ਵਿਸ਼ਵ ਕੱਪ ਜਿੱਤ ਦੌਰਾਨ ਧੋਨੀ ਵੱਲੋ ਵਰਤਿਆ ਬੱਲਾ 72 ਲੱਖ ਦਾ ਵਿਕਿਆ

Jul 07 2018 02:42 PM
ਵਿਸ਼ਵ ਕੱਪ ਜਿੱਤ ਦੌਰਾਨ ਧੋਨੀ ਵੱਲੋ ਵਰਤਿਆ ਬੱਲਾ 72 ਲੱਖ ਦਾ ਵਿਕਿਆ


ਨਵੀਂ ਦਿੱਲੀ
ਉਸ ਦਿਨ ਨੂੰ ਕੋਈ ਨਹੀਂ ਭੁੱਲ ਸਕਦਾ ਜਦੋਂ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਮੁੰਬਈ ਦੇ ਵਾਨਖੇੜ ਸਟੇਡੀਅਮ 'ਚ ਹਰਾ ਕੇ ਦੂਜੀ ਬਾਰ ਵਿਸ਼ਵ ਕੱਪ ਜਿੱਤਿਆ ਸੀ। ਟੀਮ ਇੰਡੀਆ ਨੇ ਇਹ ਕਾਰਨਾਮਾ 28 ਸਾਲ ਬਾਅਦ ਕੀਤਾ ਸੀ। ਟੀਮ ਇੰਡੀਆ ਦੇ ਬੱਲੇਬਾਜ਼ ਗੌਤਮ ਗੰਭੀਰ (97) ਅਤੇ ਕਪਤਾਨ ਮਹਿੰਦਰ ਸਿੰਘ ਧੋਨੀ (91) ਦੀ ਅਜੇਤੂ ਪਾਰੀ ਦੀ ਬਦੌਲਤ ਭਾਰਤ ਨੂੰ ਦੂਜੀ ਬਾਰ ਵਿਸ਼ਵ ਜੇਤੂ ਬਣਿਆ ਸੀ।
ਟੀਮ ਇੰਡੀਆ ਦੇ ਸਾਬਕਾ ਕਪਤਾਨ ਐੱਮ.ਐੱਸ.ਧੋਨੀ ਨੇ ਇਸ ਮੈਚ 'ਚ 79 ਗੇਂਦਾਂ 'ਤੇ ਅੱਠ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਪਾਰੀ ਖੇਡੀ ਸੀ। ਧੋਨੀ ਨੇ 48ਵੇਂ ਓਵਰ 'ਚ ਦੂਜੀ ਗੇਂਦ 'ਤੇ ਕੁਲਾਸੇਕਰਾ ਦੀ ਗੇਂਦ 'ਤੇ ਛੱਕਾ ਲਗਾ ਕੇ ਇਹ ਮੈਚ ਜਿੱਤਿਆ ਸੀ। ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵਿਸ਼ਵ ਜੇਤੂ ਬੱਲਾ ਲੰਡਨ 'ਚ ਇਕ ਲੱਖ ਪਾਊਂਡ ਯਾਨੀ ਕਰੀਬ 72 ਲੱਖ 'ਚ ਵਿਕਿਆ। ਧੋਨੀ ਨੇ ਇਸ ਬੱਲੇ ਨਾਲ ਵਿਸ਼ਵ ਕੱਪ 2011 ਦੇ ਫਾਈਨਲ 'ਚ 91 ਦੌੜਾਂ ਬਣਾਈਆਂ ਸਨ ਅਤੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਭਾਰਤ ਨੂੰ ਵਿਸ਼ਵ ਕੱਪ ਚੈਂਪੀਅਨ ਬਣਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਲੰਡਨ ਦੇ ਇਕ ਹੋਟਲ 'ਚ ਬੱਲੇ ਦੇ ਨਾਲ ਹੀ ਉਨ•ਾਂ ਦੇ ਖੇਡ ਦੇ ਸਮਾਨਾਂ ਦੀ ਬੋਲੀ ਲਗਾਈ ਗਈ। ਨੀਲਾਮੀ ਤੋਂ ਮਿਲੇ ਪੈਸਿਆ ਨੂੰ ਧੋਨੀ ਗਰੀਬ ਬੱਚਿਆਂ ਦੀ ਮਦਦ ਲਈ ਸਾਕਸ਼ੀ ਫਾਊਡੇਸ਼ਨ ਨੂੰ ਦਾਨ 'ਚ ਦੇਣਗੇ। ਇਸ ਫਾਊਂਡੇਸ਼ਨ ਨੂੰ ਧੋਨੀ ਦੀ ਪਤਨੀ ਸਾਕਸ਼ੀ ਚਲਾਉਂਦੀ ਹੈ।

© 2016 News Track Live - ALL RIGHTS RESERVED