲ ਸਕੇਗਾ ਸਾਫ ਤੇ ਸੁੱਧ ਪੀਣ ਦਾ ਪਾਣੀ


ਪਠਾਨਕੋਟ: 
ਵਿਧਾਨ ਸਭਾ ਹਲਕਾ ਭੋਆ ਦੀ ਜਨਤਾ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹਂੀਂ ਕਰਨਾ ਪਵੇਗਾ, ਉਨ•ਾਂ ਵੱਲੋਂ ਪਿਛਲੇ ਸਮੇਂ ਦੋਰਾਨ ਖੇਤਰ ਦਾ ਦੋਰਾ ਕੀਤਾ ਗਿਆ ਸੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਉਨ•ਾਂ ਦੇ ਧਿਆਨ ਵਿੱਚ ਹਨ ਇਸ ਦੇ ਅਧੀਨ ਹੀ ਅੱਜ ਕੀੜੀ ਪਿੰਡ ਵਿੱਖੇ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਵਾਟਰ ਸਪਲਾਈ ਲਗਾਏ ਜਾਣ ਦੇ ਕਾਰਜ ਦਾ ਸੁਭ ਅਰੰਭ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਪਿੰਡ ਕੀੜੀ ਵਿਖੇ ਨਵੀਂ ਬਣਾਈ ਜਾਣ ਵਾਲੀ ਵਾਟਰ ਸਪਲਾਈ ਦੇ ਕੰਮ ਦਾ ਸੁਭ ਅਰੰਭ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਸਰਵਸ੍ਰੀ ਗਨੇਸ ਕੁਮਾਰ ਐਸ.ਡੀ.ਓ. , ਅਮਿਤ ਕੁਮਾਰ ਜੇ.ਈ. ਅਤੇ ਹੋਰ ਪਿੰਡ ਨਿਵਾਸੀ ਵੀ ਹਾਜ਼ਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਪਿੰਡ ਕੀੜੀ ਵਿਖੇ ਲੰਮੇ ਸਮੇਂ ਤੋਂ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਸੀ ਅਤੇ ਲੋਕਾਂ ਦੀ ਮੰਗ ਸੀ ਕਿ ਪਿੰਡ ਵਿਖੇ ਨਵੀਂ ਵਾਟਰ ਸਪਲਾਈ ਲਗਾਈ ਜਾਵੇ ਅਤੇ ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਹੀ ਅੱਜ ਇਸ ਪਿੰਡ ਅੰਦਰ ਕਰੀਬ 10 ਲੱਖ ਰੁਪਏ ਖਰਚ ਕਰ ਕੇ ਨਵੀਂ ਵਾਟਰ ਸਪਲਾਈ ਦਾ ਕੰਮ ਸੁਰੂ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਵਾਟਰ ਸਪਲਾਈ ਦੇ ਤਿਆਰ ਹੋਣ ਨਾਲ ਕਰੀਬ 100 ਘਰ•ਾਂ ਨੂੰ ਸਾਫ ਤੇ ਸੁੱਧ ਪੀਣ ਦਾ ਪਾਣੀ ਮਿਲ ਸਕੇਗਾ। ਉਨ•ਾਂ ਕਿਹਾ ਕਿ ਇਹ ਪ੍ਰੋਜੈਕਟ ਕਰੀਬ ਤਿੰਨ ਮਹੀਨੇ ਅੰਦਰ ਪੂਰਾ ਕੀਤਾ ਜਾਵੇਗਾ। 
ਉਨ•ਾਂ ਪਿੰਡ ਦੇ ਲੋਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਅਧੀਨ ਪਿੰਡ ਅੰਦਰ ਲੋਕਾਂ ਨੂੰ ਸਾਫ ਤੇ ਵਧੀਆ ਪੀਣ ਦਾ ਪਾਣੀ ਮਿਲ ਸਕੇ ਵਾਟਰ ਸਪਲਾਈਆਂ ਲਗਾਈਆਂ ਜਾ ਰਹੀਆ ਹਨ। ਉਨ•ਾਂ ਕਿਹਾ ਕਿ ਇਸ ਨਾਲ ਸਾਡੀ ਵੀ ਜਿੰਮੇਦਾਰੀ ਬਣਦੀ ਹੈ ਕਿ ਅਸੀਂ ਵੀ ਖੁੱਲੇ ਵਿੱਚ ਪਖਾਨਾਂ ਨਾ ਜਾ ਕੇ ਅਤੇ ਖੁਲੇ ਵਿੱਚ ਗੰਦਗੀ ਨਾ ਸੁੱਟ ਕੇ ਸਰਕਾਰ ਦਾ ਸਹਿਯੋਗ ਕਰੀਏ ਤਾਂ ਜੋ ਵਾਤਾਵਰਣ ਨੂੰ ਹੋਰ ਵੀ ਜਿਆਦਾ ਸੁੱਧ ਬਣਾਇਆ ਜਾਵੇ। ਉਨ•ਾਂ ਕਿਹਾ ਕਿ ਪਾਣੀ ਕੁਦਰਤ ਦੀ ਅਨਮੋਨ ਦੇਣ ਹੈ ਅਤੇ ਇਸ ਦੀ ਸਾਨੂੰ ਸੰਭਾਲ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਵਧੀਆਂ ਸੁਵਿਧਾਵਾਂ ਦੇਣ ਦੇ ਉਦੇਸ ਨਾਲ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। 

© 2016 News Track Live - ALL RIGHTS RESERVED