ਸੀਰਿਜ ਬਰਾਬਰੀ ਲਈ ਉਤਰੇਗੀ ਟੀਮ ਇੰਡੀਆ

Aug 30 2018 02:47 PM
ਸੀਰਿਜ ਬਰਾਬਰੀ ਲਈ ਉਤਰੇਗੀ ਟੀਮ ਇੰਡੀਆ


ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨਾਘਿੰਟਮ ਵਿਚ ਤੀਸਰਾ ਟੈਸਟ ਜਿੱਤਣ ਤੋਂ ਬਾਅਦ ਉੱਚੇ ਹੌਸਲੇ ਨਾਲ ਵੀਰਵਾਰ ਤੋਂ ਇਥੇ ਸ਼ੁਰੂ ਹੋਣ ਜਾ ਰਹੇ ਚੌਥੇ ਟੈਸਟ ਵਿਚ ਜਿੱਤ ਦਰਜ ਕਰ ਕੇ ਇੰਗਲੈਂਡ ਵਿਰੁੱਧ 5 ਮੈਚਾਂ ਦੀ ਸੀਰੀਜ਼ ਵਿਚ ਬਰਾਬਰੀ ਦੇ ਇਰਾਦੇ ਨਾਲ ਉਤਰੇਗੀ।
ਭਾਰਤ ਦੀ ਟੈਸਟ ਸੀਰੀਜ਼ ਵਿਚ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ ਐਜਬਸਟਨ ਵਿਚ ਪਹਿਲਾ ਮੈਚ 31 ਦੌੜਾਂ ਨਾਲ ਹਾਰ ਗਿਆ, ਜਦਕਿ ਲੰਡਨ ਵਿਚ ਉਸ ਨੂੰ ਦੂਸਰੇ ਟੈਸਟ ਵਿਚ ਪਾਰੀ ਅਤੇ 159 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਨਾਘਿੰਟਮ ਵਿਚ ਉਸ ਨੇ ਵਾਪਸੀ ਲਈ ਪੂਰਾ ਜ਼ੋਰ ਲਾਇਆ ਅਤੇ 203 ਦੌੜਾਂ ਦੇ ਵੱਡੇ ਅੰਤਰ ਨਾਲ ਇੰਗਲੈਂਡ ਨੂੰ ਹਰਾ ਕੇ 5 ਮੈਚਾਂ ਦੀ ਸੀਰੀਜ਼ ਨੂੰ 1-2 'ਤੇ ਪਹੁੰਚਾ ਦਿੱਤਾ।  ਕਪਤਾਨ ਵਿਰਾਟ ਪਿਛਲੇ ਮੈਚ ਨੂੰ ਜਿੱਤਣ ਤੋਂ ਬਾਅਦ ਕਹਿ ਚੁੱਕਾ ਹੈ ਕਿ ਭਾਰਤ ਹੁਣ ਵੀ ਸੀਰੀਜ਼ ਵਿਚ ਬਣਿਆ ਹੋਇਆ ਹੈ।
ਬੱਲੇਬਾਜ਼ਾਂ ਨੇ ਭਾਰਤ ਨੂੰ ਅਜੇ ਤੱਕ ਕੀਤਾ ਨਿਰਾਸ਼
ਸੀਰੀਜ਼ ਵਿਚ ਭਾਰਤੀ ਟੀਮ ਦੇ ਬੱਲੇਬਾਜ਼ਾਂ, ਖਾਸ ਕਰ ਕੇ ਓਪਨਰਾਂ ਨੇ ਨਿਰਾਸ਼ ਕੀਤਾ। ਨਾਘਿੰਟਮ ਵਿਚ ਵੀ ਓਪਨਿੰਗ ਕ੍ਰਮ ਵਿਚ ਸ਼ਿਖਰ ਧਵਨ 35, ਲੋਕੇਸ਼ ਰਾਹੁਲ 24 ਅਤੇ ਚੇਤੇਸ਼ਵਰ ਪੁਜਾਰਾ 14 ਦੌੜਾਂ ਹੀ ਬਣਾ ਸਕੇ। ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਅਜਿੰਕਯ ਰਹਾਨੇ ਦੀਆਂ ਪਹਿਲੀ ਪਾਰੀ ਵਿਚ 97 ਅਤੇ 81 ਦੌੜਾਂ ਦੀਆਂ ਪਾਰੀਆਂ ਅਤੇ ਫਿਰ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤ ਦੀ ਜਿੱਤ ਪੱਕੀ ਕੀਤੀ। ਟ੍ਰੈਂਟ ਬ੍ਰਿਜ ਮੈਚ 'ਚ ਵਿਰਾਟ ਨੇ 97 ਅਤੇ 103 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ ਅਤੇ ਇਹ ਫਿਰ ਸਾਫ ਦਿਖਾਈ ਦਿੱਤਾ ਕਿ ਦੌੜਾਂ ਲਈ ਟੀਮ ਉਸ 'ਤੇ ਕਾਫੀ ਹੱਦ ਤੱਕ ਨਿਰਭਰ ਹੈ।
ਸੰਭਾਵਿਤ ਟੀਮਾਂ
ਭਾਰਤ —
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਕਰੁਣ ਨਾਇਰ, ਹਾਰਦਿਕ ਪੰਡਯਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਹਨੁਮਾ ਵਿਹਾਰੀ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ।
ਇੰਗਲੈਂਡ —
ਜੋ ਰੂਟ (ਕਪਤਾਨ), ਐਲਿਸਟੀਅਰ ਕੁਕ, ਕੀਟੋਨ ਜੋਨਿੰਗਸ, ਜਾਨੀ ਬੇਅਰਸਟੋ, ਜੋਸ ਬਟਲਰ, ਓਲਿਵਰ ਪੋਪ, ਮੋਈਨ ਅਲੀ, ਆਦਿਲ ਰਾਸ਼ਿਦ, ਸੈਮ ਕਰਨ, ਜੇਮਸ ਐਂਡਰਸਨ, ਸਟੂਅਰਟ ਬ੍ਰਾਂਡ, ਕ੍ਰਿਸ ਵੋਕਸ, ਬੇਨ ਸਟੋਕਸ, ਜੇਮਸ ਵਿੰਸ।

© 2016 News Track Live - ALL RIGHTS RESERVED