ਸਿੱਧੂ ਨੇ ਇਮਰਾਨ ਖਾਨ ਦੀਆਂ ਸਿਫਤਾਂ ਦੀ ਲਗਾਈ ਝੜੀ

Aug 18 2018 03:13 PM
ਸਿੱਧੂ ਨੇ ਇਮਰਾਨ ਖਾਨ ਦੀਆਂ ਸਿਫਤਾਂ ਦੀ ਲਗਾਈ ਝੜੀ


ਇਸਲਾਮਾਬਾਦ— 
ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਦੇ 'ਤੇ ਪਾਕਿਸਤਾਨ ਗਏ ਹੋਏ ਹਨ। ਇਸਲਾਮਾਬਾਦ 'ਚ ਹੋ ਰਹੇ ਇਮਰਾਨ ਦੇ ਸਹੁੰ ਚੁੱਕ ਸਮਾਗਮ 'ਚ ਸਿੱਧੂ ਫਰੰਟ ਲਾਈਨ 'ਚ ਬੈਠੇ ਦਿਖਾਈ ਦਿੱਤੇ।ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਇਮਰਾਨ ਖਾਨ ਦੀਆਂ ਸਿਫਤਾਂ ਦੀ ਝੜੀ ਲਗਾ ਦਿੱਤੀ। 
ਉਨ•ਾਂ ਕਿਹਾ ਕਿ ਪਾਕਿਸਤਾਨ ਦੇ ਇਤਿਹਾਸਕ ਪਲਾਂ 'ਚ ਸ਼ਾਮਲ ਹੋਣ ਦਾ ਉਨ•ਾਂ ਨੂੰ ਸੱਦਾ ਮਿਲਿਆ ਹੈ ਜੋ ਉਨ•ਾਂ ਲਈ ਮਾਣ ਵਾਲੀ ਗੱਲ ਹੈ। ਉਨ•ਾਂ ਇਮਰਾਨ ਖਾਨ ਦੀਆਂ ਸਿਫਤਾਂ ਦੇ ਕਸੀਦੇ ਪੜ•ਦੇ ਹੋਏ ਕਿਹਾ— ''ਹੈ ਸਮੇਂ ਨਦੀ ਕੀ ਬਾੜ ਕਿ ਅਕਸਰ ਸਭ ਬਹਿ ਜਾਇਆ ਕਰਤੇ ਹੈਂ, 
                   ਹੈ ਸਮੇਂ ਬੜਾ ਤੂਫਾਨ ਪ੍ਰਬਲ ਪਰਬਤ ਬੀ ਜੁੱਕ ਜਾਇਆ ਕਰਤੇ ਹੈਂ, 
                  ਅਕਸਰ ਦੁਨੀਆ ਕੇ ਲੋਗ ਸਮੇਂ ਮੇ ਚੱਕਰ ਖਾਇਆ ਕਰਤੇ ਹੈਂ 
                  ਪਰ ਕੁਛ ਖਾਨ ਸਾਹਿਬ ਜੈਸੇ ਬੀ ਹੋਤੇ ਹੈਂ ਜੋ ਇਤਿਹਾਸ ਬਨਾਇਆ ਕਰਤੇ ਹੈਂ।''

ਉਨ•ਾਂ ਆਪਣੇ ਸ਼ਾਇਰਾਨਾ ਅੰਦਾਜ਼ 'ਚ ਹੀ ਕਿਹਾ ਕਿ ਜੋੜਨ ਵਾਲਿਆਂ ਨੂੰ ਮਾਣ ਮਿਲਦੈ ਤੇ ਤੋੜਨ ਵਾਲਿਆਂ ਨੂੰ ਅਪਮਾਨ ਮਿਲਦੈ। ਅਸੀਂ ਜੋੜਨ ਵਾਲਿਆਂ 'ਚੋਂ ਹਾਂ। ਉਨ•ਾਂ ਖਾਨ ਦੇ ਗਰਾਊਂਡ 'ਚ ਉਤਰਨ ਦੀ ਗੱਲ ਵੀ ਯਾਦ ਕੀਤੀ। ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਇਕਲੌਤੇ ਭਾਰਤੀ ਹਨ ਜੋ ਪਾਕਿਸਤਾਨ ਪੁੱਜੇ ਹਨ। ਇਮਰਾਨ ਖਾਨ ਵਲੋਂ ਕਪਿਲ ਦੇਵ ਅਤੇ ਸੁਨੀਲ ਗਾਵਸਕਰ ਨੂੰ ਵੀ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਉਨ•ਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਖੁਸ਼ ਹੋ ਕੇ ਮੁਲਾਕਾਤ ਕੀਤੀ। ਪਾਕਿਸਤਾਨੀ ਮੀਡੀਆ ਵਲੋਂ ਵੀ ਸਿੱਧੂ ਦੀ ਸਿਫਤ ਕੀਤੀ ਜਾ ਰਹੀ ਹੈ। ਸਿੱਧੂ 15 ਦਿਨਾਂ ਦੇ ਵੀਜ਼ੇ 'ਤੇ ਪਾਕਿਸਤਾਨ ਗਏ ਹੋਏ ਹਨ।

© 2016 News Track Live - ALL RIGHTS RESERVED