18 ਅਪਰੈਲ ਨੂੰ ਲੋਕ ਸਭਾ ਦੀਆਂ 18 ਫੀਸਦ ਸੀਟਾਂ ‘ਤੇ ਵੋਟਿੰਗ

18 ਅਪਰੈਲ ਨੂੰ ਲੋਕ ਸਭਾ ਦੀਆਂ 18 ਫੀਸਦ ਸੀਟਾਂ ‘ਤੇ ਵੋਟਿੰਗ

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਦੂਜੇ ਗੇੜ ‘ਚ ਵੋਟਿੰਗ 18 ਅਪਰੈਲ ਨੂੰ ਹੋ ਰਹੀ ਹੈ। ਇਸ ਦਿਨ 12 ਸੂਬਿਆਂ ਦੀਆਂ 97 ਸੀਟਾਂ ‘ਤੇ ਵੋਟਿੰਗ ਹੋਣੀ ਹੈ। ਦੂਜੇ ਗੇੜ ‘ਚ ਕੇਂਦਰ ਪ੍ਰਸਾਸ਼ਿਤ ਸੂਬਾ ਪੁੱਡੂਚੇਰੀ ਦੀ ਵੀ ਇੱਕ ਸੀਟ ਸ਼ਾਮਲ ਹੈ। ਪਹਿਲੇ ਗੇੜ ‘ਚ 20 ਸੂਬਿਆਂ ਦੀ 91 ਸੀਟਾਂ ‘ਤੇ ਵੋਟਿੰਗ ਹੋਈ ਸੀ।
ਹੁਣ 18 ਅਪਰੈਲ ਨੂੰ ਲੋਕ ਸਭਾ ਦੀਆਂ 18 ਫੀਸਦ ਸੀਟਾਂ ‘ਤੇ ਵੋਟਿੰਗ ਹੋਣੀ ਹੈ। ਇਨ੍ਹਾਂ ‘ਤੇ ਕੁੱਲ 35% ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਇਸ ਦਿਨ ਅਸ਼ੋਕ ਚਵਾਨ, ਯੂਪੀ ਤੋਂ ਰਾਜ ਬੱਬਰ, ਹੇਮਾ ਮਾਲਿਨੀ ਤੇ ਦਾਨਿਸ਼ ਅਲੀ ਜਿਹੇ ਨੇਤਾਵਾਂ ਦੀ ਕਿਸਤਮ ਈਵੀਐਮ ਮਸ਼ੀਨਾਂ ‘ਚ ਬੰਦ ਹੋਵੇਗੀ। ਸੱਤ ਪੜਾਅ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।


ਦੂਜੇ ਗੇੜ ਦੀ ਵੋਟਿੰਗ ਦੀ ਕੁਝ ਖਾਸ ਗੱਲਾਂ:
 ਦੂਜੇ ਗੇੜ ‘ਚ ਜਿਨ੍ਹਾਂ 12 ਸੂਬਿਆਂ ‘ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ ‘ਚ ਇੱਕ ਕੇਂਦਰ ਪ੍ਰਸਾਸ਼ਿਤ ਪ੍ਰਦੇਸ਼ ਵੀ ਸ਼ਾਮਲ ਹੈ।
 18 ਅਪਰੈਲ ਨੂੰ ਹੋਣ ਵਾਲੀਆਂ ਵੋਟਾਂ ‘ਚ ਕੁੱਲ 97 ਸੀਟਾਂ ‘ਤੇ 1635 ਉਮੀਦਵਾਰ ਚੋਣ ਮੈਦਾਨ ‘ਚ ਹਨ।
 ਇਨ੍ਹਾਂ ‘ਚ ਮਹਿਲਾਵਾਂ ਦਾ ਅੰਕੜਾ ਸਿਰਫ 120 ਹੈ।
 ਦੂਜੇ ਗੇੜ ‘ਚ ਸਾਲ 2014 ਦੀ ਲੋਕ ਸਭਾ ਚੋਣਾਂ ‘ਚ 70.46 ਫੀਦਸ ਵੋਟਿੰਗ ਹੋਈ ਸੀ।

© 2016 News Track Live - ALL RIGHTS RESERVED