ਵਿਰਾਟ ਵਿੱਚ ਦੌੜਾਂ ਬਣਾਉਣ ਅਤੇ ਜਿੱਤਣ ਦੀ ਬਹੁਤ ਜ਼ਿਆਦਾ ਭੁੱਖ-ਮੁਸ਼ਤਾਕ

Aug 28 2018 03:38 PM
ਵਿਰਾਟ ਵਿੱਚ ਦੌੜਾਂ ਬਣਾਉਣ ਅਤੇ ਜਿੱਤਣ ਦੀ ਬਹੁਤ ਜ਼ਿਆਦਾ ਭੁੱਖ-ਮੁਸ਼ਤਾਕ


ਨਵੀਂ ਦਿੱਲੀ—
ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਖਿਲਾਫ ਕਈ ਮੈਚ ਖੇਡਣ ਵਾਲੇ ਪਾਕਿਸਤਾਨ ਦੇ ਸਪਿਨਰ ਸਕਲੇਨ ਮੁਸ਼ਤਾਕ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਉਨ•ਾਂ ਦੇ ਕਰੀਬ ਪਹੁੰਚ ਗਏ ਹਨ। ਮੁਸ਼ਤਾਕ ਨੇ ਕਿਹਾ,' ਇਕ ਬੱਲੇਬਾਜ਼ ਦੇ ਤੌਰ 'ਤੇ, ਸਚਿਨ ਬਹੁਤ ਵੱਡੇ ਖਿਡਾਰੀ ਸਨ। ਮੈਂ ਤੁਲਨਾ ਨਹੀਂ ਕਰ ਸਕਦਾ ਪਰ ਵਿਰਾਟ ਇਕਲੌਤੇ ਅਜਿਹੇ ਖਿਡਾਰੀ ਹਨ ਜੋ ਉਨ•ਾਂ ਦੇ ਪੱਧਰ ਦੇ ਕਰੀਬ ਹਨ।'ਇੰਗਲੈਂਡ ਟੀਮ ਦੇ ਸਪਿਨ ਵਿਭਾਗ ਦੇ ਸਲਾਹਕਾਰ ਸਕਲੇਨ ਨੇ ਕਿਹਾ ਕਿ ਪੰਜ ਮੈਚਾਂ ਦੀ ਸੀਰੀਜ਼ 'ਚ ਭਾਰਤੀ ਟੀਮ ਦੀ ਵਾਪਸੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਕੋਹਲੀ ਆਪਣੀ ਬੈਟਿੰਗ ਯੂਨਿਟ ਦੀ ਲੀਡਰਸ਼ਿਪ ਕਿਵੇਂ ਕਰਦੇ ਹਨ। ਸਕਲੇਨ ਨੇ ਕਿਹਾ,' ਇੰਗਲੈਂਡ ਟੀਮ ਦੇ ਸਹਿਯੋਗੀ ਸਟਾਫ ਦੇ ਮੈਂਬਰਾਂ ਵਿਚਕਾਰ ਇਸ ਗੱਲ 'ਤੇ ਚਰਚਾ ਹੋ ਰਹੀ ਸੀ ਕਿ ਉਨ•ਾਂ ਨੇ ਟ੍ਰੇਂਟ ਬ੍ਰਿਜ 'ਚ ਕਿਵੇ ਬੱਲੇਬਾਜ਼ੀ ਕੀਤੀ। ਸਿਰਫ ਤੀਜੇ ਟੈਸਟ 'ਚ ਹੀ ਜਿਮੀ ਐਂਡਰਸਨ ਦੀ ਗੇਂਦਬਾਜ਼ੀ 'ਤੇ ਘੱਟ ਤੋਂ ਘੱਟ 40 ਵਾਰ ਗੇਂਦ ਉਨ•ਾਂ ਦੇ ਬੱਲੇ ਦੇ ਕਿਨਾਰੇ ਤੋਂ ਨਿਕਲੀ , ਪਰ ਅਗਲੀ ਗੇਂਦ 'ਤੇ ਉਹ ਪੂਰੇ ਆਤਮਵਿਸ਼ਵਾਸ 'ਚ ਨਜਰ ਆਏ।
ਉਨ•ਾਂ ਨੇ ਕਿਹਾ ਕਿ ਵਿਰਾਟ ਗੇਂਦ ਦਰ ਗੇਂਦ, ਇਕ-ਇਕ ਦੌੜ ਅਤੇ ਪੱਧਰ ਦਰ ਪੱਧਰ ਬੱਲੇਬਾਜ਼ੀ ਕਰਦੇ ਹਨ। ਉਨ•ਾਂ 'ਚ ਦੌੜਾਂ ਬਣਾਉਣ ਅਤੇ ਜਿੱਤਣ ਦੀ ਬਹੁਤ ਜ਼ਿਆਦਾ ਭੁੱਖ ਹੈ। ਜਦੋਂ ਤੁਹਾਡੀ ਟੀਮ 'ਚ ਕੋਈ ਇੰਨੀ ਭੁੱਖ ਵਾਲਾ ਖਿਡਾਰੀ ਹੋਵੇ  ਤਾਂ ਉਹ ਆਪਣੀ ਭੁੱਖ ਨੂੰ ਸੰਤੁਸ਼ਟ ਕਰਨ ਲਈ ਕੁਝ ਵੀ ਕਰ ਸਕਦਾ ਹੈ। ਕਪਤਾਨ ਕੋਹਲੀ ਨੇ ਸੀਰੀਜ਼ ਦੇ ਤੀਜੇ ਮੈਚ 'ਚ ਸੈਂਕੜਾ ਅਤੇ 97 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ ਵਾਪਸੀ ਕੀਤੀ। ਇੰਗਲੈਂਡ ਹਾਲਾਂਕਿ ਹਜੇ ਵੀ 2-1 ਨਾਲ ਅੱਗੇ ਹੈ।
ਕੋਹਲੀ ਨੇ ਇਸ ਸੀਰੀਜ਼ 'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਨਾਲ 2014 ਦੇ ਪਿਛਲੇ ਦੌਰੇ ਦੇ ਸਖਤ ਅਨੁਭਵ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਬਾਅਦ ਸਕਲੇਨ ਉਨ•ਾਂ ਦੀ ਤੁਲਨਾ ਤੇਂਦੁਲਕਰ ਨਾਲ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ। ਉਨ•ਾਂ ਨੇ ਕਿਹਾ, ' ਵਿਰਾਟ ਜਿਸ ਤਰ•ਾਂ ਦੌੜਾਂ ਬਣਾ ਰਿਹਾ ਹੈ, ਇਹ ਇੰਗਲੈਂਡ ਲਈ ਚੰਗਾ ਸੰਕੇਤ ਨਹੀਂ ਹੈ। ਪਹਿਲੇ ਟੈਸਟ 'ਚ ਮੈਂ ਇਕ ਸਾਈਨਬੋਰਡ ਦੇਖਿਆ ਜਿਸ 'ਤੇ ਲਿਖਿਆ ਸੀ,' ਇੰਗਲੈਂਡ /ਵਿਰਾਟ ਕੋਹਲੀ।' ਜੇਕਰ ਤੁਸੀਂ ਉਨ•ਾਂ ਨੂੰ ਸੀਰੀਜ਼ 'ਚੋਂ ਬਾਹਰ ਕਰ ਦਿੱਤਾ ਤਾਂ ਇੰਗਲੈਂਡ ਲਈ ਬਹੁਤ ਆਸਾਨ ਹੋ ਜਾਵੇਗਾ।' ਉਨ•ਾਂ ਕਿਹਾ,' ਜੇਕਰ ਤੁਸੀਂ ਕੋਚਿੰਗ ਦੇ ਨਜ਼ਰੀਏ ਨਾਲ ਦੇਖੋਗੇ ਤਾਂ ਉਸਦੇ ਕਾਰਨ ਦੂਜੇ ਬੱਲੇਬਾਜ਼ ਵੀ ਦੌੜਾਂ ਬਣਾ ਰਹੇ ਹਨ। ਤੁਹਾਡੀ ਟੀਮ 'ਚ ਵਿਰਾਟ ਵਰਗੇ ਵਿਸ਼ਵ ਪੱਧਰੀ ਬੱਲੇਬਾਜ਼ ਹੋਣ ਨਾਲ ਨਿਸ਼ਚਿਤ ਰੂਪ ਨਾਲ ਪੂਰੀ ਬੱਲੇਬਾਜ਼ੀ ਲਾਈਨ-ਅਪ ਦਾ ਮਨੋਬਲ ਵੱਧ ਜਾਂਦਾ ਹੈ।

© 2016 News Track Live - ALL RIGHTS RESERVED