ਸੰਸਦ ਦਾ ਸਾਂਝਾ ਸੈਸ਼ਨ 13 ਸਤੰਬਰ ਨੂੰ ਸੱਦਿਆ ਗਿਆ

Sep 11 2018 03:02 PM
ਸੰਸਦ ਦਾ ਸਾਂਝਾ ਸੈਸ਼ਨ 13 ਸਤੰਬਰ ਨੂੰ ਸੱਦਿਆ ਗਿਆ


ਇਸਲਾਮਾਬਾਦ
ਪਾਕਿਸਤਾਨ ਸਰਕਾਰ ਨੇ ਰਾਸ਼ਟਰਪਤੀ ਦੇ ਭਾਸ਼ਣ ਲਈ ਵੀਰਵਾਰ (13 ਸਤੰਬਰ) ਨੂੰ ਸੰਸਦ ਦਾ ਸਾਂਝਾ ਸੈਸ਼ਨ ਸੱਦਿਆ ਹੈ। ਇਸ ਦੇ ਨਾਲ ਹੀ ਕਾਰਵਾਈ ਸੁਚਾਰੂ ਢੰਗ ਨਾਲ ਪੂਰੀ ਕਰਨ ਲਈ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਨਵੀਂ ਕੌਮੀ ਸੰਸਦ ਦਾ ਪਹਿਲਾ ਨਿਯਮਿਤ ਸੈਸ਼ਨ ਸੱਦਿਆ ਹੈ, ਜਿਸ ਵਿਚ ਵਿੱਤ ਮੰਤਰੀ ਅਸਦ ਉਮਰ ਬਾਕੀ 10 ਮਹੀਨਿਆਂ ਲਈ ਨਵਾਂ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਕੌਮੀ ਸੰਸਦ ਦੇ ਪ੍ਰਧਾਨ ਅਸਦ ਕੈਸਰ ਨੇ ਸੋਮਵਾਰ ਨੂੰ ਇੱਥੇ ਵੱਖ-ਵੱਖ ਪਾਰਟੀਆਂ ਦੇ ਸੰਸਦੀ ਮੈਂਬਰਾਂ ਦੀ ਬੈਠਕ ਬੁਲਾਈ ਸੀ। ਬੈਠਕ ਵਿਚ ਮੈਂਬਰਾਂ ਨੂੰ ਸਰਕਾਰ ਦੇ ਏਜੰਡੇ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਅਤੇ ਇਸ ਸਬੰਧ ਵਿਚ ਉਨ•ਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਫਿਲਹਾਲ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਬੀਤੀ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਗੜਬੜੀ ਦੀ ਜਾਂਚ ਲਈ ਸੰਸਦੀ ਕਮੇਟੀ ਦਾ ਗਠਨ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ•ਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਸਦਨ ਦੀ ਕਾਰਵਾਈ ਸੁਚਾਰੂ ਤਰੀਕੇ ਨਾਲ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਸਾਂਝੇ ਸੈਸ਼ਨ ਦੇ ਆਯੋਜਨ ਤੋਂ ਪਹਿਲਾਂ ਕਮੇਟੀ ਦਾ ਗਠਨ ਕਰ ਦੇਣਾ ਚਾਹੀਦਾ ਹੈ।

© 2016 News Track Live - ALL RIGHTS RESERVED