ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਨੇ 6 ਵਿਕਟਾਂ ਦੇ ਨੁਕਸਾਨ ’ਤੇ 236 ਦੌੜਾਂ ਬਣਾ ਲਈਆਂ

Jan 05 2019 03:12 PM
ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਨੇ 6 ਵਿਕਟਾਂ ਦੇ ਨੁਕਸਾਨ ’ਤੇ 236 ਦੌੜਾਂ ਬਣਾ ਲਈਆਂ

ਚੰਡੀਗੜ੍ਹ:

ਭਾਰਤ ਦੇ ਆਸਟ੍ਰੇਲੀਆ ਵਿਚਾਲੇ ਸਿਡਨੀ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਦੇ ਤੀਜੇ ਦਿਨ ਦਾ ਖੇਡ ਬਾਰਸ਼ ਤੇ ਖਰਾਬ ਮੌਸਮ ਕਰਕੇ ਰੱਦ ਕਰ ਦਿੱਤਾ ਗਿਆ ਹੈ। ਸਿਡਨੀ ਕ੍ਰਿਕੇਟ ਗ੍ਰਾਊਂਡ ’ਤੇ ਖੇਡੇ ਜਾ ਰਹੇ ਸੀਰੀਜ਼ ਦੇ ਆਖ਼ਰੀ ਮੁਕਾਬਲੇ ਵਿੱਚ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਨੇ 6 ਵਿਕਟਾਂ ਦੇ ਨੁਕਸਾਨ ’ਤੇ 236 ਦੌੜਾਂ ਬਣਾ ਲਈਆਂ ਹਨ। ਹਾਲੇ ਵੀ ਆਸਟ੍ਰੇਲੀਆ ਭਾਰਤ ਦੇ ਸਕੋਰ ਤੋਂ 386 ਦੌੜਾਂ ਪਿੱਛੇ ਹੈ। ਜੇ ਟੀਮ ਇੰਡੀਆ ਇਸ ਮੈਚ ਨੂੰ ਸਿਰਫ ਡ੍ਰਾ ਕਰਾਉਣ ਵਿੱਚ ਵੀ ਕਾਮਯਾਬ ਰਹੀ ਤਾਂ ਉਸ ਕੋਲ ਇਸ ਸੀਰੀਜ਼ ਨੂੰ ਜਿੱਤਣ ਦਾ ਮੌਕਾ ਬਣਿਆ ਰਹੇਗਾ।
ਚਾਰ ਮੈਚਾਂ ਦੀ ਇਸ ਵੱਡੀ ਸੀਰੀਜ਼ ਵਿੱਚ ਟੀਮ ਇੰਡੀਆ ਨੇ 2-1 ਨਾਲ ਬੜ੍ਹਤ ਬਣਾਈ ਹੋਈ ਹੈ। ਅਖ਼ਰੀ ਟੈਸਟ ਦੀ ਸਥਿਤੀ ਵੇਖਦਿਆਂ ਲੱਗਦਾ ਹੈ ਕਿ ਭਾਰਤੀ ਟੀਮ 71 ਸਾਲਾਂ ਬਾਅਦ ਸੀਰੀਜ਼ ਜਿੱਤਣ ਵਿੱਚ ਕਾਮਯਾਬ ਰਹੇਗੀ। ਪਹਿਲੀ ਪਾਰੀ ਵਿੱਚ ਭਾਰਤ ਦੀਆਂ 622 ਦੌੜਾਂ ਦੇ ਜਵਾਬ ਵਿੱਚ ਤੀਜੇ ਦਿਨ ਆਸਟ੍ਰੇਲੀਆਈ ਟੀਮ ਨੇ 24/0 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਓਪਨਰ ਮਾਰਕਸ ਹੈਰਿਸ ਤੇ ਉਸਮਾਨ ਖਵਾਜਾ ਨੇ ਮਿਲ ਕੇ 50 ਦੌੜਾਂ ਦੀ ਸਾਂਝੇਦਾਰੀ ਨਿਭਾਈ ਪਰ ਇਸ ਦੇ ਬਾਅਦ 71 ਦੇ ਸਕੋਰ ’ਤੇ ਕੁਲਦੀਪ ਯਾਦਵ ਨੇ ਉਸਮਾਨ ਖ਼ਵਾਜਾ ਨੂੰ 27 ਦੌੜਾਂ ’ਤੇ ਆਊਟ ਕਰ ਦਿੱਤਾ।
ਟੀਮ ਇੰਡੀਆ ਲਈ ਹੁਣ ਤਕ ਦੇ ਮੈਚ ਵਿੱਚ ਕੁਲਦੀਪ ਯਾਦਵ ਸਭ ਤੋਂ ਸਫ਼ਲ ਗੇਂਜਬਾਜ਼ ਰਿਹਾ। 24 ਓਵਰਾਂ ਵਿੱਚ ਉਸ ਨੇ 3 ਵਿਕਟਾਂ ਲਈਆਂ। ਜਡੇਜਾ ਨੇ 2 ਤੇ ਸ਼ਮੀ ਨੇ ਇੱਕ ਵਿਕਟ ਝਟਕਾਈ। ਇਸ ਤੋਂ ਪਹਿਲਾਂ ਭਾਰਤ ਨੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 622 ਦੌੜਾਂ ’ਤੇ ਪਾਰੀ ਐਲਾਨੀ। ਭਾਰਤ ਲਈ ਚੇਤੇਸ਼ਵਰ ਪੁਜਾਰਾ ਨੇ 193, ਰਿਸ਼ਭ ਪੰਤ ਨੇ 159, ਰਵਿੰਦਰ ਜਡੇਜਾ ਨੇ 81 ਤੇ ਮਯੰਕ ਅਗਰਵਾਲ ਨੇ 77 ਦੌੜਾਂ ਦੀਆਂ ਪਾਰੀਆਂ ਖੇਡੀਆਂ।

© 2016 News Track Live - ALL RIGHTS RESERVED