ਅਦਾਕਾਰਾ ਨਵਨੀਤ ਨਿਸ਼ਾਨ ਵਲੋਂ ਆਲੋਕ ਨਾਥ 'ਤੇ ਯੌਨ ਸ਼ੋਸ਼ਣ ਦਾ ਇਲਜ਼ਾਮ

Oct 12 2018 03:42 PM
ਅਦਾਕਾਰਾ ਨਵਨੀਤ ਨਿਸ਼ਾਨ ਵਲੋਂ ਆਲੋਕ ਨਾਥ 'ਤੇ ਯੌਨ ਸ਼ੋਸ਼ਣ ਦਾ ਇਲਜ਼ਾਮ

ਮੁੰਬਈ

 90 ਦੇ ਦਹਾਕੇ 'ਚ 'ਤਾਰਾ' ਇਕ ਮਸ਼ਹੂਰ ਟੀ. ਵੀ. ਸ਼ੋਅ ਸੀ | ਇਸ ਸ਼ੋਅ ਦੀ ਨਿਰਮਾਤਾ ਵਿਨਿਤਾ ਨੰਦਾ ਅਤੇ ਲੀਡ ਅਦਾਕਾਰਾ ਨਵਨੀਤ ਨਿਸ਼ਾਨ ਵਲੋਂ ਆਲੋਕ ਨਾਥ 'ਤੇ ਯੌਨ ਸ਼ੋਸ਼ਣ ਦਾ ਇਲਜ਼ਾਮ ਹੈ | ਆਲੋਕ ਨਾਥ ਇਸ ਸ਼ੋਅ ਦੇ ਲੀਡ ਅਭਿਨੇਤਾ ਸਨ | ਵਿਨਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਾਟ 'ਤੇ ਇਕ ਪੋਸਟ ਸ਼ੇਅਰ ਕਰਕੇ 19 ਸਾਲ ਪੁਰਾਣੀ ਇਸ ਘਟਨਾ ਦਾ ਖੁਲਾਸਾ ਕੀਤਾ ਹੈ | ਵਿਨਿਤਾ ਨੇ ਆਪਣੀ ਪੋਸਟ 'ਚ ਲਿਖਿਆ, ''ਉਨ੍ਹਾਂ ਮੇਰਾ ਯੌਨ ਸ਼ੋਸ਼ਣ ਕੀਤਾ | ਮੈਂ 1994 'ਚ ਟੀ. ਵੀ. ਦੇ ਨੰਬਰ 1 ਸ਼ੋਅ 'ਤਾਰਾ' ਨੂੰ ਲਿਖ ਰਹੀ ਸੀ ਅਤੇ ਇਸ ਦੀ ਪ੍ਰੋਡਕਸ਼ਨ ਵੀ ਕਰ ਰਹੀ ਸੀ | ਆਲੋਕ ਨਾਥ ਮੇਰੀ ਲੀਡ ਗਰਲ ਦੇ ਪਿੱਛੇ ਸਨ | ਲੜਕੀ ਦੀ ਉਨ੍ਹਾਂ 'ਚ ਕੋਈ ਦਿਲਚਸਪੀ ਨਹੀਂ ਸੀ | ਇਕ ਸੀਨ ਦੌਰਾਨ ਆਲੋਕ ਨਾਥ ਪਹਿਲਾਂ ਤਾਂ ਸੈੱਟ 'ਤੇ ਸ਼ਰਾਬ ਪੀ ਕੇ ਆਏ ਅਤੇ ਉਸ ਤੋਂ ਬਾਅਦ ਸ਼ਾਰਟ ਦੌਰਾਨ ਨਵਨੀਤ 'ਤੇ ਡਿੱਗ ਪਏ, ਜਿਸ ਤੋਂ ਬਾਅਦ ਨਵਨੀਤ ਨੇ ਉਨ੍ਹਾਂ ਨੂੰ ਥੱਪੜ ਮਾਰਿਆ ਸੀ'' |

© 2016 News Track Live - ALL RIGHTS RESERVED