ਓਨਟਾਰੀਓ 'ਚ ਪੀ. ਸੀ. ਪਾਰਟੀ ਦੇ ਅਮਰਜੋਤ ਸੰਧੂ ਜਿੱਤੇ

Jun 09 2018 02:56 PM
ਓਨਟਾਰੀਓ 'ਚ ਪੀ. ਸੀ. ਪਾਰਟੀ ਦੇ ਅਮਰਜੋਤ ਸੰਧੂ ਜਿੱਤੇ

ਕੈਨੇਡਾ ਦੇ ਸੂਬੇ ਓਨਟਾਰੀਓ 'ਚ ਡਗ ਫੋਰਡ ਦੀ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ. ਸੀ.) ਅਤੇ ਐਂਡਰੀਆ ਹਾਰਵਥ ਦੀ ਐੱਨ. ਡੀ. ਪੀ. ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 124 ਸੀਟਾਂ 'ਚੋਂ 76 'ਤੇ ਪੀ. ਸੀ. ਪਾਰਟੀ ਨੇ ਜਿੱਤ ਕੇ ਐੱਨ. ਡੀ. ਪੀ. 40 ਸੀਟਾਂ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। 15 ਸਾਲਾਂ ਤੋਂ ਲਗਾਤਾਰ ਓਨਟਾਰੀਓ 'ਤੇ ਰਾਜ ਕਰਨ ਵਾਲੀ ਲਿਬਰਲ ਪਾਰਟੀ ਨੂੰ ਸਾਲ 2018 ਦੀਆਂ ਚੋਣਾਂ 'ਚ ਬੁਰੀ ਤਰ•ਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਿਬਰਲ ਪਾਰਟੀ ਸਿਰਫ 7 ਸੀਟਾਂ 'ਤੇ ਹੀ ਜਿੱਤ ਹਾਸਲ ਕਰਨ 'ਚ ਕਾਮਯਾਬ ਹੋ ਸਕੀ। ਲਿਬਰਲ ਪਾਰਟੀ ਅਤੇ ਓਨਟਾਰੀਓ ਦੀ ਸਾਬਕਾ ਮੁਖੀ ਕੈਥਲੀਨ ਵਿੰਨ ਪੀ. ਸੀ. ਪਾਰਟੀ ਦੇ ਉਮੀਦਵਾਰ ਤੋਂ ਬੜੀ ਮੁਸ਼ਕਿਲ ਨਾਲ ਸਿਰਫ 181 ਵੋਟਾਂ ਹੀ ਵਾਧੂ ਹਾਸਲ ਕਰ ਸਕੀ। ਡਾਨ ਵੈਲੀ ਵੈਸਟ ਸੀਟ ਤੋਂ ਵਿਨ ਕੈਥਲੀਨ ਨੂੰ 17,802 ਵੋਟਾਂ ਮਿਲੀਆਂ, ਜਦੋਂ ਕਿ ਉਨ•ਾਂ ਦੇ ਵਿਰੋਧੀ ਕੀਰੈਨ ਜੋਨ ਨੂੰ 17,621 ਵੋਟਾਂ ਦਾ ਫਤਵਾ ਪ੍ਰਾਪਤ ਹੋਇਆ। ਓਨਟਾਰੀਓ 'ਚ ਲਿਬਰਲ ਪਾਰਟੀ ਦੇ 15 ਸਾਲਾਂ ਦੇ ਰਾਜ ਨੂੰ ਜ਼ੋਰਦਾਰ ਪਟਖਣੀ ਦੇਣ ਵਾਲੀ ਡਗ ਫੋਰਡ ਦੀ ਪਾਰਟੀ ਦੇ ਹੱਥ ਹੁਣ ਸੂਬੇ ਦੀ ਕਮਾਨ ਹੋਵੇਗੀ। ਇਨ•ਾਂ ਚੋਣਾਂ 'ਚ ਪੀ. ਸੀ. ਪਾਰਟੀ ਵੱਲੋਂ ਜੇਤੂ ਰਹੇ ਪੰਜਾਬੀ ਉਮੀਦਵਾਰਾਂ ਨੂੰ ਸਰਕਾਰ 'ਚ ਖਾਸ ਜਗ•ਾ ਦਿੱਤੀ ਜਾ ਸਕਦੀ ਹੈ। ਬਰੈਂਪਟਨ ਵੈਸਟ (012) ਤੋਂ ਪੀ. ਸੀ. ਪਾਰਟੀ ਦੇ ਅਮਰਜੋਤ ਸੰਧੂ ਜਿੱਤੇ ਹਨ। ਉੱਥੇ ਹੀ ਬਰੈਂਪਟਨ ਸਾਊਥ (011) ਤੋਂ ਪ੍ਰਭਮੀਤ ਸਿੰਘ ਸਰਕਾਰੀਆ ਨੇ ਜਿੱਤ ਹਾਸਲ ਕੀਤੀ ਹੈ। ਅਮਰਜੋਤ ਸੰਧੂ ਨੇ 490 ਵੋਟਾਂ ਨਾਲ ਐੱਨ. ਡੀ. ਪੀ. ਦੇ ਜਗਰੂਪ ਸਿੰਘ ਨੂੰ ਹਰਾਇਆ ਹੈ। ਬਰੈਂਪਟਨ ਸਾਊਥ (011) ਤੋਂ ਪ੍ਰਭਮੀਤ ਸਿੰਘ ਸਰਕਾਰੀਆ ਨੇ 2,733 ਵੋਟਾਂ ਦੇ ਫਰਕ ਨਾਲ ਐੱਨ. ਡੀ. ਪੀ. ਦੇ ਪਰਮਜੀਤ ਗਿੱਲ ਨੂੰ ਮਾਤ ਦਿੱਤੀ ਹੈ। ਮਿਲਟਨ ਤੋਂ ਪਰਮ ਗਿੱਲ ਨੇ 5,177 ਵੋਟਾਂ ਦੇ ਵੱਡੇ ਫਰਕ ਨਾਲ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਹੈ। ਮਿਸੀਸਾਗਾ-ਸਟਰੀਟਸਵਿਲੇ ਤੋਂ ਨੀਨਾ ਤਾਂਗੜੀ ਨੇ ਆਪਣੇ ਵਿਰੋਧੀ ਐੱਨ. ਡੀ. ਪੀ. ਦੇ ਉਮੀਦਵਾਰ ਤੋਂ 8,486 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।ਮਿਸੀਸਾਗਾ-ਮਾਲਟਨ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਉਮੀਦਵਾਰ ਦੀਪਕ ਆਨੰਦ ਨੇ 14,712 ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ ਉਨ•ਾਂ ਨੇ ਆਪਣੀ ਵਿਰੋਧੀ ਉਮੀਦਵਾਰ ਐੱਨ. ਡੀ. ਪੀ. ਦੀ ਨਿੱਕੀ ਕਲਾਰਕ ਅਤੇ ਲਿਬਰਲ ਪਾਰਟੀ ਦੀ ਅਮ੍ਰਿਤ ਮਾਂਗਟ ਨੂੰ ਹਰਾਇਆ। ਨਿੱਕੀ ਕਲਾਰਕ ਨੂੰ 12,350 ਅਤੇ ਅਮ੍ਰਿਤ ਨੂੰ ਕੁੱਲ 7,812 ਵੋਟਾਂ ਪ੍ਰਾਪਤ ਹੋਈਆਂ।

© 2016 News Track Live - ALL RIGHTS RESERVED