ਸਾਲ ਦੀ ਤਨਖ਼ਾਹ ਦਾ ਪੈਕੇਜ 4 ਕਰੋੜ ਰੁਪਏ

Jan 17 2019 03:17 PM
ਸਾਲ ਦੀ ਤਨਖ਼ਾਹ ਦਾ ਪੈਕੇਜ 4 ਕਰੋੜ ਰੁਪਏ

ਨਵੀਂ ਦਿੱਲੀ:

ਜਦੋਂ ਕੋਈ ਨੌਕਰੀ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਜ਼ਹਨ ‘ਚ ਗੱਲ ਆਉਂਦੀ ਹੈ ਤਨਖ਼ਾਹ ਦੀ। ਹੋਵੇ ਵੀ ਕਿਉਂ ਨਾ ਜ਼ਿੰਦਗੀ ਵੀ ਤਾਂ ਪੈਸੇ ਦੇ ਸਹਾਰੇ ਕੱਢਣੀ ਹੁੰਦੀ ਹੈ ਉਤੋਂ ਮਹਿੰਗਾਈ ਨੇ ਲੋਕਾਂ ਦੇ ਨਾਂਹ ਕਰਵਾਈ ਹੋਈ ਹੈ। ਪਰ ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਕਿਸੇ ਪੇਸ਼ੇ ‘ਚ ਸਾਲ ਦੀ ਤਨਖ਼ਾਹ ਦਾ ਪੈਕੇਜ 4 ਕਰੋੜ ਰੁਪਏ ਤਕ ਦਾ ਵੀ ਹੋ ਸਕਦਾ ਹੈ। ਜੀ ਹਾਂ, 4 ਕਰੋੜ ਰੁਪਏ ਉਹ ਵੀ ਸਾਲ ਦੇ, ਹੋ ਗਏ ਨਾ ਤੁਸੀ ਵੀ ਹੈਰਾਨ।
ਜ਼ਿਅਦਾ ਨਾ ਸੋਚੋ ਅੱਜ ਅਸੀ ਤੁਹਾਨੂੰ ਅਜਿਹੀਆਂ ਹੀ ਕੁਝ ਨੌਕਰੀਆਂ ਬਾਰੇ ਦੱਸਾਂਗੇ, ਜਿਨ੍ਹਾਂ ‘ਚ ਤਕਨੀਸ਼ੀਅਨ ਦੀ ਤਨਖ਼ਾਹ 4 ਕਰੋੜ ਰੁਪਏ ਸਲਾਨਾ ਤਕ ਦੀ ਹੁੰਦੀ ਹੈ। ਬਲਾਕਚੈਨ ਦਾ ਚੰਗਾਂ ਤਜ਼ਰਬਾ ਰੱਖਣ ਵਾਲੇ ਕਰਮਚਾਰੀਆਂ ਦੀ ਬੈਂਕਾਂ, ਐਨਬੀਐਫਸੀ ਅਤੇ ਹੋਰ ਜਨਤਕ ਖੇਤਰਾਂ ‘ਚ ਚੰਗੀ ਡਿਮਾਂਡ ਹੈ। ਇੱਕ ਰਿਪੋਰਟ ਮੁਤਾਬਕ, ਕੰਪਨੀਆਂ ਸੀਨੀਅਰ ਬਲਾਕਚੈਨ ਪੇਸ਼ੇਵਰਾਂ ਨੂੰ 4 ਕਰੋੜ ਰੁਪਏ ਤਕ ਦੀ ਤਨਖ਼ਾਹ ਦੀ ਪੇਸ਼ਕਸ਼ ਕਰ ਰਹੀਆਂ ਹਨ, ਜੋ ਕਿ ਪਿਛਲੇ ਸਾਲ ਦੀ ਪੇਸ਼ਕਸ਼ ਦੇ ਦੁਗਣੇ ਤੋਂ ਵੱਧ ਹਨ। ਕੰਪਨੀਆਂ ਨੂੰ ਸੁਰੱਖਿਆ ਦੇ ਹੋਰ ਇੰਤਜ਼ਾਮਾਂ (ਮੁੱਖ ਤੌਰ 'ਤੇ ਵਿੱਤੀ ਖੇਤਰ ‘ਚ) ਦੀ ਜ਼ਰੂਰਤ ਹੈ ਤਾਂ ਜੋ ਡਾਟਾ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕੇ।
ਬਲਾਕਚੈਨ ਦੇ ਹੁਨਰ ਹੋਣ ਵਾਲੇ ਇੱਕ ਸਾਫਟਵੇਅਰ ਇੰਜੀਨੀਅਰ ਦੀ ਤਨਖ਼ਾਹ ਤੋਂ ਦੁਗਣੇ ਜਾਂ ਤਿੰਨ ਗੁਣਾਂ ਸੈਲਰੀ ਹਾਸਲ ਕਰ ਰਹੇ ਹਨ। ਇੱਕ ਰਿਪੋਰਟ ਮੁਤਾਬਕ, ਤਿੰਨ ਸਾਲ ਦਾ ਤਜ਼ਰਬਾ ਰੱਖਣ ਵਾਲਾ ਬਲਾਕਚੈਨ 45 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਤਨਖ਼ਾਹ ਲੈਂਦਾ ਹੈ।

 

ਰੈਡਸਟੇਡ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਪਾਲ ਡੁਪੀਅਸ ਨੇ ਕਿਹਾ ਕਿ "ਬਲਾਕਚੈਨ ਤਜ਼ਰਬੇਕਾਰਾਂ ਦੀ ਤਨਖ਼ਾਹ ਕਿਸੇ ਤਕਨੀਸ਼ੀਅਨ ਦੀ ਤਨਖ਼ਾਹ ਤੋਂ ਦੁਗਣੀ ਹੈ." ਇੱਕ ਅਖ਼ਬਾਰ ਦੀ ਰਿਪੋਰਟ ‘ਚ ਆਈ.ਕੇ.ਵਾਈ.ਏ. ਦੇ ਚੀਫ ਐਗਜ਼ੀਕਿਊਟਿਵ ਲੋਹੀਤ ਭਾਟੀਆ ਦਾ ਹਵਾਲਾ ਦੇ ਕਿਹਾ ਗਿਆ ਹੈ ਕਿ, “ਇੱਕ ਬੈਂਕ ਦੇ ਜਨਰਲ ਮੈਨੇਜਰ ਜਿਸ ਕੋਲ 5 ਸਾਲ ਦਾ ਤਜ਼ਰਬਾ ਹੈ ਉਸ ਦੇ ਮੁਕਾਬਲੇ ਬਲਾਕਚੈਨ ਦਾ 3 ਸਾਲਾਂ ਦਾ ਤਜ਼ਰਬਾ ਰੱਖਣ ਵਾਲੇ ਇੰਜੀਨੀਅਰ ਨੂੰ ਇੱਕੋ ਜਿਹੀ ਤਨਖ਼ਾਹ ਆਫਰ ਕੀਤੀ ਜਾਂਦੀ ਹੈ”।
ਦੱਸ ਦਈਏ ਕਿ ਆਈਸੀਆਈਸੀ ਬੈਂਕ ਘਰੈਲੂ ਵਪਾਰ ਅਤੇ ਬਕਾਏ ਦੋਵਾਂ ਲਈ ਬਲਾਕਚੈਨ ਦੀ ਵਰਤੋਂ ਕਰਦਾ ਹੈ, ਜਿਸ ਨਾਲ ਦੋਨਾਂ ਦਾ ਸਕੈਲ ਵਧਦਾ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਬਲਾਕਚੈਨ ਪੇਸ਼ੇਵਰਾਂ ਦੀ ਮੰਗ ਸਰਕਾਰੀ ਬੈਂਕਾਂ ਦੁਆਰਾ ਕੀਤੀ ਜਾਂਦੀ ਹੈ। 2017 ਦੀ ਤੁਲਨਾ ‘ਚ 2018 ‘ਚ ਇਨ੍ਹਾਂ ਮਾਹਰਾਂ ਦੀ ਲੋੜਾ 75% ਤੋਂ 4,000 ਤਕ ਵਧੀ ਹੈ। ਟੀਮਲਿਜ਼ ਨੇ ਕਿਹਾ ਕਿ 2018 ‘ਚ ਕ੍ਰਮਵਾਰ ਐਨਬੀਐਸਸੀ ਅਤੇ ਜਨਤਕ ਖੇਤਰ ਦੀਆਂ ਕੰਪਨੀਆਂ ‘ਚ ਬਲਾਕਚੈਨਾਂ ਦੀ ਮੰਗ 66 ਫੀਸਦੀ ਅਤੇ 42 ਫੀਸਦੀ ਵਧੀ ਹੈ।
ਇਹ ਨੋਟ ਕੀਤਾ ਜਾ ਸਕਦਾ ਹੈ ਕਿ ਭਾਰਤ ਦੇ ਕੁਲ 2 ਮਿਲੀਅਨ ਸਾਫਟਵੇਅਰ ਡਿਵੈਲਪਰਾਂ ਚੋਂ ਸਿਰਫ 5000 ਜਾਂ 0.25% ਕੋਲ ਇਸ ਵੇਲੇ ਬਲਾਕਚੈਨ ਦੇ ਹੁਨਰ ਹਨ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED