ਮੁਲਾਜਮਾ ਨੂੰ ਪੱਕੇ ਹੋਣ ਲਈ ਜਪੁਜੀ ਸਾਹਿਬ ਦਾ ਪਾਠ ਜੁਬਾਨੀ ਹੋਵੇ ਯਾਦ

Jul 26 2018 02:36 PM
ਮੁਲਾਜਮਾ ਨੂੰ ਪੱਕੇ ਹੋਣ ਲਈ ਜਪੁਜੀ ਸਾਹਿਬ ਦਾ ਪਾਠ ਜੁਬਾਨੀ ਹੋਵੇ ਯਾਦ


ਅੰਮ੍ਰਿਤਸਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) 'ਚ ਅਸਥਾਈ 567 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਮੰਗਲਵਾਰ ਤੋਂ ਸ਼ੁਰੂ ਹੋ ਚੁੱਕੀ ਹੈ। ਐੱਸ.ਜੀ.ਪੀ.ਸੀ. ਦੇ ਸਰਵਿਸ ਰੂਲ ਦੀ ਧਾਰਾ 35 ਦੇ ਮੁਤਾਬਕ ਪੱਕੇ ਹੋਣ ਲਈ ਮੁਲਾਜ਼ਮਾਂ ਨੂੰ ਜਪੁਜੀ ਸਾਹਿਬ ਦਾ ਪਾਠ ਜ਼ੁਬਾਨੀ ਸਣਾਉਣ ਦੇ ਨਾਲ-ਨਾਲ ਕੁਝ ਸਾਧਾਰਨ ਜਾਣਕਾਰੀ ਦੇ ਸਵਾਲਾਂ ਦਾ ਜਵਾਬ ਵੀ ਦੇਣਾ ਪਵੇਗਾ। ਇਹ ਸ਼ਰਤ ਆਮ ਮੁਲਾਜ਼ਮਾਂ ਲਈ ਹੈ ਜਦੋਂਕਿ ਪ੍ਰਚਾਰਕ ਤੇ ਗੰ੍ਰਥੀਆਂ ਲਈ ਨਿਤਨੇਮ ਦੀਆਂ ਪੰਜ ਬਾਣੀਆਂ ਜ਼ੁਬਾਨੀ ਸੁਣਾਉਣ ਦਾ ਨਿਯਮ ਹੈ। ਇਹ ਪ੍ਰੀਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਪੱਕਾ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਹੀ ਮੁਲਾਜ਼ਮਾਂ ਦਾ ਪੀ. ਐੱਫ. ਜਮ•ਾ ਹੋਣਾ ਸ਼ੁਰੂ ਹੁੰਦਾ ਹੈ। ਪਾਠ ਸੁਣਾਉਣ ਦੀ ਇਹ ਪ੍ਰੀਕਿਰਿਆ ਮੰਗਲਵਾਰ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ ਵੀਰਵਾਰ ਤੱਕ ਜਾਰੀ ਰਹੇਗੀ।

© 2016 News Track Live - ALL RIGHTS RESERVED