ਸਾਲ ਦੇ 7 ਮਹੀਨਿਆ ਵਿੱਚ 50 ਲੱਖ ਸਰਧਾਲੂ ਪੁੱਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ

Aug 03 2018 03:56 PM
ਸਾਲ ਦੇ 7 ਮਹੀਨਿਆ ਵਿੱਚ 50 ਲੱਖ ਸਰਧਾਲੂ ਪੁੱਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ


ਵਿਸ਼ਵ ਪ੍ਰਸਿੱਧ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਇਸ ਸਾਲ ਦੇ 7 ਮਹੀਨਿਆਂ ਵਿਚ ਲਗਭਗ 50 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਸਰਕਾਰੀ ਸੂਤਰਾਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਪਹਿਲੇ 7 ਮਹੀਨਿਆਂ ਵਿਚ ਸ਼ਰਧਾਲੂਆਂ ਦੀ ਗਿਣਤੀ ਵਿਚ ਲਗਭਗ 1 ਲੱਖ 24 ਹਜ਼ਾਰ ਦਾ ਵਾਧਾ ਹੋਇਆ ਹੈ।  ਸੂਤਰਾਂ ਨੇ ਦੱਸਿਆ ਕਿ ਇਸ ਸਾਲ 31 ਜੁਲਾਈ ਤੱਕ 52,49,634 ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ, ਜਦਕਿ ਪਿਛਲੇ ਸਾਲ 51,25,403 ਅਤੇ 2016 ਵਿਚ 50,32,644 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। 2017 ਦੇ ਮੁਕਾਬਲੇ ਇਸ ਸਾਲ ਸ਼ਰਧਾਲੂਆਂ ਦੀ ਗਿਣਤੀ 1,24,231 ਅਤੇ 2016 ਦੇ ਮੁਕਾਬਲੇ 2,16,990 ਵਧੀ ਹੈ। ਇਸ ਸਾਲ ਜਨਵਰੀ ਵਿਚ 5,45,945, ਫਰਵਰੀ ਵਿਚ 3,43,162, ਮਾਰਚ ਵਿਚ 7,96,852, ਅਪ੍ਰੈਲ ਵਿਚ 7,28,666 ਅਤੇ ਮਈ ਵਿਚ 9,44,614 ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ।
ਇਸ ਸਾਲ ਜੂਨ ਵਿਚ ਗਰਮੀਆਂ ਦੀਆਂ ਛੁੱਟੀਆਂ ਕਾਰਨ ਸਕੂਲ ਬੰਦ ਰਹੇ। ਇਸ ਕਾਰਨ ਸ਼ਰਧਾਲੂਆਂ ਦੀ ਗਿਣਤੀ 11,61,329 ਸੀ ਜੋ ਪਿਛਲੇ ਸਾਲ ਦੇ ਮੁਕਾਬਲੇ 23569 ਘੱਟ ਸੀ। ਜੁਲਾਈ ਵਿਚ 7,29,066 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਸ਼੍ਰੀ ਮਾਤਾ ਵੈਸ਼ਨੋ ਦੇਵੀ ਬੋਰਡ  ਦੇ ਮੈਂਬਰ ਆਉਣ ਵਾਲੇ ਸਾਲਾਂ ਵਿਚ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਇਥੇ ਹੋਰ ਸਹੂਲਤਾਂ ਪ੍ਰਦਾਨ ਕਰਨਗੇ

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED