ਐਚ.ਆਈ .ਵੀ\ਏਡਜ਼ ਜਨ ਜਾਗਰੁਕਤਾ ਮੁੰਹਿਮ ਸੰਬਧੀ ਆਈ.ਈ.ਸੀ. ਪਬਲੀਸਿਟੀ ਵੈਨ ਰਵਾਨਾ

Dec 11 2018 03:10 PM
ਐਚ.ਆਈ .ਵੀ\ਏਡਜ਼ ਜਨ ਜਾਗਰੁਕਤਾ ਮੁੰਹਿਮ ਸੰਬਧੀ ਆਈ.ਈ.ਸੀ. ਪਬਲੀਸਿਟੀ ਵੈਨ ਰਵਾਨਾ


ਪਠਾਨਕੋਟ

“ਮਿਸ਼ਨ ਤੰਦਰੁਸਤ ਪੰਜਾਬ“ ਅਧੀਨ ਲੋਕਾਂ ਨੂੰ ਐਚ.ਆਈ.ਵੀ\ਏਡਜ਼ ਦੇ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ ਅੱਜ ਐਚ.ਆਈ .ਵੀ\ਏਡਜ਼ ਜਨ ਜਾਗਰੁਕਤਾ ਮੁੰਹਿਮ ਸੰਬਧੀ ਆਈ.ਈ.ਸੀ. ਪਬਲੀਸਿਟੀ ਵੈਨ ਨੂੰ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਨੇ ਸਿਵਲ ਹਸਪਤਾਲ ਪਠਾਨਕੋਟ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਵੈਨ ਦੇ ਸ਼ੁਰੂਆਤੀ ਮੌਕੇ ਤੇ ਜਾਣਕਾਰੀ ਦਿੰਦਿਆ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਐਚ.ਆਈ.ਵੀ \ਏਡਜ਼ ਜਨ ਜਾਗਰੁਕਤਾ ਮੁੰਹਿਮ ਅੱਜ 10 ਦਸੰਬਰ 2018 ਤੋਂ  19 ਦਸੰਬਰ 2018 ਤੱਕ ਸ਼ੂਰੁ ਕੀਤੀ ਗਈ ਹੈ, ਜਿਸ ਅਧੀਨ ਸਟੇਟ ਤੋਂ ਪਹੁੰਚੀ ਆਈ.ਈ.ਸੀ ਪਬਲੀਸਿਟੀ ਵੈਨ ਜਿਲੇ• ਦੇ 60 ਪਿੰਡਾਂ ਦੇ ਲੋਕਾਂ ਨੂੰ ਏਡਜ਼ ਦੇ ਬਾਰੇ ਜਾਗਰੂਕ ਕਰੇਗੀ ਜਿਨਾਂ'ਚ ਮਾਈਕਰੋਪਲਾਨ ਮੁਤਾਬਿਕ ਘਰੋਟਾ ਦੇ 24 ਪਿੰਡ, ਬੁੰਗਲ ਬਧਾਨੀ ਦੇ 18 ਅਤੇ ਨਰੋਟ ਜੈਮਲ ਸਿੰਘ ਦੇ 18 ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਐਲ.ਈ.ਡੀ. ਅਤੇ ਪਬਲਿਕ ਐਡਰੈਸ ਸਿਸਟਮ ਨਾਲ ਲੈਸ, ਇਸ ਵੈਨ ਦੁਆਰਾ ਇਨ•ਾਂ ਪਿੰਡਾਂ'ਚ ਜਾਕੇ ਲੋਕਾਂ ਦੇ ਮੁਫਤ ਐਚ.ਆਈ.ਵੀ ਟੈਸਟ ਕੀਤੇ ਜਾਣਗੇ ਅਤੇ ਨਾਲ ਹੀ ਗੁਪਤ ਰੋਗ ਤੇ ਨਸ਼ਿਆਂ ਨੂੰ ਰੋਕਣ ਲਈ ਪਿੰਡਾਂ ਦੇ ਲੋਕਾਂ ਨਾਲ ਕਾਉੁਸਲਿੰਗ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਾਮ ਨੂੰ ਰੋਜ਼ਾਨਾ ਇੱਕ ਨੁੱਕੜ ਨਾਟਕ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਏਡਜ਼ ਦੇ ਬਾਰੇ ਜਾਗਰੂਕ ਕੀਤਾ ਜਾਵੇਗਾ। ਸਿਹਤ ਵਿਭਾਗ ਪਠਾਨਕੋਟ ਵਲੋਂ ਇਸ ਮੁੰਹਿਮ ਦੇ ਨਾਲ ਨਾਲ ਲੋਕਾਂ ਨੂੰ ਵਧੀਆ ਸਿਹਤ ਸੇਵਾਂਵਾਂ ਦੇਣ ਲਈ ਮੈਡੀਕਲ ਮੋਬਾਇਲ ਯੂਨਿਟ (ਐਮ.ਐਮ.ਯੂ) ਦੀ ਵੀ ਡਿਊਟੀ ਲਗਾਈ ਗਈ ਹੈ ਤਾਂ ਜੋ ਲੋਕਾਂ ਦੀ ਸਿਹਤ ਜਾਂਝ ਕਰਕੇ ਲੋੜ ਅਨੁਸਾਰ ਮੌਕੇ ਤੇ ਹੀ ਦਵਾਈਆਂ ਆਦਿ ਦਿੱਤੀਆਂ ਜਾ ਸਕਣ। ਉਨ•ਾਂ ਕਿਹਾ ਕਿ ਲੋਕ ਆਪਣਾ ਐਚ.ਆਈ.ਵੀ. ਦਾ ਟੈਸਟ ਕਰਵਾਉਣ ਤੋਂ ਘਬਰਾÀੁਂਦੇ ਹਨ ਇਸ ਦਾ ਕਾਰਨ ਘੱਟ ਜਾਣਕਾਰੀ,  ਡਰ ਅਤੇ ਇਸ ਮਹਾਂਮਾਰੀ ਨਾਲ ਜੁੜਿਆ ਕੰਲਕ ਹੈ। ਜਦੋ ਕਿ ਤਹਾਨੂੰ  ਆਪਣੀ ਐਚ.ਆਈ.ਵੀ ਦੀ ਸਥਿਤੀ ਨੂੰ ਜਾਨਣਾ ਜ਼ਰੂਰੀ ਹੈ ਤਾਂ ਜੋ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਨਾਲ ਹੀ ਹੋਰ ਲੋਕਾਂ ਵਿੱਚ ਇਸ ਦੇ ਪਸਾਰ ਨੂੰ ਰੋਕਿਆ ਜਾ ਸਕੇ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਵੀ ਡਰ ਤੋਂ ਆਪਣਾ ਐਚ.ਆਈ.ਵੀ ਦਾ ਟੈਸਟ ਕਰਵਾਉਣ ਅਤੇ ਵੱਧ ਤੋਂ ਵੱਧ ਇਸ ਬੀਮਾਰੀ ਪ੍ਰਤੀ ਜਾਗਰੂਕ ਹੋਣ। ਵੈਨ ਦੇ ਰੂਟਪਲਾਨ ਬਾਰੇ ਉਨਾਂ ਦੱਸਿਆ ਕਿ ਇਹ ਵੈਨ ਅੱਜ ਸਿਵਲ ਹਸਪਤਾਲ ਪਠਾਨਕੋਟ ਤੋਂ ਬਲਾਕ ਘਰੋਟਾ ਦੇ ਸ਼ੇਰਪੁਰ, ਕੋਟਲੀ, ਬਾਰਥ ਸਾਹਿਬ, ਮਲਿਕਪੁਰ, ਨਰੋਟ ਮਹਿਰਾ ਅਤੇ ਲਾਡੋਚੱਕ ਵਿਖੇ ਜਾਵੇਗੀ ਅਤੇ 13 ਦਸੰਬਰ 2018 ਤੱਕ ਬਲਾਕ ਘਰੋਟਾ ਦੇ 18 ਹੋਰ ਪਿੰਡਾਂ ਨੂੰ ਕਵਰ ਕਰੇਗੀ। ਇਸੇ ਤਰਾਂ• 14 ਦਸੰਬਰ 2018 ਤੋਂ 16 ਦਸੰਬਰ 2018 ਤੱਕ ਬਲਾਕ ਨਰੋਟ ਜੈਮਲ ਸਿੰਘ ਅਤੇ 17 ਦਸੰਬਰ 2018 ਤੋਂ 19 ਦਸੰਬਰ 2018 ਤੱਕ ਬਲਾਕ ਬੁੰਗਲ ਬਧਾਨੀ ਦੇ 18 ਪਿੰਡਾਂ ਨੂੰ ਕਵਰ ਕਰੇਗੀ। ਉਨ•ਾਂ ਕਿਹਾ ਕਿ ਹੋਰ ਕਿਸੇ ਵੀ ਜਾਣਕਾਰੀ ਲਈ ਬਲਾਕਾਂ ਦੀਆਂ ਸੀ.ਐਚ.ਸੀ. ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੋਕੇ ਤੇ ਹਾਜ਼ਰ ਡਾ.ਪਰਵਿੰਦਰ ਕੌਰ (ਐਸ.ਐਮ.À) ਏ.ਆਰ.ਟੀ ਸੈਂਟਰ ਪਠਾਨਕੋਟ ਨੇ ਐਚ.ਆਈ.ਵੀ\ਏਡਜ਼ ਕੀ ਹੈ,ਇਸ ਦਾ ਵਾਇਰਸ ਕਿਸ ਤਰਾਂ ਫੈਲਦਾ ਹੈ,ਇਸ ਦੇ ਲੱਛਣ ਅਤੇ ਬਚਾਉ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱੱਤੀ। ਇਲਾਜ ਬਾਰੇ ਉਨਾਂ ਕਿਹਾ ਕੇਵਲ ਏਡਜ਼ ਦੇ ਬਾਰੇ ਜਾਣਕਾਰੀ ਜਾਂ ਜਾਗਰੂਕਤਾ ਹੋਣਾ ਹੀ ਇਸ ਬੀਮਾਰੀ ਤੋਂ ਬਚਾਅ ਹੈ। ਇਸ ਤੋਂ ਇਲਾਵਾ ਅਸੁਰੱਖਿਅਤ ਸੰਭੋਗ, ਮਲਟੀ-ਪਾਟਨਰ, ਦੂਸ਼ਿਤ ਸ਼ਰਿਜਾਂ, ਦੂਸ਼ਿਤ ਖੂਨ, ਗੰਦੇ ਬਲੇਡਾਂ ਆਦਿ ਤੋਂ ਸਖਤ ਪਰਹੇਜ਼ ਕਰਨਾ ਚਾਹੀਦਾ ਹੈ। ਡਾਕਟਰ ਦੀ ਦੇਖ-ਰੇਖ ਵਿੱਚ ਅਤੇ ਸਮੇਂ ਸਮੇਂ ਸਿਹਤ ਜਾਂਝ ਨਾਲ ਅਸੀਂ ਇਸ ਬੀਮਾਰੀ ਤੋਂ  ਵੀ ਬੱਚ ਸਕਦੇ ਹਾਂ। ਉਨਾਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱੱਖੇ ਏਡਜ਼ ਸੰਬਧੀ ਮਿਲਣ ਵਾਲੀਆਂ ਸਹੂਲਤਾਂ ਅਤੇ ਆਈ.ਸੀ.ਟੀ.ਐਸ ਸੈਟਰਾਂ ਬਾਰੇ ਜਾਣਕਾਰੀ ਵੀ ਦਿੱੱਤੀ। ਉਨਾਂ ਦੱਸਿਆ ਕਿ ਯੂਨੀਸੈਫ ਦੀ ਰਿਪੋਟ ਮੁਤਾਬਕ ਸੰਸਾਰ ਵਿੱੱਚ ਐਚ.ਆਈ.ਵੀ\ ਏਡਜ਼ ਤੌ ਸਭ ਤੌ ਜਿਆਦਾ 10-19 ਸਾਲ ਦੇ ਕਿਸ਼ੋਰ ਪੀੜਤ ਹਨ। ਸਾਲ 1986'ਚ ਭਾਰਤ ਦੇ ਤਾਮਿਲਨਾਡੂ ਵਿੱਚ ਐਚ.ਆਈ.ਵੀ\ ਏਡਜ਼ ਦਾ ਸਭ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਤੇ ਅੱਜ 5.7 ਲੱਖ ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਪੰਜਾਬ ਵਿੱਚ ਇਸ ਵੇਲੇ ਲਗਭਗ 75 ਹਜ਼ਾਰ ਲੋਕ ਏਡਜ਼ ਰੋਗ ਤੋਂ ਪੀੜਤ ਹਨ। ਜੇਕਰ ਪਠਾਨਕੋਟ ਦੀ ਗੱਲ ਕਰੀਏ ਤਾਂ 800 ਮਹਿਲਾਂ ਅਤੇ 1150 ਪੁਰਸ਼ ਏਡਜ਼ ਰੋਗ ਤੋਂ ਗ੍ਰਸਤ ਹਨ। ਪਠਾਨਕੋਟ'ਚ ਬੀਤੇ ਸਾਲਾਂ ਦੀ ਤੁਲਨਾ ਵਿੱਚ ਇਸ ਸਾਲ ਏਡਜ਼ ਦੇ ਮਰੀਜ਼ਾਂ ਵਿੱਚ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਕਾਰਨ ਕੁਝ ਕਮੀ ਵੀ ਆਈ ਹੈ। ਏ.ਆਰ.ਟੀ ਸੈਂਟਰ ਪਠਾਨਕੋਟ ਦੀ ਤਾਜ਼ਾ ਰਿਪੋਟ ਮੁਤਾਬਿਕ, ਸੈਂਟਰ ਵਿੱਚ 1298 ਏਡਜ਼ ਦੇ ਮਰੀਜ਼ਾ ਦਾ ਇਲਾਜ ਚੱਲ ਰਿਹਾ ਹੈ ਜਿਨਾਂ 'ਚ 637 ਪੁਰਸ਼,577 ਮਹਿਲਾਵਾਂ ਅਤੇ 84 ਬੱਚੇ ਸ਼ਾਮਿਲ ਹਨ। ਉਨਾਂ ਦੱਸਿਆਂ ਇਸ ਬੀਮਾਰੀ ਦੇ ਸਭ ਤੋਂ ਵੱਧ ਪੀੜਤ ਟੱਰਕ ਡਰਾਇਵਰ ਹਨ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਅਦਿਤੀ ਸਲਾਰੀਆ, ਜਿਲਾ• ਸਿਹਤ ਅਫਸਰ ਡਾ.ਤਰਸੇਮ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਅਰੁਣ ਸੋਹਲ, ਜਿਲਾ• ਐਪੀਡੀਮੋਲੋਜਿਸਟ ਡਾ.ਸੁਨੀਤਾ ਸ਼ਰਮਾ, ਮੈਡੀਕਲ ਅਫਸਰ ਡਾ.ਐਮ.ਐਲ ਅਤਰੀ, ਜਿਲਾ• ਮਾਸ ਮੀਡੀਆ ਅਫਸਰ ਸ਼੍ਰੀ ਸੁਖਦੇਵ ਸਿੰਘ ਰੰਧਾਵਾ, ਕਾਂਉਸਲਰ ਏ.ਆਰ.ਟੀ ਸੈਂਟਰ ਸ਼੍ਰੀਮਤੀ ਸੁਮਨ ਵਿਜ ਜਿਲਾ• ਬੀ.ਸੀ.ਸੀ ਸ੍ਰੀ ਅਮਨਦੀਪ ਸਿੰਘ ਤੋਂ ਇਲਾਵਾਏ.ਆਰ.ਟੀ ਸੈਂਟਰ ਪਠਾਨਕੋਟ ਦਾ ਮੈਡੀਕਲ ਸਟਾਫ ਹਾਜਰ ਸੀ।

© 2016 News Track Live - ALL RIGHTS RESERVED