ਪੁਰਾਣਾ ਯਾਰਾਨਾ ਕਾਫੀ ਪਸੰਦ ਵੀ ਆ ਰਿਹਾ

Mar 25 2019 03:50 PM
ਪੁਰਾਣਾ ਯਾਰਾਨਾ ਕਾਫੀ ਪਸੰਦ ਵੀ ਆ ਰਿਹਾ

ਨਵੀਂ ਦਿੱਲੀ:

ਆਈਪੀਐਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਦੂਜਾ ਮੈਚ ਮੁੰਬਈ ਅਤੇ ਦਿੱਲੀ ਵਿਚਕਾਰ ਖੇਡਿਆ ਜਾਣਾ ਹੈ। ਜਿਸ ਤੋਂ ਪਹਿਲਾਂ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੀ ਮੁਲਾਕਾਤ ਹੋਈ। ਦੋਵਾਂ ਦੀ ਇਸ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਫੈਨਸ ਨੂੰ ਦੋਵਾਂ ਦਾ ਇਹ ਪੁਰਾਣਾ ਯਾਰਾਨਾ ਕਾਫੀ ਪਸੰਦ ਵੀ ਆ ਰਿਹਾ ਹੈ।
ਗਾਂਗੁਲੀ ਇਸ ਸਾਲ ਦਿੱਲੀ ਕੈਪਿਟਲਸ ਦੇ ਐਡਵਾਇਜ਼ਰ ਹਨ ਜਦਕਿ ਸਚਿਨ ਤਿੰਨ ਸਾਲ ਤੋਂ ਮੁੰਬਈ ਟੀਮ ਦੇ ਮੇਂਟਰ ਹਨ। ਉੱਧਰ ਮਹਿਲਾ ਜੈਵਰਧਨੇ ਮੁੰਬਈ ਟੀਮ ਦੇ ਕੋਚ ਹਨ। ਇਸ ਤੋਂ ਪਹਿਲਾ ਗਾਂਗੁਲੀ ਯੁਵਰਾਜ ਸਿੰਘ ਨੂੰ ਵੀ ਮਿਲੇ ਅਤੇ ਉਨ੍ਹਾਂ ਨੇ ਯੁਵੀ ਨੂੰ ਚੰਗਾ ਖੇਡਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਚਿਨ ਅਤੇ ਗਾਂਗੁਲੀ ਆਪਣੇ ਸਮੇਂ ਦੇ ਵਨਡੇ ਕ੍ਰਿਕਟ ਦੀ ਸਭ ਤੋਂ ਮਜ਼ਬੂਤ ਓਪਨਿੰਗ ਜੋੜੀ ਮੰਨੀ ਜਾਂਦੀ ਰਹੀ ਹੈ। ਦੋਵਾਂ ਨੇ 176 ਪਾਰੀਆਂ ‘ਚ 8227 ਦੌੜਾਂ ਬਣਾਇਆਂ ਹਨ। ਸਚਿਨ ਨੇ ਵਨਡੇਅ ਕ੍ਰਿਕੇਟ ‘ਚ 49 ਅਤੇ ਗਾਂਗੁਲੀ ਨੇ 22 ਸੈਂਕੜੇ ਜੜੇ ਹਨ। ਗਾਂਗੁਲੀ ਦੀ ਕਪਤਾਨੀ ‘ਚ ਸਚਿਨ ਨੇ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ।
ਗੱਲ ਕਰੀਏ ਮੈਚ ਦੀ ਤਾਂ ਦੋਵੇਂ ਟੀਮਾਂ ਹੀ ਆਈਪੀਐਲ-12 ਦੀ ਸ਼ੁਰੂਆਤ ਜਿੱਤ ਦੇ ਨਾਲ ਕਰਨੀ ਚਾਹੁੰਦੀਆਂ ਹਨ।

© 2016 News Track Live - ALL RIGHTS RESERVED