ਡਰਾਈਵਿੰਗ ਲਾਇਸੈਸ ਦਾ ਕੰਮ ਇਕ ਹਫਤੇ ਤੋਂ ਰੁਕਿਆ, ਲੋਕ ਪਰੇਸ਼ਾਨ

Jun 21 2018 03:23 PM
ਡਰਾਈਵਿੰਗ ਲਾਇਸੈਸ ਦਾ ਕੰਮ ਇਕ ਹਫਤੇ ਤੋਂ ਰੁਕਿਆ, ਲੋਕ ਪਰੇਸ਼ਾਨ


ਜਲੰਧਰ
ਪਿਛਲੇ ਇਕ ਹਫਤੇ ਤੋਂ ਸਬ ਡਿਵੀਜ਼ਨ ਫਿਲੌਰ ਦੇ ਲੋਕ ਗੋਰਾਇਆ ਫਿਲੌਰ ਦੇ ਸੈਂਟਰ 'ਚ ਨੈਸ਼ਨਲ ਹਾਈਵੇਅ 'ਤੇ ਸਥਿਤ ਆਟੋ ਮੈਟਿਡ ਡਰਾਈਵਿੰਗ ਟੈਸਟ ਸੈਂਟਰ 'ਚ ਕੰਮ ਨਾ ਹੋਣ ਕਰਕੇ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਦੇ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਟੈਸਟ ਸੈਂਟਰ 'ਚ ਕੰਮ ਕਰਵਾਉਣ ਲਈ ਆਏ ਉਪਭੋਗਤਾਵਾਂ 'ਚ ਅਮਰਿੰਦਰ ਸਿੰਘ, ਮਨੂੰ, ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਕਰੀਬ ਇਕ ਹਫਤੇ ਤੋਂ ਆਪਣੇ ਡਰਾਈਵਿੰਗ ਲਾਇਸੈਂਸ ਦਾ ਕੰਮ ਕਰਵਾਉਣ ਲਈ ਟੈਸਟ ਸੈਂਟਰ 'ਚ ਆ ਰਹੇ ਹਨ ਪਰ ਇਥੇ ਇਕ ਹੀ ਬਹਾਨਾ ਚੱਲ ਰਿਹਾ ਹੈ ਕਿ ਸੀਨੀਅਰ ਸਹਾਇਕ ਅਰਵਿੰਦਰ ਸਿੰਘ ਇਕ ਮਹੀਨੇ ਦੀ ਮੈਡੀਕਲ ਛੁੱਟੀ 'ਤੇ ਗਏ ਹਨ, ਜਿਨ•Îਾਂ ਦੀ ਆਈ. ਡੀ. ਉਨ•ਾਂ ਦੇ ਇਥੇ ਨਾ ਹੋਣ ਕਰਕੇ ਬੰਦ ਹੈ। ਉਨ•ਾਂ ਨੇ ਕਿਹਾ ਕਿ ਵਿਭਾਗ ਦੀ ਲਾਪਰਵਾਹੀ ਕਾਰਨ ਉਪਭੋਗਤਾਵਾਂ ਨੂੰ ਚੂਨਾ ਲੱਗ ਰਿਹਾ ਹੈ। ਉਨ•ਾਂ ਦੀ ਫੀਸ ਵੀ ਵਾਪਸ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਉਸ ਫੀਸ 'ਚ ਉਨ•ਾਂ ਦਾ ਕੰਮ ਕੀਤਾ ਜਾ ਰਿਹਾ ਹੈ। 
ਇਸ ਮੁੱਦੇ 'ਤੇ ਜਦੋਂ ਟੈਸਟ ਸੈਂਟਰ ਦੇ ਇੰਚਾਰਜ ਪਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ•ਾਂ ਨੇ ਦੱਸਿਆ ਕਿ ਅਰਵਿੰਦਰ 14 ਜੂਨ ਤੋਂ 15 ਜੁਲਾਈ ਤੱਕ ਛੁੱਟੀ 'ਤੇ ਚੱਲ ਰਹੇ ਹਨ। ਉਨ•Îਾਂ ਦੀ ਆਈ. ਡੀ. ਵੀ ਉਨ•ਾਂ ਦੀ ਛੁੱਟੀ 'ਤੇ ਜਾਣ ਕਾਰਨ ਬੰਦ ਪਈ ਹੈ, ਜਿਸ ਕਾਰਨ ਉਪਭੋਗਤਾਵਾਂ ਦਾ ਕੰਮ ਨਹੀਂ ਹੋ ਪਾ ਰਿਹਾ। ਉਨ•ਾਂ ਨੇ ਇਸ ਬਾਰੇ ਐੱਸ. ਡੀ. ਐੱਮ. ਫਿਲੌਰ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਇਕ ਮਹੀਨੇ ਲਈ ਕਿਸੇ ਹੋਰ ਅਧਿਕਾਰੀ ਨੂੰ ਟੈਸਟ ਸੈਂਟਰ 'ਚ ਤਾਇਤਾਨ ਕਰਨ ਤਾਂਕਿ ਉਪਭੋਗਤਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਪਰਮਿੰਦਰ ਸਿੰਘ ਤੋਂ ਇਕ ਹਫਤਾ ਬੀਤਾ ਜਾਣ ਤੱਕ ਕਿਸੇ ਹੋਰ ਅਧਿਕਾਰੀ ਦੀ ਤਾਇਨਾਤੀ ਅਤੇ ਨਵੀਂ ਆਈ. ਡੀ. ਨਾ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ•ਾਂ ਨੇ ਕਿਹਾ ਕਿ ਐੱਸ. ਡੀ. ਐੱਮ. ਵੱਲੋਂ ਸੋਮਵਾਰ ਨੂੰ ਨਵੀਂ ਆਈ. ਡੀ. ਬਣ ਕੇ ਆ ਜਾਣ ਦੀ ਗੱਲ ਕਹੀ ਸੀ ਪਰ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਕੋਈ ਆਈ. ਡੀ. ਨਹੀਂ ਆਉਣ ਦੇ ਕਾਰਨ ਕੰਮ ਰੁੱਕਿਆ ਪਿਆ ਹੈ। 
ਇਸ ਦੇ ਇਲਾਵਾ ਪੁਰਾਣੀ ਸੀਰੀਜ਼ ਜਿਵੇਂ ਪੀ. ਬੀ.37ਏ, ਬੀ, ਸੀ, ਡੀ, ਐੱਫ, ਜੀ, ਇਨ•ਾਂ ਸੀਰੀਜ਼ ਦੇ ਪੈਂਡਿੰਗ ਪਏ ਕੰਮ ਵੀ ਨਹੀਂ ਹੋ ਪਾ ਰਹੇ ਹਨ। ਜਿਨ•ਾਂ 'ਚ ਜੇਕਰ ਕਿਸੇ ਉਪਭੋਗਤਾ ਦੀ ਗੁੰਮ ਹੋਈ ਆਰ. ਸੀ. ਕੱਢਵਾਉਣਾ, ਆਰ. ਸੀ. ਨਵੀਂ ਬਣਵਾਉਣਾ ਆਦਿ ਅਜਿਹੇ ਕੰਮ ਇਕ ਸਾਲ ਤੋਂ ਪੈਂਡਿੰਗ ਚੱਲ ਰਹੇ ਹਨ। 
ਇਸ ਦੌਰਾਨ ਐੱਸ. ਡੀ. ਐੱਮ. ਫਿਲੌਰ ਨਵਨੀਤ ਕੌਰ ਬਲ ਨਾਲ ਸੰਪਰਕ ਕਰਨ 'ਤੇ ਉਨ•ਾਂ ਨੇ ਕਿਹਾ ਕਿ ਲੋਕਾਂ ਦੀ ਇਹ ਸਮੱਸਿਆ ਉਨ•ਾਂ ਦੇ ਧਿਆਨ 'ਚ ਹੈ, ਜਿਸ ਲਈ ਉਨ•ਾਂ ਨੇ ਚੰਡੀਗੜ• ਵਿੱਚ ਲਿੱਖ ਕੇ ਭੇਜਿਆ ਗਿਆ ਹੈ। ਵੀਰਵਾਰ ਨੂੰ ਨਵੀਂ ਆਈ. ਡੀ. ਟੈਸਟ ਸੈਂਟਰ ਨੂੰ ਉਪਲੱਬਧ ਕਰਵਾ ਦਿੱਤੀ ਜਾਵੇਗੀ ਅਤੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

© 2016 News Track Live - ALL RIGHTS RESERVED