ਭਾਰਤ-ਆਸਟ੍ਰੇਲੀਆ ‘ਚ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਸ਼ਨੀਵਾਰ ਨੂੰ

Jan 11 2019 03:14 PM
ਭਾਰਤ-ਆਸਟ੍ਰੇਲੀਆ ‘ਚ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਸ਼ਨੀਵਾਰ ਨੂੰ

ਨਵੀਂ ਦਿੱਲੀ:

ਭਾਰਤ-ਆਸਟ੍ਰੇਲੀਆ ‘ਚ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਸ਼ਨੀਵਾਰ ਨੂੰ ਸਿਡਨੀ ‘ਚ ਖੇਡਿਆ ਜਾਣਾ ਹੈ। ਭਾਰਤੀ ਟੀਮ ਦੀ ਨਜ਼ਰ 11 ਸਾਲ ਬਾਅਦ ਆਸਟ੍ਰੇਲੀਆਈ ਜ਼ਮੀਨ ‘ਤੇ ਸੀਰੀਜ਼ ਜਿੱਤਣ ‘ਤੇ ਰਹੇਗੀ। ਉਨ੍ਹਾਂ ਨੂੰ ਪਹਿਲੀ ਜਿੱਤ ਮਹੇਂਦਰ ਸਿੰਘ ਧੋਨੀ ਦੀ ਕਪਤਾਨੀ ‘ਚ 2008 ‘ਚ ਮਿਲੀ ਸੀ।
ਉਧਰ ਆਸਟ੍ਰੇਲੀਆ ਦੀ ਟੀਮ ਗੇਂਦ ਟੈਂਪਿੰਗ ਵਿਵਾਦ ਤੋਂ ਬਾਅਦ ਸਾਬਕਾ ਕਪਤਾਨ ਸਟੀਵ ਸਮੀਥ ਅਤੇ ਡੇਵੀਡ ਵਾਰਨਰ ‘ਤੇ ਲੱਗੇ ਬੈਨ ਤੋਂ ਬਾਅਦ ਤੀਜੀ ਸੀਰੀਜ਼ ਖੇਡੇਗੀ। ਇਸ ਤੋਂ ਪਹਿਲਾ ਇੰਗਲੈਂਡ ਖਿਲਾਫ ਪੰਜ ਵਨਡੇ ਅਤੇ ਦੱਖਣੀ ਅਫਰੀਕਾ ਖਿਲਾਫ ਤਿੰਨ ਵਨ ਡੇ ਦੀ ਸੀਰੀਜ਼ ‘ਚ ਆਸਟ੍ਰੇਲੀਆ ਨੂੰ ਹਾਰ ਮਿਲੀ ਸੀ। ਦੋਵੇਂ ਸੀਰੀਜ਼ ‘ਚ ਕੁਲ 8 ਵਨਡੇ ਚੋਂ ਆਸਟ੍ਰੇਲੀਆ ਸਿਰਫ ਇੱਕ ਮੈਚ ਜਿੱਤੀ ਸੀ।
ਜੇਕਰ ਗੱਲ ਭਾਰਤੀ ਟੀਮ ਦੀ ਤਾਂ ਉਨ੍ਹਾਂ ਨੇ ਤਿੰਨ ਸੀਰੀਜ਼ ‘ਚ 14 ਵਨਡੇ ਮੁਕਾਬਲੇ ਖੇਡੇ ਹਨ। ਭਾਰਤ ਨੇ ਦੋ ਸੀਰੀਜ਼ ਜਿੱਤ, ਇੱਕ ‘ਚ ਹਰਾ ਦਾ ਮੂੰਹ ਦੇਖਿਆ ਹੈ। ਇਸ ਦੀਰਾਨ ਟੀਮ ਇੰਡੀਆ ਨੇ 14 ਵਨਡੇ ਚੋਂ 9 ਮੈਚ ਜਿੱਤੇ ਹਨ, ਦੋ ਮੈਚ ਹਾਰੇ ਅਤੇ ਦੋ ਟਾਈ ਰਹੇ। ਇਸ ਤਰ੍ਹਾਂ ਭਾਰਤ ਦਾ ਸਕਸੈਸ ਰੇਟ 95% ਰਿਹਾ ਅਤੇ ਆਸਟ੍ਰੇਲੀਆ ਦਾ ਸਕਸੈਸ ਰੇਟ ਸਿਰਫ 12.5% ਹੈ।
ਇਸ ਸੀਰੀਜ਼ 'ਚ ਭਾਰਤ ਟੀਮ ‘ਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸ਼ਿਖਰ ਧਵਨ, ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਹਰਦਿਕ ਪੰਡਿਆ, ਕੁਲਦੀਪ ਯਾਦਵ, ਯੂਜਵੇਂਦਰ ਚਹਿਲ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਮੁਹੰਮਦ ਸ਼ੰਮੀ , ਮੁਹੰਮਦ ਸਿਰਾਜ ਨੂੰ ਥਾਂ ਮਿਲੀ ਹੈ।

© 2016 News Track Live - ALL RIGHTS RESERVED