ਵਿਧਾਇਕਾਂ ਤੇ ਪਾਰਟੀ ਛੱਡਣ ਲਈ ਪਾਇਆ ਜਾ ਰਿਹਾ ਦਬਾਅ-ਮਹਿਬੂਬਾ ਮੁਫਤੀ

ਵਿਧਾਇਕਾਂ ਤੇ ਪਾਰਟੀ ਛੱਡਣ ਲਈ ਪਾਇਆ ਜਾ ਰਿਹਾ ਦਬਾਅ-ਮਹਿਬੂਬਾ ਮੁਫਤੀ


ਸ਼੍ਰੀਨਗਰ
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਪੀ. ਡੀ. ਪੀ. ਦੇ ਵਿਧਾਇਕਾਂ ਨੂੰ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਛਾਪੇਮਾਰੀ ਦਾ ਡਰ ਵਿਖਾ ਕੇ ਉਨ•ਾਂ 'ਤੇ ਪਾਰਟੀ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਭਾਜਪਾ ਵਲੋਂ ਹਮਾਇਤ ਵਾਪਸ ਲੈਣ ਪਿੱਛੋਂ ਪਹਿਲੀ ਵਾਰ ਮਹਿਬੂਬਾ ਨੇ ਆਪਣੀ ਪਾਰਟੀ ਅੰਦਰ ਸੰਕਟ ਹੋਣ ਦੀ ਗੱਲ ਮੰਨੀ ਹੈ।  ਮਹਿਬੂਬਾ ਨੇ ਬਿਨਾਂ ਕਿਸੇ ਦਾ ਨਾਂ ਲਏ ਭਾਜਪਾ 'ਤੇ ਹਾਰਸ ਟ੍ਰੇਡਿੰਗ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕੁਝ ਵਿਧਾਇਕਾਂ 'ਤੇ ਪਾਰਟੀ ਛੱਡਣ ਲਈ ਜ਼ਬਰਦਸਤ ਦਬਾਅ ਪਾਇਆ ਜਾ ਰਿਹਾ ਹੈ। ਮੈਂ ਇਹ ਗੱਲ ਕੁਝ ਮੀਡੀਆ ਰਿਪੋਰਟਾਂ ਮਿਲਣ ਤੋਂ ਬਾਅਦ ਕਹਿ ਰਹੀ ਹਾਂ। ਕਸ਼ਮੀਰ ਇਕ ਅਜਿਹੀ ਥਾਂ ਹੈ, ਜਿਥੇ ਵੱਖਵਾਦ, ਮੁੱਖ ਧਾਰਾ ਦੀ ਸਿਆਸਤ ਅਤੇ ਅੱਤਵਾਦ ਵੀ ਹੈ। ਐੱਨ. ਆਈ. ਏ. ਵਲੋਂ ਦਿੱਤੀ ਜਾ ਰਹੀ ਧਮਕੀ ਵਾਦੀ ਵਿਚ ਨਵੇਂ ਖਤਰਿਆਂ ਵਲ ਇਸ਼ਾਰਾ ਕਰ ਰਹੀ ਹੈ। ਪੀ. ਡੀ. ਪੀ. ਤੋੜਨ ਦੇ ਸਿੱਟੇ ਵਜੋਂ ਸਲਾਹੂਦੀਨ ਵਰਗੇ ਅੱਤਵਾਦੀਆਂ ਦੇ ਪੈਦਾ ਹੋਣ ਦੀ ਟਿੱਪਣੀ 'ਤੇ ਮਹਿਬੂਬਾ ਨੇ ਕਿਹਾ ਕਿ ਜੇ ਤੁਸੀਂ ਪੀ. ਡੀ. ਪੀ. ਨੂੰ ਤੋੜੋਗੇ ਤਾਂ ਉਨ•ਾਂ ਲੋਕਾਂ ਦਾ ਸਾਹਮਣਾ ਕਿਵੇਂ ਕਰੋਗੇ, ਜਿਨ•ਾਂ ਨੇ ਪੀ. ਡੀ. ਪੀ., ਕਾਂਗਰਸ ਜਾਂ ਨੈਸ਼ਨਲ ਕਾਨਫਰੰਸ ਨੂੰ ਵੋਟ ਦੇਣ ਲਈ ਗੋਲੀਆਂ ਖਾਧੀਆਂ? ਤੁਸੀਂ ਲੋਕਰਾਜ ਵਿਚ ਉਨ•ਾਂ ਦਾ ਭਰੋਸਾ ਤੋੜ ਦਿਓਗੇ।
ਦੱਸਣਯੋਗ ਹੈ ਕਿ ਅਜਿਹੀਆਂ ਅਟਕਲਾਂ ਹਨ ਕਿ ਅਮਰਨਾਥ ਯਾਤਰਾ ਦੇ ਖਤਮ ਹੋਣ ਪਿੱਛੋਂ ਜੰਮੂ-ਕਸ਼ਮੀਰ 'ਚ ਸਰਕਾਰ ਬਣਾਉਣ ਲਈ ਪੀ. ਡੀ. ਪੀ. ਟੁੱਟ ਸਕਦੀ ਹੈ ਅਤੇ ਬਾਗੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।

© 2016 News Track Live - ALL RIGHTS RESERVED