ਸੁਪਰ-4 ਵਿੱਚ ਭਾਰਤ ਨੇ ਫੇਰ ਢੇਰੀ ਕੀਤਾ ਪਾਕਿਸਤਾਨ

Sep 24 2018 02:37 PM
ਸੁਪਰ-4 ਵਿੱਚ ਭਾਰਤ ਨੇ ਫੇਰ ਢੇਰੀ ਕੀਤਾ ਪਾਕਿਸਤਾਨ


ਗੱਬਰ ਦੇ ਨਾਂ ਨਾਲ ਮਸ਼ਹੂਰ ਓਪਨਰ ਸ਼ਿਖਰ ਧਵਨ (114) ਤੇ ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਕਪਤਾਨ ਰੋਹਿਤ ਸ਼ਰਮਾ (ਅਜੇਤੂ 111) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ•ਾਂ ਵਿਚਾਲੇ 210 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਐਤਵਾਰ ਨੂੰ ਸੁਪਰ-4 ਮੁਕਾਬਲੇ ਵਿਚ 9 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਆਪਣਾ ਸਥਾਨ ਲਗਭਗ ਪੱਕਾ ਕਰ ਲਿਆ।
ਭਾਰਤੀ ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ 7 ਵਿਕਟਾਂ 'ਤੇ 237 ਦੌੜਾਂ 'ਤੇ ਰੋਕ ਦਿੱਤਾ ਤੇ ਟੀਚੇ ਦਾ ਪਿੱਛਾ ਕਰਦਿਆਂ ਸ਼ਿਖਰ ਤੇ ਰੋਹਿਤ ਨੇ 33.3 ਓਵਰਾਂ ਵਿਚ 210 ਦੌੜਾਂ ਦੀ ਸਾਂਝੇਦਾਰੀ ਕਰ ਕੇ ਇਸ ਟੀਚੇ ਨੂੰ ਬੌਣਾ ਸਾਬਤ ਕਰ ਦਿੱਤਾ। ਭਾਰਤ ਨੇ 39.3 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ 238 ਦੌੜਾਂ ਬਣਾ ਕੇ ਪਾਕਿਸਤਾਨ 'ਤੇ ਵਿਕਟਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਇਕਤਰਫਾ ਜਿੱਤ ਹਾਸਲ ਕਰ ਲਈ। ਭਾਰਤ ਨੇ ਗਰੁੱਪ ਗੇੜ ਵਿਚ ਵੀ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ।
ਭਾਰਤ ਨੇ ਸੁਪਰ-4 ਵਿਚ ਲਗਾਤਾਰ ਦੋ ਮੈਚ ਜਿੱਤ ਲਏ ਹਨ ਤੇ ਟੂਰਨਾਮੈਂਟ ਵਿਚ ਉਸਦੀ ਇਹ ਲਗਾਤਾਰ ਚੌਥੀ ਜਿੱਤ ਹੈ। ਇਸ ਵੱਡੀ ਜਿੱਤ ਨਾਲ ਭਾਰਤ ਦਾ ਫਾਈਨਲ ਵਿਚ ਸਥਾਨ ਪੱਕਾ ਹੋ ਗਿਆ ਹੈ। ਪਾਕਿਸਤਾਨ ਦੀ ਇਸ ਹਾਰ ਦੇ ਬਾਵਜੂਦ ਉਮੀਦ ਅਜੇ ਪੂਰੀ ਤਰ•ਾਂ ਨਾਲ ਖਤਮ ਨਹੀਂ ਹੋਈ ਹੈ। ਪਾਕਿਸਤਾਨ ਨੂੰ ਆਖਰੀ ਸੁਪਰ-4 ਮੈਚ ਵਿਚ ਬੰਗਲਾਦੇਸ਼ ਨਾਲ ਖੇਡਣਾ ਹੈ ਤੇ ਉਸ ਨੂੰ ਜਿੱਤਣ ਦੀ ਸਥਿਤੀ ਵਿਚ ਉਸਦੇ ਲਈ ਫਾਈਨਲ ਦੀ ਉਮੀਦ ਬਣ ਸਕਦੀ ਹੈ। ਭਾਰਤ  ਦਾ ਆਪਣਾ ਆਖਰੀ ਸੁਪਰ-4 ਮੈਚ ਅਫਗਾਨਿਸਤਾਨ ਨਾਲ ਖੇਡਣਾ ਹੈ।
ਸ਼ਿਖਰ ਨੇ ਆਪਣਾ 15ਵਾਂ ਸੈਂਕੜਾ ਬਣਾਇਆ, ਜਦਕਿ ਕਪਤਾਨ ਰੋਹਿਤ ਨੇ ਆਪਣਾ 19ਵਾਂ ਸੈਂਕੜਾ ਬਣਾਇਆ। ਸ਼ਿਖਰ ਸਿੰਗਲ ਲੈਣ ਦੀ ਗਲਤਫਹਿਮੀ ਕਾਰਨ ਰਨ ਆਊਟ ਹੋ ਗਿਆ ਨਹੀਂ ਤਾਂ ਭਾਰਤ ਪਾਕਿਸਤਾਨ ਨੂੰ ਪੂਰੀਆਂ 10 ਵਿਕਟਾਂ ਨਾਲ ਹਰਾ ਦਿੰਦਾ। ਮੈਚ ਤੋਂ ਬਾਅਦ ਪਾਕਿਸਤਾਨ ਦੀ ਟੀਮ ਨੂੰ ਇਸ ਗੱਲ ਦਾ ਡੂੰਘਾ ਅਫਸੋਸ ਹੋ ਰਿਹਾ ਹੋਵੇਗਾ ਕਿ ਰੋਹਿਤ ਨੂੰ ਪਾਰੀ ਦੀ ਸ਼ੁਰੂਆਤ ਵਿਚ ਕਿਉਂ ਦੋ ਵਾਰ ਜੀਵਨਦਾਨ ਦਿੱਤੇ। ਇਸ ਤੋਂ ਪਹਿਲਾਂ  ਸ਼ੋਏਬ ਮਲਿਕ (78) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਉਸ ਦੀ ਕਪਤਾਨ ਸਰਫਰਾਜ਼ ਅਹਿਮਦ (44) ਨਾਲ ਚੌਥੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਪਾਕਿਸਤਾਨ ਨੇ 7 ਵਿਕਟਾਂ 'ਤੇ 237 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਉਹ ਇਸ ਸਕੋਰ ਦਾ ਬਚਾਅ ਨਹੀਂ ਕਰ ਸਕਿਆ। 

© 2016 News Track Live - ALL RIGHTS RESERVED