ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਡੱਡਵਾਂ ਵਿਖੇ ਪਸੂ ਭਲਾਈ ਅਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ

Dec 17 2018 02:39 PM
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਡੱਡਵਾਂ ਵਿਖੇ ਪਸੂ ਭਲਾਈ ਅਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ



ਪਠਾਨਕੋਟ

ਪਸੂ ਪਾਲਣ ਵਿਭਾਗ  ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਡੱਡਵਾਂ ਵਿਖੇ ਪਸੂ ਭਲਾਈ ਅਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡਾ. ਗੁਲਸ਼ਨ ਚੰਦ ਵੈਟਨਰੀ ਅਫਸ਼ਰ ਸਰਕਾਰੀ ਪੋਲੀਕਲੀਨਿਕ ਪਠਾਨਕੋਟ , ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ, ਉੱਤਮ ਚੰਦ ਐਸ.ਡੀ.ਓ. ਜੁਗਿਆਲ ਵਿਸੇਸ ਤੋਰ ਤੇ ਹਾਜ਼ਰ ਹੋਏ। 
ਕੈਂਪ ਦੋਰਾਨ ਡਾ. ਵਿਜੈ ਕੁਮਾਰ ਨੇ ਪਸੂ ਪਾਲਕਾਂ ਨੂੰ ਬਾਂਝਪਨ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਦੱਸਿਆ। ਉਨ•ਾਂ  ਕਿਹਾ ਕਿ ਸਾਨੂੰ ਆਪਣੇ ਖੇਤਾਂ ਵਿੱਚ ਰਸਾਈਣਿਕ ਖਾਦਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਉਨ•ਾਂ ਦੱਸਿਆ ਕਿ ਰਸਾਈਣਿਕ ਖਾਦਾਂ ਦੇ ਜਿਆਦਾ ਪ੍ਰਯੋਗ ਨਾਲ ਧਰਤੀ ਦੀ ਉਪਜਾਊ ਸਕਤੀ ਘੱਟ ਜਾਂਦੀ ਹੈ। ਡਾ. ਗੁਲਸ਼ਨ ਚੰਦ ਨੇ ਪਸੂਆਂ ਨੂੰ ਹੋਣ ਵਾਲੇ ਥਨੇਲਾ ਰੋਗ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਇਹ ਰੋਗ ਗਾਵਾਂ, ਮੱਝਾਂ ਵਿੱਚ ਹੁੰਦਾ ਹੈ ਅਤੇ ਬੀਮਾਰੀ ਦਾ ਇਲਾਜ ਸਮੇਂ ਸਿਰ ਨਾ ਕਰਵਾਉਂਣ ਤੇ ਪਸੂਆਂ ਦਾ ਦੁੱਧ ਖਰਾਬ ਹੋ ਜਾਂਦਾ ਹੈ। ਇਸ ਮੋਕੇ ਤੇ ਉਨ•ਾਂ ਪਸੂਆਂ ਨੂੰ ਹੋਣ ਵਾਲੇ ਹਲਕਾਅ ਰੋਗ ਦੇ ਲੱਛਣ , ਕਾਰਨ ਅਤੇ ਇਸ ਤੋਂ ਬਚਾਓ ਬਾਰੇ ਵੀ ਜਾਣਕਾਰੀ ਦਿੱਤੀ। ਕੈਂਪ ਦੋਰਾਨ ਕਿਸਾਨਾਂ ਨੂੰ ਘਰ•ਾਂ ਅੰਦਰ ਹੀ ਦੁੱਧ ਦੇਣ ਵਾਲੇ ਪਸੂ ਪਾਲਣ ਲਈ ਜਾਗਰੁਕ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜੋਗਿੰਦਰ ਸਿੰਘ, ਅਵਤਾਰ ਸਿੰਘ, ਥੁੜੂ ਰਾਮ, ਬਲਦੇਵ ਸਿੰਘ, ਸਰਬਜੀਤ ਸਿੰਘ, ਰਾਜੂ, ਦੀਵਾਨ ਸਿੰਘ, ਕਰਤਾਰ ਚੰਦ, ਸੱਜੂ ਰਾਮ, ਦਰਸ਼ਨ ਸਿੰਘ, ਲਾਭ ਸਿੰਘ, ਮਹਿੰਦਰ ਸਿੰਘ, ਉਂਕਾਰ ਸਿੰਘ ਅਤੇ ਹੋਰ ਹਾਜ਼ਰ ਸਨ।  

© 2016 News Track Live - ALL RIGHTS RESERVED