ਨਵਾਜ਼ ਸ਼ਰੀਫ ਦੀ ਪਤਨੀ ਦੀ ਦੇਹਾਂਤ

Sep 12 2018 03:30 PM
ਨਵਾਜ਼ ਸ਼ਰੀਫ ਦੀ ਪਤਨੀ ਦੀ ਦੇਹਾਂਤ


ਇਸਲਾਮਾਬਾਦ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਲਈ ਮੰਗਲਵਾਰ ਨੂੰ ਇਕ ਬੁਰੀ ਖਬਰ ਆਈ। ਉਨ•ਾਂ ਦੀ ਪਤਨੀ ਕੁਲਸੁਮ ਨਵਾਜ਼ ਦਾ ਲੰਡਨ ਵਿਚ ਲੰਬੀ ਬੀਮਾਰੀ ਦੇ ਬਾਅਦ ਦੇਹਾਂਤ ਹੋ ਗਿਆ। ਉਹ 68 ਸਾਲ ਦੀ ਸੀ। ਇਕ ਸਮਾਚਾਰ ਏਜੰਸੀ ਮੁਤਾਬਕ ਲੰਡਨ ਦੇ ਹਾਰਲੇ ਸਟ੍ਰੀਟ ਕਲੀਨਿਕ ਵਿਚ ਜੂਨ 2014 ਤੋਂ ਕੁਲਸੁਮ ਦਾ ਇਲਾਜ ਚੱਲ ਰਿਹਾ ਸੀ ਅਤੇ ਉਨ•ਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ। ਉਹ ਗਲੇ ਦੇ ਕੈਂਸਲ ਨਾਲ ਪੀੜਤ ਸੀ। ਇਸ ਗੰਭੀਰ ਬੀਮਾਰੀ ਬਾਰੇ ਸਾਲ 2017 ਵਿਚ ਪਤਾ ਚੱਲਿਆ ਸੀ। ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ ਅਤੇ ਕੁਲਸੁਮ ਨਵਾਜ਼ ਦਾ ਵਿਆਹ ਅਪ੍ਰੈਲ 1971 ਵਿਚ ਹੋਇਆ ਸੀ। ਵਰਤਮਾਨ ਸਮੇਂ ਵਿਚ ਨਵਾਜ਼ ਸ਼ਰੀਫ, ਆਪਣੀ ਬੇਟੀ ਮਰੀਅਮ ਅਤੇ ਜਵਾਈ ਸਫਦਰ ਨਾਲ ਰਾਵਲਪਿੰਡੀ ਦੀ ਅਦਿਆਲਾ ਜੇਲ ਵਿਚ ਸਜ਼ਾ ਕੱਟ ਰਹੇ ਹਨ

© 2016 News Track Live - ALL RIGHTS RESERVED