ਕਰਤਾਰਪੁਰ ਲਾਂਘਾ ਖੋਲਣ ਲਈ ਪਾਕਿਸਤਾਨ ਤਿਆਰ

Sep 25 2018 02:57 PM
ਕਰਤਾਰਪੁਰ ਲਾਂਘਾ ਖੋਲਣ ਲਈ ਪਾਕਿਸਤਾਨ ਤਿਆਰ


ਇਸਲਾਮਾਬਾਦ (ਏਜੰਸੀ)— 
ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ। ਉਨ•ਾਂ ਨੇ ਕਿਹਾ ਹੈ ਕਿ ਭਾਰਤ ਵੱਲੋਂ ਨਿਊਯਾਰਕ ਵਿਚ ਵਿਦੇਸ਼ ਮੰਤਰੀਆਂ ਦੀ ਵਾਰਤਾ ਰੱਦ ਕਰਨ ਦੇ ਬਾਅਦ ਵੀ ਪਾਕਿਸਤਾਨ ਦੇ ਅਫਸਰ ਕਰਤਾਰਪੁਰ ਲਾਂਘਾ ਖੋਲ•ਣ ਲਈ ਤਿਆਰ ਹਨ ਤਾਂ ਜੋ ਸਿੱਖ ਤੀਰਥ ਯਾਤਰੀ ਬਿਨਾ ਵੀਜ਼ਾ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣ। ਇਕ ਚੈਨਲ 'ਤੇ ਇੰਟਰਵਿਊ ਦੌਰਾਨ ਫਵਾਦ ਚੌਧਰੀ ਨੇ ਇਹ ਗੱਲ ਕਹੀ। 
ਗੌਰਤਲਬ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੀਤੇ ਮਹੀਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਉੱਥੇ ਗਏ ਸਨ। ਇਸ ਦੌਰਾਨ ਉਨ•ਾਂ ਨੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵੀ ਮੁਲਾਕਾਤ ਕੀਤੀ ਸੀ। ਉਨ•ਾਂ ਦਾ ਕਹਿਣਾ ਸੀ ਕਿ ਬਾਜਵਾ ਨੇ ਉਨ•ਾਂ ਨੂੰ ਭਰੋਸਾ ਦਿਵਾਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੇਵ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਉਹ ਕਰਤਾਰਪੁਰ ਕੋਰੀਡੋਰ ਖੋਲ• ਦੇਣਗੇ।

© 2016 News Track Live - ALL RIGHTS RESERVED