ਯੂਸੁਫ ਪਠਾਨ ਲੰਮੇ ਸਮੇਂ ਬਾਅਦ ਕ੍ਰਿਕਟ ਮੈਦਾਨ 'ਚ

Sep 17 2018 03:38 PM
ਯੂਸੁਫ ਪਠਾਨ ਲੰਮੇ ਸਮੇਂ ਬਾਅਦ ਕ੍ਰਿਕਟ ਮੈਦਾਨ 'ਚ


ਨਵੀਂ ਦਿੱਲੀ— 
ਬੜੌਦਾ ਕ੍ਰਿਕਟ ਅਸੋਸੀਏਸ਼ਨ ਨੇ ਵਿਜੇ ਹਜਾਰੇ ਟ੍ਰਾਫੀ ਲਈ ਆਪਣੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ। ਇਹ ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਟੂਰਨਾਮੈਂਟ ਦੇ ਨਾਲ ਯੂਸੁਫ ਪਠਾਨ ਲੰਮੇ ਸਮੇਂ ਬਾਅਦ ਕ੍ਰਿਕਟ ਮੈਦਾਨ 'ਚ ਵਾਪਸੀ ਕਰਨ ਜਾ ਰਹੇ ਹਨ। ਯੂਸੁਫ ਦੇ ਇਲਾਵਾ ਬੜੌਦਾ ਟੀਮ 'ਚ ਕੁਣਾਲ ਪੰਡਯਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਥੇ ਆਲਰਾਊਂਡਰ ਦੀਪਕ ਹੁੱਡਾ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਪਿੱਛਲੇ ਸਾਲ ਬੜੌਦਾ ਟੀਮ ਦੇ ਗਰੁੱਪ ਸਟੇਜ 'ਤੇ 6 ਚੋਂ 5 ਮੈਚ ਜਿੱਤੇ ਸਨ ਅਤੇ ਕੁਆਟਰ ਫਾਈਨਲ 'ਚ ਪਹੁੰਚੇ ਸਨ, ਪਰ ਬਦਕਿਸਮਤੀ ਨਾਲ ਉਨ•ਾਂ ਨੂੰ ਕੁਆਰਟਫਾਈਨਲ 'ਚ ਮਹਾਰਾਸ਼ਟਰ ਖਿਲਾਫ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਬਾਹਰ ਹੋ ਗਏ।
ਇਸ ਵਾਰ ਉਨ•ਾਂ ਨੂੰ ਗਰੁੱਪ ਏ ਚ ਰੱਖਿਆ ਗਿਆ ਹੈ। ਉਨ•ਾਂ ਦੇ ਨਾਲ ਇਸ ਗਰੁੱਪ 'ਚ ਗੋਆ, ਰੇਲਵੇ, ਮਹਾਰਾਸ਼ਟਰ, ਕਰਨਾਟਕ, ਹਿਮਾਚਲ ਪ੍ਰਦੇਸ਼, ਮੁੰਬਈ ਅਤੇ ਵਿਦਰਭ ਦੀਆਂ ਟੀਮਾਂ ਹੋਣਗੀਆਂ। ਉਹ ਆਪਣਾ ਪਹਿਲਾਂ ਮੈਚ ਮੁੰਬਈ ਖਿਲਾਫ ਖੇਡਣਗੇ। ਜਾਹਿਰ ਹੈ ਕਿ ਪਿਛਲੀ ਵਾਰ ਦੀਆਂ ਗਲਤੀਆਂ ਨੂੰ ਪਿੱਛੇ ਛੱਡ ਕੇ ਉਹ ਇਸ ਵਾਰ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਣਗੇ। ਵੈਸੇ ਚੰਗੀ ਗੱਲ ਹੈ ਕਿ ਇਸ ਵੱਡੇ ਟੂਰਨਾਮੈਂਟ ਲਈ ਉਨ•ਾਂ ਦੀ ਟੀਮ 'ਚ ਪਾਵਰ ਹਿਟਰ ਯੂਸੁਫ ਪਠਾਨ ਦੀ ਵਾਪਸੀ ਹੋਈ ਹੈ।
ਯੂਸੁਫ ਆਖਿਰੀ ਵਾਰ ਆਈ.ਪੀ.ਐੱਲ. 2018 'ਚ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਖੇਡਦੇ ਨਜ਼ਰ ਆਏ ਸਨ। ਹੁਣ ਉਹ ਇਕ ਵਾਰ ਫਿਰ ਤੋਂ ਮੈਦਾਨ 'ਤੇ ਆਪਣਾ ਦਮ ਦਿਖਾਉਂਦੇ ਹੋਏ ਨਜ਼ਰ ਆਉਣਗੇ। ਵੈਸੇ ਉਨ•ਾਂ ਦਾ ਮਕਸਦ ਚੰਗਾ ਪ੍ਰਦਰਸ਼ਨ ਕਰਦੇ ਹੋਏ 2019 ਵਰਲਡ ਕੱਪ ਲਈ ਸਿਲੈਕਟ ਹੋਣਾ ਹੈ।

© 2016 News Track Live - ALL RIGHTS RESERVED