ਦਿਸ਼ਾ ਪਟਾਨੀ ਨੇ ਦੀਵਾਲੀ ਮੌਕੇ ਫੋਟੋਸ਼ੂਟ ਕਰਵਾਇਆ

Nov 07 2018 03:36 PM
ਦਿਸ਼ਾ ਪਟਾਨੀ ਨੇ  ਦੀਵਾਲੀ ਮੌਕੇ ਫੋਟੋਸ਼ੂਟ ਕਰਵਾਇਆ

ਮੁੰਬਈ

ਬਾਲੀਵੁੱਡ 'ਚ ਹਰ ਤਿਓਹਾਰ ਨੂੰ ਲੈ ਕੇ ਸਿਤਾਰਿਆਂ ਵਿਚਕਾਰ ਵੱਖਰਾ ਕ੍ਰੇਜ਼ ਹੁੰਦਾ ਹੈ। ਹਰ ਸਟਾਰ ਵੱਖ-ਵੱਖ ਤਰੀਕੇ ਨਾਲ ਦੀਵਾਲੀ ਦੇ ਤਿਓਹਾਰ ਨੂੰ ਖਾਸ ਬਣਾਉਣ 'ਚ ਲੱਗਾ ਰਹਿੰਦਾ ਹੈ। ਅਜਿਹੇ 'ਚ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਦਿਸ਼ਾ ਪਟਾਨੀ ਨੇ ਵੀ ਅਜਿਹੀ ਹੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿਸ਼ਾ ਨੇ ਦੀਵਾਲੀ ਵਰਗੇ ਸ਼ੁੱਭ ਮੌਕੇ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ। ਇਸ ਫੋਟੋਸ਼ੂਟ 'ਚ ਦਿਸ਼ਾ ਬਿਲਕੁੱਲ ਫੈਸਟਿਵ ਸਟਾਈਲ 'ਚ ਨਜ਼ਰ ਆ ਰਹੀ ਹੈ। ਦਿਸ਼ਾ ਨੇ ਇਹ ਪੋਸਟ 14 ਘੰਟੇ ਪਹਿਲਾਂ ਪੋਸਟ ਕੀਤੀ ਸੀ, ਜਿਸ ਨੂੰ ਲੱਖਾਂ ਲੋਕ ਲਾਈਕ ਕਰ ਚੁੱਕੇ ਹਨ।
ਦੱਸ ਦੇਈਏ ਕਿ ਇਸ ਫੋਟੋਸ਼ੂਟ 'ਚ ਦਿਸ਼ਾ ਗੋਲਡਨ ਕਲਰ ਦੇ ਲਹਿੰਗੇ 'ਚ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਨੇ ਇੱਥੇ ਬਲਾਊਜ਼ ਦੀ ਜਗ੍ਹਾ ਇਨਰਵਿਅਰ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਹੱਟ ਕੇ (ਅਵੱਲੀ) ਲੱਗ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦਿਸ਼ਾ ਇਕ ਅੰਡਰਗਾਰਮੇਟਸ ਬ੍ਰੈਂਡ ਦਾ ਵਿਗਿਆਪਣ ਕਰ ਰਹੀ ਹੈ। ਇਸ ਬ੍ਰੈਂਡ ਨੂੰ ਦਿਸ਼ਾ ਕਾਫੀ ਸਮੇਂ ਤੋਂ ਐਂਡੋਰਸ ਕਰਦੀ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਇਸ ਕੰਪਨੀ ਲਈ ਵਿਗਿਆਪਣ ਕਰ ਚੁੱਕੀ ਹੈ।

© 2016 News Track Live - ALL RIGHTS RESERVED