ਹੁਣ ਡਰੋਨ ਉਡਾਉਣ ਤੋਂ ਹਟੀ ਕਾਨੂੰਨੀ ਰੋਕ

Aug 28 2018 03:38 PM
ਹੁਣ ਡਰੋਨ ਉਡਾਉਣ ਤੋਂ ਹਟੀ ਕਾਨੂੰਨੀ ਰੋਕ


ਭਾਰਤ 'ਚ ਡਰੋਨ ਨੂੰ ਲੈ ਕੇ ਕਈ ਤਰ•ਾਂ ਦੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਪਰ ਜਲਦ ਹੀ ਦੇਸ਼ 'ਚ ਡਰੋਨ ਉਡਾਉਣ ਦੀ ਕਾਨੂੰਨੀ ਮਨਜ਼ੂਰੀ ਮਿਲ ਸਕਦੀ ਹੈ। ਸਿਵਲ ਐਵੀਏਸ਼ਨ ਮੰਤਰਾਲਾ (ਐਵੀਏਸ਼ਨ ਮਨੀਸਟਰੀ) ਨੇ ਉਸ ਲਈ ਇਕ ਗਾਇਡਲਾਈਨ ਤਿਆਰ ਕਰ ਲਈ ਹੈ। ਇਸ ਦੌਰਾਨ 1 ਦਸੰਬਰ ਤੋਂ ਆਮ ਨਾਗਰਿਕ ਦੇਸ਼ ਦੇ ਕਿਸੇ ਵੀ ਇਲਾਕੇ ਤੋਂ ਡਰੋਨ ਉਡਾ ਸਕਣਗੇ। ਇਸ ਦੇ ਲਈ ਯੂਜ਼ਰ ਨੂੰ ਆਪਣੇ ਡਰੋਨ, ਪਾਇਲਟ ਅਤੇ ਮਾਲਕ ਦਾ ਇਕ ਵਾਰ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ। 
ਮੰਤਰਾਲਾ ਦੀ ਗਾਇਡਲਾਈਨ ਮੁਤਾਬਕ ਹਰੇਕ ਯੂਜ਼ਰ ਨੂੰ ਮੋਬਾਇਲ ਐਪ ਰਾਹੀਂ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਬਾਅਦ ਹੀ ਆਟੋਮੈਟਿਕ ਤਰੀਕੇ ਨਾਲ ਉਸ ਦਾ ਪਰਮਿਟ ਮਿਲਣ ਜਾਂ ਨਾ ਮਿਲਣ ਦੀ ਜਾਣਕਾਰੀ ਮਿਲ ਜਾਵੇਗੀ। ਡਿਜੀਟਲ ਪਰਮੀਸ਼ਨ ਦੇ ਬਿਨ•ਾਂ ਕੋਈ ਵੀ ਡਰੋਨ ਨਹੀਂ ਉਡ ਸਕੇਗਾ। ਫਿਲਹਾਲ ਸਰਕਾਰ ਨੇ ਲਾਈਨ ਆਫ ਸਾਈਟ ਡਰੋਨ ਨੂੰ ਹੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਇਸ ਸ਼ਰਤ ਨੂੰ ਹਟਾਇਆ ਵੀ ਜਾ ਸਕਦਾ ਹੈ।
ਡਰੋਨ ਦੀਆਂ 5 ਕੈਟੇਗਰੀਆਂ ਹੋਣਗੀਆਂ 
ਸਰਕਾਰ ਨੇ ਡਰੋਨ ਨੂੰ 5 ਕੈਟੇਗਰੀ 'ਚ ਵੰਡਿਆ ਹੈ। ਸਭ ਤੋਂ ਛੋਟੀ ਕੈਟੇਗਰੀ ਨੂੰ ਨੈਨੋ ਕੈਟੇਗਰੀ ਦਾ ਨਾਮ ਦਿੱਤਾ ਗਿਆ ਹੈ। ਇਸ 'ਚ 250 ਗ੍ਰਾਮ ਤਕ ਦਾ ਭਾਰ ਲਿਜਾਇਆ ਜਾ ਸਕਦਾ ਹੈ, ਇਸ ਤਰ•ਾਂ ਭਾਰ 150 ਕਿਲੋਗ੍ਰਾਮ ਤਕ ਵਧਾਇਆ ਜਾ ਸਕਦਾ ਹੈ। ਉਥੇ ਹੀ ਪਹਿਲੀ ਦੋ ਕੈਟੇਗਰੀ (250 ਗ੍ਰਾਮ ਅਤੇ 2 ਕਿਲੋ) ਵਾਲੇ ਡਰੋਨ ਨੂੰ ਛੱਡ ਕੇ ਸਾਰੇ ਡਰੋਨ ਨੂੰ ਰਜਿਸਟਰ ਕਰਵਾਉਣਾ ਹੋਵੇਗਾ। ਫਿਰ ਉਨ•ਾਂ ਦਾ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ (uin) ਵੀ ਜਾਰੀ ਹੋਵੇਗਾ। ਪਹਿਲੀ ਦੋ ਕੈਟੇਗਰੀ ਨੂੰ ਇਸ ਲਈ ਛੋਟ ਦਿੱਤੀ ਗਈ ਹੈ ਕਿਉਂਕਿ ਉਨ•ਾਂ ਦੀ ਵਰਤੋਂ ਬੱਚੇ ਖੇਡਣ ਲਈ ਕਰਦੇ ਹਨ। 
3 ਹਿੱਸਿਆ 'ਚ ਵੰਢਿਆ ਗਿਆ ਏਅਰਸਪੇਸ
ਡਰੋਨ ਨੂੰ ਸਿਰਫ ਦਿਨ ਵੇਲੇ ਹੀ ਉਡਾਉਣ ਦੀ ਮਨਜ਼ੂਰੀ ਹੋਵੇਗੀ। ਏਅਰਸਪੇਸ ਨੂੰ 3 ਹਿੱਸਿਆ 'ਚ ਵੰਢਿਆ ਗਿਆ ਹੈ- ਰੈੱਡ ਜ਼ੋਨ (ਇਸ 'ਚ ਉਡਾਣ ਦੀ ਪਰਮੀਸ਼ਨ ਨਹੀਂ ਹੋਵੇਗੀ), ਯੈਲੋ ਜ਼ੋਨ (ਨਿਯਮਿਤ ਹਵਾਈ ਖੇਤਰ) ਅਤੇ ਗਰੀਨ ਜ਼ੋਨ (ਆਟੋ ਪਰਮੀਸ਼ਨ)।
ਲਾਇੰਸੈਂਸ ਲਈ ਇਹ ਹਨ ਨਿਯਮ
ਡਰੋਨ ਦਾ ਲਾਇੰਸੈਂਸ ਲੈਣ ਲਈ ਵੀ ਕੁਝ ਨਿਯਮ ਬਣਾਏ ਗਏ ਹਨ ਪਰ ਇਸ ਲਈ 18 ਸਾਲ ਉਮਰ, ਦਸਵੀਂ ਪਾਸ ਅਤੇ ਅੰਗਰੇਜ਼ੀ ਆਉਣੀ ਚਾਹੀਦੀ ਹੈ। 
ਇਹ ਇਲਾਕੇ ਹਨ ਨੋ ਫਲਾਈ ਜ਼ੋਨ
ਡਰੋਨ ਉਡਾਉਣ ਲਈ ਕੁਝ ਇਲਾਕਿਆਂ ਨੂੰ 'ਨੋ ਫਲਾਈ ਜ਼ੋਨ' ਐਲਾਨ ਕੀਤਾ ਗਿਆ ਹੈ। ਇਸ ਨੂੰ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਏਅਰਪੋਰਟਸ, ਵਿਜੈ ਚੌਂਕ, ਸਕੱਤਰੇਤ, ਮਿਲਟਰੀ ਇਲਾਕੇ ਸ਼ਾਮਲ ਹਨ।

© 2016 News Track Live - ALL RIGHTS RESERVED