ਅਗਲੇ ਪ੍ਰਧਾਨਮੰਗਤੀ ਹੋ ਸਕਦੇ ਹਨ ਸ਼ਾਹਬਾਜ਼ ਸ਼ਰੀਬ

Jul 19 2018 03:01 PM
ਅਗਲੇ ਪ੍ਰਧਾਨਮੰਗਤੀ ਹੋ ਸਕਦੇ ਹਨ ਸ਼ਾਹਬਾਜ਼ ਸ਼ਰੀਬ


ਲਾਹੌਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦਾ ਕਹਿਣਾ ਹੈ ਕਿ ਜੇਕਰ ਆਮ ਚੋਣਾਂ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ-ਐੱਨ.) ਜਿੱਤਦੀ ਹੈ ਤਾਂ ਸ਼ਾਹਬਾਜ਼ ਸ਼ਰੀਫ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਸ਼ਾਹਬਾਜ਼ ਜੇਲ ਵਿਚ ਬੰਦ ਪੀ. ਐੱਮ. ਐੱਲ-ਐੱਨ. ਦੇ ਮੁਖੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਹਨ। ਪਾਕਿਸਤਾਨ ਦੀ ਅਖਬਾਰ ਡਾਨ ਦੀ ਖਬਰ ਮੁਤਾਬਕ ਨਤੀਜੇ ਆਉਣ ਤੋਂ ਬਾਅਦ ਆਖਰੀ ਫੈਸਲਾ ਪਾਰਟੀ ਦੇ ਅੰਦਰ ਸਾਰਿਆਂ ਦੀ ਸਹਿਮਤੀ ਨਾਲ ਲਿਆ ਜਾਵੇਗਾ। 
ਦੱਸਣਯੋਗ ਹੈ ਕਿ ਪਾਕਿਸਤਾਨੀ ਸੁਪਰੀਮ ਕੋਰਟ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿਚ ਸ਼ਰੀਫ ਨੂੰ ਅਯੋਗ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਅੱਬਾਸੀ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ। ਅੱਬਾਸੀ ਨੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ-ਐੱਨ.) ਪਾਰਟੀ ਦੇ ਅੰਦਰ ਕਿਸੇ ਵੀ ਤਰ•ਾਂ ਦੀ ਦਰਾਰ ਆਉਣ ਦੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ।
ਸ਼ਾਹਬਾਜ਼ ਜੂਨ 2013 ਤੋਂ ਜੂਨ 2018 ਤੱਕ ਪੰਜਾਬ ਸੂਬੇ ਦੇ ਮੁੱਖ ਮੰਤਰੀ ਸਨ। ਨਵਾਜ਼ ਸ਼ਰੀਫ ਨੂੰ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਵੀ ਅਯੋਗ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਮਾਰਚ ਵਿਚ ਸ਼ਾਹਬਾਜ਼ ਨੂੰ ਪੀ. ਐੱਮ. ਐੱਲ-ਐੱਨ. ਦਾ ਪ੍ਰਧਾਨ ਚੁਣਿਆ ਗਿਆ ਸੀ। ਇੱਥੇ ਦੱਸ ਦੇਈਏ ਕਿ ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ।

© 2016 News Track Live - ALL RIGHTS RESERVED