ਆਈਸੀਸੀ ਰੈਂਕਿੰਗਸ ‘ਚ ਭਾਰਤੀ ਟੀਮ ਨੂੰ ਕੋਈ ਵੱਡਾ ਝਟਕਾ ਨਹੀਂ

Mar 19 2019 03:42 PM
ਆਈਸੀਸੀ ਰੈਂਕਿੰਗਸ ‘ਚ ਭਾਰਤੀ ਟੀਮ ਨੂੰ ਕੋਈ ਵੱਡਾ ਝਟਕਾ ਨਹੀਂ

ਨਵੀਂ ਦਿੱਲੀ:

ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ‘ਚ 3-2 ਨਾਲ ਹਾਰਨ ਮਗਰੋਂ ਵੀ ਆਈਸੀਸੀ ਰੈਂਕਿੰਗਸ ‘ਚ ਭਾਰਤੀ ਟੀਮ ਨੂੰ ਕੋਈ ਵੱਡਾ ਝਟਕਾ ਨਹੀਂ ਲੱਗਿਆ। ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਵੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੰਬਰ ਇੱਕ ‘ਤੇ ਤੇ ਗੇਂਦਬਾਜ਼ੀ ‘ਚ ਬੁਮਰਾਹ ਆਪਣੀ ਪਹਿਲੀ ਪੋਜੀਸ਼ਨ ‘ਤੇ ਬਰਕਰਾਰ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਵੀ ਬੱਲੇਬਾਜ਼ੀ ਦੀ ਰੈਂਕਿੰਗ ‘ਚ ਦੂਜੇ ਨੰਬਰ ‘ਤੇ ਕਾਇਮ ਹੈ।
ਸੀਰੀਜ਼ ਹਾਰਨ ਕਰਕੇ ਟੀਮ ਇੰਡੀਆ ਨੂੰ ਦੋ ਪੁਆਇੰਟਾਂ ਦਾ ਨੁਕਸਾਨ ਹੋਇਆ ਹੈ ਪਰ ਉਹ ਅਜੇ ਵੀ ਵਨਡੇ ਰੈਂਕਿੰਗ ‘ਚ ਇੰਗਲੈਂਡ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਸ਼੍ਰੀਲੰਕਾ ਖਿਲਾਫ 5-0 ਨਾਲ ਸੀਰੀਜ਼ ਜਿੱਤਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਖਿਡਾਰੀਆਂ ਨੂੰ ਵੀ ਰੈਂਕਿੰਗ ‘ਚ ਫਾਇਦਾ ਹੋਇਆ ਹੈ।
ਆਸਟ੍ਰੇਲੀਆ ਸੀਰੀਜ਼ ‘ਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 310 ਤੇ 202 ਦੌੜਾਂ ਬਣਾ ਆਪਣੀ ਪੋਜੀਸ਼ਨ ਨੂੰ ਬਚਾ ਕੇ ਬੈਠੇ ਹਨ।

© 2016 News Track Live - ALL RIGHTS RESERVED