ਹਰਮਨ ਅਤੇ ਮੰਧਾਨਾ ਨੇ ਪੋਵਾਰ ਨੂੰ 2021 ਤਕ ਕੋਚ ਬਣਾਉਨ ਦਾ ਸਮਰਥਨ ਕੀਤਾ

Dec 04 2018 05:05 PM
ਹਰਮਨ ਅਤੇ ਮੰਧਾਨਾ ਨੇ ਪੋਵਾਰ ਨੂੰ 2021 ਤਕ ਕੋਚ ਬਣਾਉਨ ਦਾ ਸਮਰਥਨ ਕੀਤਾ

ਨਵੀਂ ਦਿੱਲੀ:

ਮਹਿਲਾ ਕ੍ਰਿਕਟ ਟੀਮ ਦੇ ਕੋਚ ਰਮੇਸ਼ ਪੋਵਾਰ ਦੇ ਵਿਵਾਦਤ ਕਾਰਜਕਾਲ ਤੋਂ ਬਾਅਦ ਸੋਮਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੋ ਹਿੱਸਿਆਂ ‘ਚ ਵੰਡ ਗਈ ਹੈ। ਟੀ-20 ਕਪਤਾਨ ਹਰਮਨਪ੍ਰੀਤ ਅਤੇ ਉੱਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਸੀਨੀਅਰ ਖਿਡਾਰੀ ਮਿਤਾਲੀ ਰਾਜ ਨਾਲ ਵਿਵਾਦ ਤੋਂ ਬਾਅਦ ਕੋਚ ਦੀ ਵਾਪਸੀ ਦੀ ਮੰਗ ਕੀਤੀ ਹੈ। ਸੀਓਏ ਦੇ ਪ੍ਰਧਾਨ ਵਿਨੋਦ ਰਾਏ ਨੇ ਦੱਸਿਆ ਕਿ ਹਰਮਨ ਅਤੇ ਮੰਧਾਨਾ ਨੇ ਪੋਵਾਰ ਨੂੰ 2021 ਤਕ ਕੋਚ ਬਣਾਉਨ ਦਾ ਸਮਰਥਨ ਕੀਤਾ ਹੈ।
ਪੋਵਾਰ ਦਾ ਕਾਰਜਕਾਲ 30 ਨਵੰਬਰ ਨੂੰ ਖ਼ਤਮ ਹੋ ਚੁੱਕਿਆ ਹੈ ਅਤੇ ਬੀਸੀਸੀਆਈ ਪਹਿਲਾਂ ਹੀ ਇਸ ਦੀ ਨਿਯੁਕਤੀ ਲਈ ਆਵੇਦਨ ਮੰਗ ਚੁੱਕੀ ਹੈ, ਜਿਸ ‘ਚ ਪੋਵਾਰ ਇੱਕ ਵਾਰ ਫੇਰ ਅਪਲਾਈ ਕਰ ਸਕਦੇ ਹਨ। ਜਿੱਥੇ ਹਰਮਨ ਅਤੇ ਮੰਧਾਨਾ ਨੇ ਪੋਵਾਰ ਦਾ ਸਮਰਥਨ ਕੀਤਾ ਹੈ ਉੱਥੇ ਹੀ ਮਿਤਾਲੀ ਰਾਜ ਨੇ ਉਨ੍ਹਾਂ ਨੂੰ ਫੇਰ ਤੋਂ ਕੋਚ ਬਣਾਉਨ ਦਾ ਵਿਰੋਧ ਕੀਤਾ ਹੈ।
ਇਸਦੇ ਨਾਲ ਹੀ ਹਰਮਨ ਨੇ ਕਿਹਾ ਕਿ ਮਿਤਾਲੀ ਨੂੰ ਟੀਮ ਤੋਂ ਬਾਹਰ ਕਰਨਾ ਟੀਮ ਪ੍ਰਬੰਧਨ ਦਾ ਫੈਸਲਾ ਸੀ, ਇਸ ਦੇ ਲਈ ਇਕੱਲੇ ਪੋਵਾਰ ਜ਼ਿੰਮੇਦਾਰ ਨਹੀਂ ਹਨ। ਸਮ੍ਰਿਤੀ ਨੇ ਵੀ ਇਸ ਮਾਮਲੇ ‘ਚ ਹਰਮਨਪ੍ਰੀਤ ਦਾ ਸਾਥ ਦਿੱਤਾ ਅਤੇ ਅਸੀਂ ਉਨ੍ਹਾਂ ਕਰਕੇ ਅਸੀਂ 14 ਟੀ-20 ਮੈਚ ਜਿੱਤਣ ‘ਚ ਕਾਮਯਾਬ ਰਹੇ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED