ਮੈਚ ‘ਚ ਧੋਨੀ ਦੀ ਕਮੀ ਕਾਫੀ ਮਹਿਸੂਸ ਹੋਈ

Mar 12 2019 03:07 PM
ਮੈਚ ‘ਚ ਧੋਨੀ ਦੀ ਕਮੀ ਕਾਫੀ ਮਹਿਸੂਸ ਹੋਈ

ਨਵੀਂ ਦਿੱਲੀ:

ਭਾਰਤ-ਆਸਟ੍ਰੇਲੀਆ ‘ਚ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਬੁੱਧਵਾਰ ਨੂੰ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ‘ਚ ਹੋਣਾ ਹੈ। ਦੋਵੇਂ ਟੀਮਾਂ ਸੀਰੀਜ਼ ‘ਚ 2-2 ਦੀ ਬਰਾਬਰੀ ‘ਤੇ ਹਨ। ਟੀਮ ਇੰਡੀਆ ਪਿਛਲੇ ਦੋਵੇਂ ਮੈਚ ਹਾਰ ਚੁੱਕੀ ਹੈ। ਸੀਰੀਜ਼ ਜਿੱਤਣ ਲਈ ਭਾਰਤ ਨੂੰ ਆਖਰੀ ਮੈਚ ਜਿੱਤਣਾ ਹੀ ਹੋਵੇਗਾ।
ਐਤਵਾਰ ਨੂੰ ਮੁਹਾਲੀ ‘ਚ ਹੋਏ ਮੈਚ ‘ਚ ਭਾਰਤੀ ਟੀਮ ਦਾ ਵਿਸ਼ਾਲ ਦੌੜਾਂ ਦਾ ਪਹਾੜ ਵੀ ਆਸਟ੍ਰੇਲੀਆ ਨੂੰ ਜਿੱਤ ਹਾਸਲ ਕਰਨ ਤੋਂ ਰੋਕ ਨਹੀਂ ਸਕਿਆ। ਅਜਿਹੇ ‘ਚ ਸਾਬਕਾ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਦਾ ਕਹਿਣਾ ਹੈ ਕਿ ਮੈਚ ‘ਚ ਧੋਨੀ ਦੀ ਕਮੀ ਕਾਫੀ ਮਹਿਸੂਸ ਹੋਈ ਹੈ।
ਉਨ੍ਹਾਂ ਕਿਹਾ 5ਵੇਂ ਵਨਡੇਅ ਤੋਂ ਪਹਿਲਾਂ ਮਹੇਂਦਰ ਸਿੰਘ ਧੋਨੀ ਨੂੰ ਟੀਮ ਇੰਡੀਆ ਦਾ ਅੱਧਾ ਕਪਤਾਨ ਕਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਧੋਨੀ ਤੋਂ ਬਿਨਾ ਕਪਤਾਨ ਵਿਰਾਟ ਕੋਹਲੀ ਅਸਹਿਜ ਨਜ਼ਰ ਆ ਰਹੇ ਸੀ।
ਬੇਦੀ ਨੇ ਕਿਹਾ, “ਅਸੀਂ ਸਭ ਹੈਰਾਨ ਹਾਂ ਕਿ ਆਖਰ ਧੋਨੀ ਨੂੰ ਆਰਾਮ ਦੇਣ ਦੀ ਕੀ ਲੋੜ ਸੀ? ਮੁਹਾਲੀ ‘ਚ ਵਿਕਟ ਪਿੱਛੇ, ਬੱਲੇਬਾਜ਼ੀ ਤੇ ਫੀਲਡਿੰਗ ‘ਚ ਉਨ੍ਹਾਂ ਦੀ ਗੈਰਮੌਜੂਦਗੀ ਦਾ ਅਹਿਸਾਸ ਹੋਇਆ। ਧੋਨੀ ਟੀਮ ‘ਚ ਅੱਧੇ ਕਪਤਾਨ ਹਨ।”
ਉਨ੍ਹਾਂ ਕਿਹਾ, “ਧੋਨੀ ਹੁਣ ਜਵਾਨ ਨਹੀਂ ਹਨ। ਉਹ ਪਹਿਲਾਂ ਦੀ ਤਰ੍ਹਾਂ ਫੁਰਤੀਲੇ ਵੀ ਨਹੀਂ ਪਰ ਟੀਮ ਨੂੰ ਉਨ੍ਹਾਂ ਦੀ ਲੋੜ ਹੈ। ਉਨ੍ਹਾਂ ਦੇ ਨਾਲ ਟੀਮ ਹਮੇਸ਼ਾ ਸ਼ਾਂਤ ਹੋ ਕੇ ਖੇਡਦੀ ਹੈ। ਕਪਤਾਨ ਨੂੰ ਵੀ ਹਮੇਸ਼ਾ ਉਨ੍ਹਾਂ ਦੀ ਮਦਦ ਲੋੜ ਰਹਿੰਦੀ ਹੈ। ਇਸ ਭਵਿੱਖ ਲਈ ਠੀਕ ਨਹੀਂ।”

© 2016 News Track Live - ALL RIGHTS RESERVED