ਪੈਟਰੋਲ 11 ਪੈਸੇ ਤੇ ਡੀਜਲ 23 ਪੈਸੇ ਹੋਰ ਮਹਿੰਗਾ

Oct 16 2018 03:50 PM
ਪੈਟਰੋਲ 11 ਪੈਸੇ ਤੇ ਡੀਜਲ 23 ਪੈਸੇ ਹੋਰ ਮਹਿੰਗਾ

ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੰਗਲਵਾਰ ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 11 ਪੈਸੇ ਵਧ ਕੇ 82.83 ਰੁਪਏ ਹੋ ਗਈ ਹੈ। ਉਥੇ ਡੀਜ਼ਲ ਦੀ ਕੀਮਤ ਵਿਚ ਵੀ 23 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਦਿੱਲੀ ਵਿਚ ਡੀਜ਼ਲ 75.69 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਮਿਲ ਰਿਹਾ ਹੈ।
ਪੰਜਾਬ ਵਿਚ ਪੈਟਰੋਲ ਦੀ ਕੀਮਤ
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਅੱਜ ਪੈਟਰੋਲ 88.18 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਪੈਟਰੋਲ 88.75 ਰੁਪਏ, ਲੁਧਿਆਣੇ ਵਿਚ 88.61 ਰੁਪਏ ਅਤੇ ਪਟਿਆਲੇ ਵਿਚ 88.56 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਸ਼ਹਿਰ                                        ਪੈਟਰੋਲ ਦੀ ਕੀਮਤ(ਰੁਪਏ 'ਚ)

ਜਲੰਧਰ                                                  88.18
ਅੰਮ੍ਰਿਤਸਰ                                                 88.75
ਲੁਧਿਆਣਾ                                                88.61
ਪਟਿਆਲਾ                                                88.56

© 2016 News Track Live - ALL RIGHTS RESERVED