ਮੋਮੋ ਚੈਲੇਂਜ ਬਣ ਰਿਹਾ ਜਾਨ ਦਾ ਦੁਸ਼ਮਣ

ਮੋਮੋ ਚੈਲੇਂਜ ਬਣ ਰਿਹਾ ਜਾਨ ਦਾ ਦੁਸ਼ਮਣ


ਬਲੂ ਵ•ੇਲ ਗੇਮ ਨੇ ਸਾਲ 2016 'ਚ ਪੂਰੀ ਦੁਨੀਆ 'ਚ ਸਨਸਨੀ ਮਚਾ ਦਿੱਤੀ ਅਤੇ ਇਸ ਤਰ•ਾਂ ਦੇ ਜਾਨਲੇਵਾ ਮੋਮੋ ਚੈਲੇਂਜ ਦਾ ਜਾਲ ਹੌਲੀ-ਹੌਲੀ ਭਾਰਤ 'ਚ ਵੀ ਫੈਲ ਰਿਹਾ ਹੈ। ਹਾਲ ਹੀ 'ਚ ਪੱਛਮੀ ਬੰਗਾਲ ਦੇ ਉੱਤਰੀ ਖੇਤਰ 'ਚ ਵਰਚੁਅਲ ਸੂਸਾਈਡ ਗੇਮ ਮੋਮੋ ਚੈਲੇਂਜ ਖੇਡਦੇ ਹੋਏ ਖੁਦਕੁਸ਼ੀ ਦੇ ਦੋ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਰਾਜ ਪ੍ਰਸ਼ਾਸਨ ਨੇ ਇਸ ਚੁਣੌਤੀ ਨਾਲ ਨਿਪਟਣ ਦੇ ਲਈ ਅਹਿਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲਿਆਂ ਦੇ ਪੁਲਸ ਥਾਣਿਆਂ 'ਚ ਦਿਸ਼ਾ-ਨਿਰਦੇਸ਼ ਭੇਜਣ ਦੇ ਇਲਾਵਾ ਪ੍ਰਸ਼ਾਸਨ ਨੇ ਸਿੱਖਿਆ ਸੰਸਥਾਵਾਂ ਤੋਂ ਵੀ ਵਿਦਿਆਰਥੀਆਂ 'ਚ ਨਜ਼ਰ ਰੱਖਣ ਨੂੰ ਵੀ ਕਿਹਾ ਹੈ। ਉਨ•ਾਂ ਨੇ ਕਿਹਾ ਹੈ ਕਿ 'ਮੋਮੋ ਚੈਲੇਂਜ' ਦੀਆਂ ਘਟਨਾਵਾਂ ਹਰ ਦਿਨ ਵਧ ਰਹੀਆਂ ਹਨ। 'ਬਲੂ ਵ•ੇਲ ਚੈਲੇਂਜ' ਤੋਂ ਬਾਅਦ ਹੁਣ ਅਸੀਂ ਕਿਲਰ 'ਮੋਮੋ ਗੇਮ ਚੈਲੇਂਜ' ਨਾਲ ਪੈਦਾ ਹੋਏ ਖਤਰੇ ਦਾ ਸਾਹਮਣਾ ਕਰ ਰਹੇ ਹਾਂ। ਮਾਮਲੇ 'ਤੇ ਨਜ਼ਰ ਬਣਾਈ ਰੱਖਣ ਲਈ ਜ਼ਿਲੇ 'ਚ ਅਧਿਕਾਰੀਆਂ ਨੂੰ ਸਤਰਕ ਕੀਤਾ ਗਿਆ ਹੈ।
ਦਾਰਜਲਿੰਗ ਜ਼ਿਲੇ 'ਚ ਮਨੀਸ਼ ਸਰਕੀ (18) ਨੇ 20 ਅਗਸਤ ਨੂੰ ਅਤੇ ਅਦਿਤੀ ਗੋਅਲ(26) ਨੇ ਉਸ ਤੋਂ ਅਗਲੇ ਦਿਨ ਕਥਿਤ ਤੌਰ 'ਤੇ 'ਮੋਮੋ ਚੈਲੇਂਜ' ਸਵੀਕਾਰ ਕਰਦੇ ਹੋਏ ਆਤਮ ਹੱਤਿਆ ਕਰ ਲਈ। ਅਧਿਕਾਰੀ ਨੇ ਕਿਹਾ ਕਿ ਕਿਲਰ ਗੇਮ ਖੇਡਣ ਦੀ ਬੇਨਤੀ ਮਿਲਦੇ ਹੀ ਤੁਰੰਤ ਸਥਾਨਕ ਪੁਲਸ ਥਾਣੇ ਨੂੰ ਜਾਣਕਾਰੀ ਦਿੱਤੀ ਜਾਵੇ।
ਮੋਮੋ ਚੈਲੇਂਜ ਗੇਮ ਦੇ ਜ਼ਰੀਏ ਅਪਰਾਧੀ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਗ੍ਰਿਫਰਤ 'ਚ ਲੈ ਰਹੇ ਹਨ। ਨਿਜੀ ਜਾਣਕਾਰੀ ਚੋਰੀ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੰਦਾ ਹੈ। ਇਸ ਦੀ ਵਰਤੋਂ ਉਹ ਫਿਰੌਤੀ ਮੰਗਲ ਲਈ ਵੀ ਕਰਦੇ ਹਨ। ਇਸ ਗੇਮ ਦੇ ਜ਼ਰੀਏ ਬੱਚਿਆਂ ਨੂੰ ਡਿਪ੍ਰੈਸ਼ਨ 'ਚ ਕਰ ਉਸ ਨੂੰ ਆਤਮ ਹੱਤਿਆ ਵੱਲ ਧਕੇਲਦੇ ਹਨ।

© 2016 News Track Live - ALL RIGHTS RESERVED