ਵਿਰਾਟ ਦਾ ਟੀਮ ਵਿੱਚ ਨਾ ਹੋਣ ਦਾ ਮਿਲੇਗਾ ਲਾਭ ਪਾਕਿਸਤਾਨ ਨੂੰ

Sep 19 2018 04:01 PM
ਵਿਰਾਟ ਦਾ ਟੀਮ ਵਿੱਚ ਨਾ ਹੋਣ ਦਾ ਮਿਲੇਗਾ ਲਾਭ ਪਾਕਿਸਤਾਨ ਨੂੰ


ਨਵੀਂ ਦਿੱਲੀ— 
ਅੱਜ ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਟੂਰਨਾਮੈਂਟ ਦੇ ਮੈਚ 'ਚ ਆਪਸ 'ਚ ਭਿੜਨਗੇ। ਕ੍ਰਿਕਟ ਫੈਂਸ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਤਾਂ ਇਹ ਮੁਕਾਬਲਾ ਹੋਰ ਵੀ ਰੋਮਾਂਚਕ ਬਣ ਗਿਆ ਹੈ ਕਿਉਂਕਿ ਪਾਕਿਸਤਾਨ ਨੇ ਜਿਸ ਹਾਂਗਕਾਂਗ ਨੂੰ ਆਸਾਨੀ ਨਾਲ ਹਰਾ ਦਿੱਤਾ ਸੀ। ਉਸੇ ਟੀਮ ਨੇ ਭਾਰਤ ਸਾਹਮਣੇ ਮੁਸ਼ਕਲਾਂ ਖੜ•ੀਆਂ ਕਰ ਦਿੱਤੀ ਸਨ। ਖ਼ੈਰ ਇਸ ਤੋਂ ਇਲਾਵਾ ਏਸ਼ੀਆ ਕੱਪ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੈਦਾਨ 'ਤੇ ਨਾ ਉਤਰਨਾ ਪਾਕਿਸਤਾਨ ਦੇ ਪੱਖ 'ਚ ਹੈ।
ਕਪਤਾਨ ਕੋਹਲੀ ਦੇ ਏਸ਼ੀਆ ਕੱਪ 'ਚ ਨਾ ਖੇਡਣ ਦਾ ਫਾਇਦਾ ਵਿਰੋਧੀ ਟੀਮ ਉਠਾਉਣ ਦੀ ਕੋਸ਼ਿਸ਼ ਕਰੇਗੀ। ਇੰਗਲੈਂਡ ਦੌਰੇ 'ਤੇ ਭਾਵੇਂ ਹੀ ਇਕ ਕਪਤਾਨ ਦੇ ਤੌਰ 'ਤੇ ਉਹ ਫੇਲ ਰਹੇ, ਪਰ ਬਤੌਰ ਬੱਲੇਬਾਜ਼ ਉਨ•ਾਂ ਦੇ ਬੱਲੇ ਤੋਂ ਦੌੜਾਂ ਦੀ ਝੜੀ ਲਗ ਗਈ ਅਤੇ ਇੰਗਲੈਂਡ ਦੌਰੇ ਤੋਂ ਪਰਤਦੇ ਹੀ ਏਸ਼ੀਆ ਕੱਪ ਸ਼ੁਰੂ ਹੋ ਗਿਆ ਜਿਸ ਕਾਰਨ ਲਗਾਤਾਰ ਕ੍ਰਿਕਟ ਖੇਡਣ ਦੇ ਕਾਰਨ ਉਨ•ਾਂ ਨੂੰ ਏਸ਼ੀਆ ਕੱਪ ਤੋਂ ਆਰਾਮ ਦਿੱਤਾ ਗਿਆ। ਪਰ 10 ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੋਹਲੀ ਪਾਕਿਸਤਾਨ ਦੇ ਖਿਲਾਫ ਕਿਸੇ ਮੈਚ ਨਹੀਂ ਖੇਡਣਗੇ। ਕੋਹਲੀ ਨੇ 2008 'ਚ ਸ਼੍ਰੀਲੰਕਾ ਦੇ ਖਿਲਾਫ ਕ੍ਰਿਕਟ 'ਚ ਕਦਮ ਰਖਿਆ ਸੀ ਅਤੇ ਉਦੋਂ ਤੋਂ ਉਨ•ਾਂ ਪਾਕਿਸਤਾਨ ਦੇ ਖਿਲਾਫ ਸਾਰੇ ਮੈਚ ਖੇਡੇ। ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਅਜੇ ਤੱਕ 12 ਵਨਡੇ ਅਤੇ 6 ਟੀ-20 ਮੁਕਾਬਲੇ ਖੇਡੇ ਜਿਸ 'ਚ ਉਨ•ਾਂ 45.90 ਦੀ ਔਸਤ ਨਾਲ ਕੁੱਲ 459 ਦੌੜਾਂ ਬਣਾਈਆਂ। ਇਸ 'ਚ ਦੋ ਸੈਂਕੜੇ ਅਤੇ 1 ਅਰਧ ਸੈਂਕੜਾ ਸ਼ਾਮਲ ਹੈ। ਪਾਕਿਸਤਾਨ ਦੇ ਖਿਲਾਫ ਕੋਹਲੀ ਦਾ ਬੈਸਟ ਸਕੋਰ 183 ਦੌੜਾਂ ਹਨ।

© 2016 News Track Live - ALL RIGHTS RESERVED