ਮੁੱਖ ਮੰਤਰੀ ਇਜ਼ਰਾਈਲ ਦੌਰੇ ਤੇ, ਕੈਬਨਿਟ ਮੰਤਰੀ ਦਿਖਣਗੇ 10 ਦਿਨ ਕੰਮਕਾਜ

Oct 23 2018 03:24 PM
ਮੁੱਖ ਮੰਤਰੀ ਇਜ਼ਰਾਈਲ ਦੌਰੇ ਤੇ, ਕੈਬਨਿਟ ਮੰਤਰੀ ਦਿਖਣਗੇ 10 ਦਿਨ ਕੰਮਕਾਜ


ਚੰਡੀਗੜ•
ਪੰਜਾਬ ਮੰਤਰੀ ਮੰਡਲ 'ਚ ਸਭ ਤੋਂ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ 10 ਦਿਨਾਂ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ 'ਚ ਉਨ•ਾਂ ਦਾ ਕੰਮਕਾਜ ਦੇਖਣਗੇ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੀਤੀ ਸ਼ਾਮ ਇਜ਼ਰਾਈਲ ਦੌਰ 'ਤੇ ਰਵਾਨਾ ਹੋਏ ਹਨ ਤੇ ਇਸ ਦੌਰੇ ਦੀ ਸਮਾਪਤੀ ਤੋਂ ਬਾਅਦ ਉਹ ਤੁਰਕੀ ਦੇ ਦੌਰੇ 'ਤੇ ਚਲੇ ਜਾਣਗੇ। ਕੈਪਟਨ ਪਹਿਲੀ ਨਵੰਬਰ ਤੱਕ ਵਿਦੇਸ਼ ਦੌਰੇ ਤੋਂ ਵਾਪਸ ਪਰਤਣਗੇ।
ਸੂਬੇ 'ਚ ਇਨ•ੀਂ ਦਿਨੀਂ ਹੋਏ ਅੰਮ੍ਰਿਤਸਰ ਰੇਲ ਹਾਦਸੇ, ਬਰਗਾੜੀ 'ਚ ਚੱਲ ਰਹੇ ਇਨਸਾਫ ਮੋਰਚੇ ਅਤੇ ਅਧਿਆਪਕਾਂ ਦੇ ਚੱਲ ਰਹੇ ਰਾਜ ਪੱਧਰੀ ਅੰਦੋਲਨ ਦੇ ਮੱਦੇਨਜ਼ਰ ਬ੍ਰਹਮ ਮਹਿੰਦਰਾ ਨੂੰ ਮੁੱਖ ਮੰਤਰੀ ਨੇ ਉਨ•ਾਂ ਦੀ ਗੈਰ ਹਾਜ਼ਰੀ 'ਚ ਸਾਰੀ ਸਥਿਤੀ 'ਤੇ ਨਜ਼ਰ ਰੱਖਣ ਲਈ ਕਿਹਾ ਹੈ। ਨਿਯਮਾਂ ਮੁਤਾਬਕ ਮੁੱਖ ਮੰਤਰੀ ਦੀ ਗੈਰ ਮੌਜੂਦਗੀ 'ਚ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਭਾਵੇਂ ਬ੍ਰਹਮ ਮਹਿੰਦਰਾ ਨੂੰ ਮੁੱਖ ਮੰਤਰੀ ਦੇ ਕੰਮ ਦੀ ਦੇਖਰੇਖ ਕਰਨ ਸਬੰਧੀ ਕੋਈ ਲਿਖਤੀ ਨਿਰਦੇਸ਼ ਨਹੀਂ ਜਾਰੀ ਕੀਤਾ ਗਿਆ ਪਰ ਜ਼ੁਬਾਨੀ ਤੌਰ 'ਤੇ ਮੁੱਖ ਮੰਤਰੀ ਉਨ•ਾਂ ਨੂੰ ਹਦਾਇਤ ਦੇ ਕੇ ਗਏ ਹਨ।
ਇਸੇ ਕਾਰਨ ਰੇਲ ਹਾਦਸੇ ਦੇ ਰਾਹਤ ਤੇ ਮੁੜ ਵਸੇਬਾ ਕੰਮਾਂ ਸਬੰਧੀ ਬਣਾਈ ਗਈ ਮੰਤਰੀਆਂ ਦੀ ਤਿੰਨ ਮੈਂਬਰੀ ਕਮੇਟੀ ਦਾ ਮੁਖੀ ਵੀ ਬ੍ਰਹਮ ਮਹਿੰਦਰਾ ਨੂੰ ਬਣਾਇਆ ਗਿਆ ਹੈ। ਮਹਿੰਦਰਾ ਨੂੰ ਜ਼ਿੰਮੇਵਾਰੀ ਦੇਣ ਤੋਂ ਇਲਾਵਾ ਮੁੱਖ ਮੰਤਰੀ ਆਪਣੇ ਚੀਫ ਪ੍ਰਿੰਸੀਪਲ ਸਕੱਤਰ ਨਾਲ ਸੰਪਰਕ ਬਣਾ ਕੇ ਖੁਦ ਵੀ ਸੂਬੇ ਦੀ ਸਥਿਤੀ 'ਤੇ ਨਜ਼ਰ ਰੱਖਣਗੇ।

© 2016 News Track Live - ALL RIGHTS RESERVED