ਪੰਜ ਇੱਕ ਦਿਨਾਂ ਕ੍ਰਿਕੇਟ ਮੈਚਾਂ ਦੀ ਲੜੀ ਨੂੰ ਜਿੱਤ ਲਿਆ

Jan 28 2019 03:31 PM
ਪੰਜ ਇੱਕ ਦਿਨਾਂ ਕ੍ਰਿਕੇਟ ਮੈਚਾਂ ਦੀ ਲੜੀ ਨੂੰ ਜਿੱਤ ਲਿਆ

ਨਵੀਂ ਦਿੱਲੀ:

ਭਾਰਤ ਨੇ ਨਿਊਜ਼ਲੈਂਡ ਖ਼ਿਲਾਫ਼ ਜਾਰੀ ਪੰਜ ਇੱਕ ਦਿਨਾਂ ਕ੍ਰਿਕੇਟ ਮੈਚਾਂ ਦੀ ਲੜੀ ਨੂੰ ਜਿੱਤ ਲਿਆ ਹੈ। ਤੀਜੇ ਮੈਚ ਵਿੱਚ ਨਿਊਜ਼ਲੈਂਡ ਦੇ 243 ਦੌੜਾਂ ਦੇ ਟੀਚੇ ਨੂੰ ਭਾਰਤ ਨੇ ਸੱਤ ਵਿਕਟਾਂ ਰਹਿੰਦਿਆਂ ਹੀ ਪੂਰਾ ਕਰ ਲਿਆ। ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਗੇਂਦਬਾਜ਼ੀ ਤੇ ਬੱਲੇਬਾਜ਼ੀ ਦਾ ਮੁਜ਼ਾਹਰਾ ਕੀਤਾ ਤੇ ਲੜੀ ਵਿੱਚ 3-0 ਦੀ ਜੇਤੂ ਬੜ੍ਹਤ ਬਣਾ ਵੀ ਲਈ ਹੈ। ਭਾਰਤ ਇਸ ਤੋਂ ਆਸਟ੍ਰੇਲੀਆ ਤੋਂ ਵੀ ਟੈਸਟ ਤੇ ਇੱਕ ਦਿਨਾ ਕ੍ਰਿਕੇਟ ਮੈਚਾਂ ਦੀ ਲੜੀ ਜਿੱਤ ਚੁੱਕਾ ਹੈ।
ਤੀਜੇ ਮੈਚ ਵਿੱਚ ਭਾਰਤ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਕੀਤੀ ਤੇ ਦੋ ਖਿਡਾਰੀਆਂ ਨੇ ਸ਼ਾਨਦਾਰ ਅਰਧ ਸੈਂਕੜੇ ਜੜੇ। ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 62 ਤੇ ਕਪਤਾਨ ਵਿਰਾਟ ਕੋਹਲੀ ਨੇ 60 ਦੌੜਾਂ ਬਣਾਈਆਂ। ਸ਼ਿਖਰ ਧਵਨ ਨੇ 28 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਅੰਬਾਤੀ ਰਾਇਡੂ ਤੇ ਦਿਨੇਸ਼ ਕਾਰਤਿਕ ਕ੍ਰਮਵਾਰ 40 ਤੇ 38 ਦੌੜਾਂ 'ਤੇ ਨਾਬਾਦ ਰਹੇ।
ਮਾਊਂਟ ਮਾਉਂਗਾਨੁਈ ‘ਚ ਖੇਡੇ ਜਾ ਰਹੇ ਤੀਜੇ ਵਨਡੇ ਮੈਚ ‘ਚ ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਕੀਵੀਆਂ ਦੀ ਟੀਮ ਦੀ ਸ਼ੁਰੂਆਤ ਕੁਝ ਖਾਸ ਚੰਗੀ ਨਹੀਂ ਰਹੀ। ਨਿਊਜ਼ੀਲੈਂਡ ਨੇ 59 ਦੌੜਾਂ ‘ਤੇ ਹੀ ਆਪਣੀਆਂ ਤਿੰਨ ਵਿਕਟਾਂ ਗੁਆ ਲਈਆਂ ਸੀ ਅਤੇ ਮਹਿਮਾਨ ਟੀਮ ਨੂੰ 49 ਓਵਰਾਂ ਦੌਰਾਨ 10 ਵਿਕਟਾਂ ਗੁਆ ਕੇ 244 ਦੌੜਾਂ ਦਾ ਹੀ ਟੀਚਾ ਦਿੱਤਾ।
ਭਾਰਤੀ ਟੀਮ ਦੇ ਮੁਹਮੰਦ ਸ਼ੰਮੀ ਨੇ ਨਿਊਜ਼ੀਲੈਂਡ ਦਾ ਪਹਿਲਾ ਵਿਕਟ ਲੈ ਕਾਲਿਨ ਮੁਨਰੋ ਨੂੰ ਆਊਟ ਕੀਤਾ। ਮੈਚ ‘ਚ ਟੇਲਰ ਵੀ 93 ਦੌੜਾਂ ਬਣਾ ਆਊਟ ਹੋ ਗਏ ਤੇ ਆਪਣਾ 18ਵਾਂ ਸੈਂਕੜਾ ਬਣਾਉਣ ਤੋਂ ਰਹਿ ਹਏ। ਇਸ ਮੈਚ ਨਾਲ ਚਾਰ ਮਹੀਨੇ ਬਾਅਦ ਵਾਪਸੀ ਕਰ ਰਹੇ ਹਾਰਦਿਕ ਪਾਂਡਿਆ ਨੇ ਦੋ ਵਿਕਟਾਂ ਲਈਆਂ। ਪੂਰੇ ਮੈਚ 'ਚ ਸ਼ੰਮੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਹਨ।

© 2016 News Track Live - ALL RIGHTS RESERVED