ਐਨ.ਆਰ.ਆਈ. ਵਿਅਕਤੀਆਂ ਦੀਆਂ ਵੋਟਾਂ ਬਣਾਉਣ ਲਈ ਤਰਹੀਜ ਨਹੀਂ ਦਿੱਤੀ ਜਾਂਦੀ

Dec 14 2018 02:24 PM
ਐਨ.ਆਰ.ਆਈ. ਵਿਅਕਤੀਆਂ ਦੀਆਂ ਵੋਟਾਂ ਬਣਾਉਣ ਲਈ ਤਰਹੀਜ ਨਹੀਂ ਦਿੱਤੀ ਜਾਂਦੀ


ਪਠਾਨਕੋਟ
ਸ਼੍ਰੀ ਰਾਮਵੀਰ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ, ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਐਨ.ਆਰ.ਆਈਜ. (ਅਜਿਹੇ ਵਿਅਕਤੀ ਜੋ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਉਨ•ਾਂ ਪਾਸ ਉਨ•ਾਂ ਦੇਸ਼ਾਂ ਦਾ ਵੈਲਿਡ ਵੀਜ਼ਾ ਅਤੇ ਭਾਰਤੀ ਪਾਸਪੋਰਟ ਹੈ) ਸਬੰਧੀ ਮਿੱਥ ਲਿਆ ਜਾਂਦਾ ਹੈ ਕਿ ਐਨ.ਆਰ.ਆਈ. ਵਿਅਕਤੀਆਂ ਦੀਆਂ ਵੋਟਾਂ ਬਣਾਉਣ ਲਈ ਤਰਹੀਜ ਨਹੀਂ ਦਿੱਤੀ ਜਾਂਦੀ ਅਤੇ ਵੋਟਾਂ ਸਮੇਂ ਇਨ•ਾਂ ਦੀ ਭਾਗੀਦਾਰੀ ਨਾ-ਮਾਤਰ ਹੀ ਹੁੰਦੀ ਹੈ ਪਰ ਧਿਆਨ ਵਿੱਚ ਆਇਆ ਹੈ ਕਿ ਜ਼ਿਆਦਾਤਰ ਐਨ.ਆਰ.ਆਈ. ਵਿਅਕਤੀ ਵੋਟਰ ਸੂਚੀ ਵਿੱਚ ਜਨਰਲ ਵੋਟਰ ਵਜੋਂ ਦਰਜ ਹਨ। ਇਸ ਬਾਰੇ ਉਨ•ਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਨ•ਾਂ ਨੂੰ ਜਾਗਰੂਕ ਕਰਨ ਲਈ ਜ਼ਿਲ•ੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਜਾਂਦੀਆਂ ਹਨ। ਮੌਜੂਦਾ ਸਮੇਂ ਹਜ਼ਾਰਾਂ ਦੀ ਤਦਾਦ ਵਿੱਚ 18 ਤੋਂ 20 ਸਾਲ ਦੇ ਨੌਜਵਾਨ ਵਿਦਿਆਰਥੀ/ਵਿਦਿਆਰਥਣਾਂ ਉਚੇਰੀ ਸਿੱਖਿਆ ਜਾਂ ਰੁਜਗਾਰ ਖਾਤਿਰ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਇਨ••ਾਂ ਦਾ ਡਾਟਾ ਵੀ ਉਪਲਬਧ ਨਹੀਂ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਐਨ.ਆਰ.ਆਈ. ਸਭਾ ਪਾਸੋਂ ਐਨ.ਆਰ.ਆਈਜ਼ ਦਾ ਡਾਟਾ, ਬੀ.ਐਲ.ਓਜ. ਰਾਹੀਂ ਪਹਿਚਾਣ ਕੀਤੇ ਗਏ ਐਨ.ਆਰ.ਆਈ. ਵੋਟਰਾਂ ਦਾ ਡਾਟਾ ਅਤੇ ਜ਼ਿਲ•ੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀ, ਜਿਨ•ਾਂ ਦੇ ਬੱਚੇ ਵਿਦੇਸ਼ਾ ਵਿੱਚ ਉਚੇਰੀ ਸਿੱਖਿਆ ਜਾਂ ਰੋਜਗਾਰ ਖਾਤਿਰ ਗਏ ਹੋਏ ਹਨ, ਦਾ 298 ਨੌਜਵਾਨ ਲੜਕੇ/ਲੜਕੀਆਂ/ਵਿਅਕਤੀਆਂ ਦਾ ਡਾਟਾ (ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ 158, 002-ਭੋਆ (ਅ.ਜ.)-120, 003-ਪਠਾਨਕੋਟ-20) ਵੀ ਇਕੱਤਰ ਕੀਤਾ ਗਿਆ ਹੈ, ਜਿਨ•ਾਂ ਵਿੱਚੋਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਕੇਵਲ 26 ਐਨ.ਆਰ.ਆਈ. ਵਿਅਕਤੀਆਂ ਦੇ ਫਾਰਮ ਨੰ.6-ਏ ਭਰਵਾ ਕੇ ਬਤੌਰ ਓਵਰਸੀਜ਼ ਇਲੈਕਟਰ ਰਜਿਸਟਰ ਦਰਜ ਕੀਤਾ ਜਾ ਚੁੱਕਾ ਹੈ। 
 ਡਿਪਟੀ ਕਮਿਸ਼ਨਰ ਵੱਲੋਂ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਜਾਂ ਰੁਜਗਾਰ ਖਾਤਿਰ ਵਿਦੇਸ਼ਾਂ ਵਿੱਚ ਗਏ ਨੌਜਵਾਨ/ਲੜਕੇ/ਲੜਕੀਆਂ ਵਿਅਕਤੀਆਂ ਦੇ ਮਾਤਾ/ਪਿਤਾ/ਪਰਿਵਾਰਰਿਕ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਲੌੜੀਂਦੇ ਦਸਤਾਵੇਜ (ਪਾਸਪੋਰਟ ਅਤੇ ਵੀਜੇ ਦੀ ਕਾਪੀ) ਮਿਤੀ 31.12.2018 ਤੋਂ ਪਹਿਲਾਂ-ਪਹਿਲਾਂ ਪ੍ਰਾਪਤ ਕਰਕੇ ਉਨ•ਾਂ ਦੇ ਫਾਰਮ ਨੰ.6-ਏ ਭਰਵਾ ਕੇ ਆਪਣੇ ਪੋਲਿੰਗ ਬੂਥ ਦੇ ਬੀ.ਐਲ.ਓ. ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਜਮ•ਾਂ ਕਰਵਾ ਕੇ ਆਪਣੇ ਬੱਚਿਆਂ ਨੂੰ ਵੋਟਰ ਸੂਚੀ ਵਿੱਚ ਬਤੌਰ ਓਵਰਸੀਸ ਵੋਟਰ ਵਜੋਂ ਦਰਜ ਕਰਵਾਉਣ।    

© 2016 News Track Live - ALL RIGHTS RESERVED