ਪੰਜਾਬ 'ਚ ਕਬੱਡੀ ਲੀਗ ਦਾ ਆਗਾਜ਼ ਅੱਜ 4 ਵਜੇ

Oct 15 2018 03:49 PM
ਪੰਜਾਬ 'ਚ ਕਬੱਡੀ ਲੀਗ ਦਾ ਆਗਾਜ਼ ਅੱਜ 4 ਵਜੇ


ਚੰਡੀਗੜ•
ਪੰਜਾਬ 'ਚ ਕਬੱਡੀ ਲੀਗ ਦਾ ਆਗਾਜ਼ ਅੱਜ ਹੋਣ ਜਾ ਰਿਹਾ ਹੈ, ਜਿਸ ਦਾ ਉਦਘਾਟਨ ਅੱਜ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਹੋਵੇਗਾ। ਗਲੋਬਲ ਕਬੱਡੀ ਲੀਗ ਦੇ ਸਮਾਰੋਹ ਦੀ ਓਪਨਿੰਗ ਸ਼ਾਨਦਾਰ ਹੋਵੇਗੀ। ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ 'ਚ ਆਪਣੇ ਪ੍ਰਦਰਸ਼ਨ ਨਾਲ ਭੀੜ ਨੂੰ ਬੰਨਣਗੇ। ਉਦਘਾਟਨੀ ਸਮਾਰੋਹ ਸ਼ਾਮ 4 ਵਜੇ ਸ਼ੁਰੂ ਹੋਵੇਗਾ। ਪਹਿਲਾ ਮੈਚ ਸਿੰਘ ਵਾਰੀਅਰਜ਼ ਪੰਜਾਬ ਅਤੇ ਹਰਿਆਣਾ ਲਾਇਨਜ਼ ਵਿਚਕਾਰ ਹੋਵੇਗਾ। ਜਾਣਕਾਰੀ ਮੁਤਾਬਕ, ਇਹ ਮੈਚ ਸ਼ਾਮ 6 ਵਜੇ ਸ਼ੁਰੂ ਹੋਵੇਗਾ।
ਪੰਜਾਬ ਸਰਕਾਰ ਵੱਲੋਂ 14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾ ਰਹੀ ਹੈ। ਇਸ ਲੀਗ ਦੇ ਮੈਚ ਜਲੰਧਰ, ਲੁਧਿਆਣਾ ਅਤੇ ਮੋਹਾਲੀ 'ਚ ਕਰਵਾਏ ਜਾਣਗੇ ਅਤੇ 3 ਨਵੰਬਰ ਨੂੰ ਮੋਹਾਲੀ ਦੇ ਫੇਜ਼ 9 ਸਥਿਤ ਹਾਕੀ ਸਟੇਡੀਅਮ 'ਚ ਫਾਈਨਲ ਅਤੇ ਸਮਾਪਤੀ ਸਮਾਰੋਹ ਹੋਵੇਗਾ। ਗਲੋਬਲ ਕਬੱਡੀ ਲੀਗ 'ਚ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ•ਾਂ ਦੇ ਨਾਮ ਕੈਲੇਫੋਰਨੀਆ ਈਗਲਜ਼ (ਅਮਰੀਕਾ), ਮੈਪਲ ਲੀਫ (ਕੈਨੇਡਾ), ਸਿੰਘ ਵਾਰੀਅਰਜ਼ (ਪੰਜਾਬ), ਬਲੈਕ ਪੈਂਥਰਜ਼ (ਫਰਿਜ਼ਨੋ, ਅਮਰੀਕਾ), ਹਰਿਆਣਾ ਲਾਇਨਜ਼ (ਭਾਰਤ) ਅਤੇ ਦੋਆਬਾ ਵਾਰੀਅਰਜ਼ (ਅਮਰੀਕਾ) ਹਨ।ਹਰ ਸ਼ਾਮ ਦੋ ਮੈਚ ਹੋਣਗੇ ਅਤੇ ਫਲੱਡ ਲਾਈਟਾਂ ਦੀ ਰੌਸ਼ਨੀ 'ਚ ਖੇਡੇ ਜਾਣਗੇ। ਇਹ ਲੀਗ ਪ੍ਰਾਈਵੇਟ ਸਪਾਂਸਰਾਂ ਦੀ ਮਦਦ ਨਾਲ ਕਰਵਾਈ ਜਾ ਰਹੀ ਹੈ। ਜਲੰਧਰ 'ਚ 21 ਅਕਤੂਬਰ ਤਕ ਲੀਗ ਮੈਚ ਹੋਣਗੇ। ਇਸ ਦੇ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਹਾਕੀ ਸਟੇਡੀਅਮ 'ਚ 24 ਤੋਂ 29 ਅਕਤੂਬਰ ਤੱਕ ਮੈਚ ਖੇਡੇ ਜਾਣਗੇ।1 ਤੋਂ 3 ਨਵੰਬਰ ਤੱਕ ਮੋਹਾਲੀ 'ਚ ਫਾਈਨਲ ਮੈਚ ਹੋਣਗੇ ਅਤੇ ਇੱਥੇ ਹੀ ਸਮਾਪਤੀ ਸਮਾਰੋਹ ਹੋਵੇਗਾ।

© 2016 News Track Live - ALL RIGHTS RESERVED