ਸਾਲ ਵਿੱਚ ਦੋ ਬਾਰ ਹੋਵੇਗੀ ਜੇਈਈ ਤੇ ਨੀਟ ਦੀ ਪ੍ਰੀਖਿਆ

ਸਾਲ ਵਿੱਚ ਦੋ ਬਾਰ ਹੋਵੇਗੀ ਜੇਈਈ ਤੇ ਨੀਟ ਦੀ ਪ੍ਰੀਖਿਆ


ਨਵੀਂ ਦਿੱਲੀ
ਨੀਟ, ਜੇ. ਈ. ਈ. ਮੇਨਸ, ਯੂ. ਜੀ. ਸੀ. ਨੈੱਟ, ਮੈਨੇਜਮੈਂਟ ਨਾਲ ਜੁੜੀਆਂ ਸੀਮੈਟ ਅਤੇ ਫਾਰਮੇਸੀ ਨਾਲ ਜੁੜੀਆਂ ਜੀਮੈਟ ਪ੍ਰੀਖਿਆਵਾਂ ਦਾ ਆਯੋਜਨ ਹੁਣ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਵਲੋਂ ਕਰਵਾਇਆ ਜਾਏਗਾ। ਹੁਣ ਤੱਕ ਇਹ ਪ੍ਰੀਖਿਆਵਾਂ ਸੀ. ਬੀ. ਐੱਸ. ਈ. ਵਲੋਂ ਆਯੋਜਿਤ ਕਰਵਾਈਆਂ ਜਾਂਦੀਆਂ ਸਨ।
ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਐੱਨ. ਟੀ. ਏ. ਹੁਣ ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ ਦਸੰਬਰ ਵਿਚ ਆਯੋਜਿਤ ਕਰੇਗਾ। ਨੀਟ ਦੀ ਪ੍ਰੀਖਿਆ ਦਾ ਆਯੋਜਨ ਹਰ ਸਾਲ ਫਰਵਰੀ ਅਤੇ ਮਈ ਵਿਚ ਕਰਵਾਇਆ ਜਾਏਗਾ। ਇਸੇ ਤਰ•ਾਂ ਜੇ. ਈ. ਈ. (ਮੇਨਸ) ਦੀ ਪ੍ਰੀਖਿਆ ਹਰ ਸਾਲ ਜਨਵਰੀ ਅਤੇ ਅਪ੍ਰੈਲ ਵਿਚ ਆਯੋਜਿਤ ਹੋਵੇਗੀ।
ਜਾਵੇਡਕਰ ਨੇ ਕਿਹਾ ਕਿ ਵਿਦਿਆਰਥੀ ਦੋਨੋਂ ਵਾਰ ਪ੍ਰੀਖਿਆ ਦੇ ਸਕਦੇ ਹਨ। ਦਾਖਲੇ ਲਈ ਦੋਵਾਂ ਵਿਚੋਂ ਉੱਚ ਪ੍ਰਾਪਤ ਅੰਕਾਂ 'ਤੇ ਵਿਚਾਰ ਕੀਤਾ ਜਾਏਗਾ। ਇਨ•ਾਂ ਪ੍ਰੀਖਿਆਵਾਂ ਦੇ ਸੰਦਰਭ ਵਿਚ ਸਿਲੇਬਸ, ਸਵਾਲਾਂ ਦੇ ਰੂਪ ਅਤੇ ਭਾਸ਼ਾ ਦੇ ਬਦਲ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਪ੍ਰੀਖਿਆ ਦੀ ਫੀਸ ਵਿਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ।
ਉਨ•ਾਂ ਦੱਸਿਆ ਕਿ ਇਹ ਪ੍ਰੀਖਿਆਵਾਂ ਕੰਪਿਊਟਿਰ ਆਧਾਰਿਤ ਹੋਣਗੀਆਂ। ਇਸ ਸਬੰਧੀ ਵਿਦਿਆਰਥਣਾਂ ਨੂੰ ਘਰ ਜਾਂ ਕਿਸੇ ਵੀ ਕੇਂਦਰ 'ਤੇ ਅਭਿਆਸ ਕਰਨ ਦੀ ਸਹੂਲਤ ਦਿੱਤੀ ਜਾਏਗੀ। ਇਹ ਮੁਫਤ ਹੋਵੇਗੀ। ਹਰ ਪ੍ਰੀਖਿਆ ਕਈ ਮਿਤੀਆਂ ਨੂੰ ਆਯੋਜਿਤ ਹੋਵੇਗੀ। ਇਸ ਦਾ ਭਾਵ ਇਹ ਹੈ ਕਿ ਪ੍ਰੀਖਿਆ 4-5 ਦਿਨ ਤੱਕ ਚੱਲ ਸਕਦੀ ਹੈ। ਨੈਸ਼ਨਲ ਟੈਸਟਿੰਗ ਵਰਗੀ ਪ੍ਰੀਖਿਆ ਦੇ ਆਯੋਜਨ ਸਬੰਧੀ ਇਹ ਇਕ ਅਹਿਮ ਸੁਧਾਰ ਹੈ। ਇਸਨੂੰ ਇਸ ਸਾਲ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
 

© 2016 News Track Live - ALL RIGHTS RESERVED