ਕੀਰਤਨੀ ਜਥੇ ਨੂੰ ਪਾਕਿਸਤਾਨ 'ਚ ਦਖਲ ਨਹੀਂ ਹੋਣ ਦਿੱਤਾ ਗਿਆ

Aug 23 2018 03:00 PM
ਕੀਰਤਨੀ ਜਥੇ ਨੂੰ ਪਾਕਿਸਤਾਨ 'ਚ ਦਖਲ ਨਹੀਂ ਹੋਣ ਦਿੱਤਾ ਗਿਆ


ਅੰਮ੍ਰਿਤਸਰ 
ਈਦ ਦੇ ਮੌਕੇ ਸਰਹੱਦ 'ਤੇ ਪਾਕਿਸਤਾਨੀ ਅਧਿਕਾਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿਥੇ ਬੀ. ਐੱਸ. ਐੱਫ. ਨੂੰ ਮਿਠਾਈਆਂ ਤੇ ਫਲ ਭੇਟ ਕੀਤੇ ਹਨ, ਉਥੇ ਭਾਰਤ ਤੋਂ ਗਏ ਇਕ ਕੀਰਤਨੀ ਜਥੇ ਨੂੰ ਪਾਕਿਸਤਾਨ 'ਚ ਦਖਲ ਨਹੀਂ ਹੋਣ ਦਿੱਤਾ। 
ਜਾਣਕਾਰੀ ਮੁਤਾਬਕ ਇਕ ਛੇ ਮੈਂਬਰੀ ਜਥਾ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਿਆ ਸੀ। ਇਸ ਜਥੇ ਨੂੰ ਭਾਰਤੀ ਅਧਿਕਾਰੀਆਂ ਵਲੋਂ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰ ਤੋਂ ਬਾਅਦ ਜਾਣ ਦੀ ਹਰੀ ਝੰਡੀ ਦੇ ਦਿੱਤੀ ਗਈ ਸੀ ਪਰ ਕੁਝ ਘੰਟਿਆਂ ਮਗਰੋਂ ਹੀ ਇਸ ਕੀਰਤਨੀ ਜਥੇ ਦੇ ਮੈਂਬਰ ਸਰਹੱਦ ਰਸਤੇ ਵਾਪਸ ਆ ਗਏ। ਪਾਕਿਸਤਾਨੀ ਅਧਿਕਾਰੀਆਂ ਇਨ•ਾਂ ਨੂੰ ਇਹ ਕਹਿ ਕੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਕਿ ਉਨ•ਾਂ ਦੀ ਆਮਦ ਸਬੰਧੀ ਪ੍ਰਵਾਨਗੀ ਦੀ ਮਿਆਦ ਅੱਜ ਤੱਕ ਹੀ ਸੀ। ਇਮੀਗਰੇਸ਼ਨ ਅਧਿਕਾਰੀ ਵਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED