ਸ੍ਰੀ ਦਰਬਾਰ ਸਾਹਿਬ ਦੇ ਚਾਰੋ ਪ੍ਰਵੇਸ਼ ਦੁਆਰਾਂ ਨੂੰ 40 ਕਿਲੋ ਸੋਨੇ ਨਾਲ ਹੋਰ ਚਮਕਾਇਆ ਜਾਵੇਗਾ

Jun 11 2018 02:39 PM
ਸ੍ਰੀ ਦਰਬਾਰ ਸਾਹਿਬ ਦੇ ਚਾਰੋ ਪ੍ਰਵੇਸ਼ ਦੁਆਰਾਂ ਨੂੰ 40 ਕਿਲੋ ਸੋਨੇ ਨਾਲ ਹੋਰ ਚਮਕਾਇਆ ਜਾਵੇਗਾ

ਸ੍ਰੀ ਦਰਬਾਰ ਸਾਹਿਬ ਦੇ ਚਾਰੋ ਪ੍ਰਵੇਸ਼ ਦੁਆਰਾਂ ਨੂੰ 40 ਕਿਲੋ ਸੋਨੇ ਨਾਲ ਹੋਰ ਚਮਕਾਇਆ ਜਾਵੇਗਾ 
ਅੰਮ੍ਰਿਤਸਰ 
ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਤੋਂ ਹੁਣ ਚਾਰ ਚੰਨ ਲੱਗ ਜਾਣਗੇ ਅਤੇ ਇਸ ਦੇ ਚਾਰੋਂ ਪ੍ਰਵੇਸ਼ ਦੁਆਰ 40 ਕਿਲੋ ਸੋਨੇ ਨਾਲ ਚਮਕਣਗੇ। ਇਨ•ਾਂ ਨੂੰ ਸੋਨੇ ਦੇ ਪੱਤਰਾਂ ਨਾਲ ਸਜਾਇਆ ਜਾਵੇਗਾ। ਇਸ ਦੇ ਪਹਿਲੇ ਪੱਧਰ ਤਹਿਤ ਘੰਟਾ ਘਰ ਸਾਈਡ ਦੇ ਪ੍ਰਵੇਸ਼ ਦੁਆਰ ਦੀ ਦਰਸ਼ਨੀ ਡਿਊਢੀ ਦੇ ਗੁਬੰਦਾਂ 'ਤੇ ਪੱਤਰੇ ਚੜ•ਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪੱਤਰੇ ਲਾਉਣ ਦੀ ਕਾਰ ਸੇਵਾ ਦਾ ਜ਼ਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਨੂੰ ਸੌਂਪਿਆ ਹੈ। ਬਾਬਾ ਭੂਰੀ ਵਾਲੇ ਦੇ ਬੁਲਾਰੇ ਰਾਮ ਸਿੰਘ ਮੁਤਾਬਕ ਮੁੱਖ ਦੁਆਰਾਂ ਦੇ ਚਾਰੇ ਗੁਬੰਦਾਂ ਤੋਂ ਇਲਾਵਾ 4 ਛੋਟੇ ਗੁਬੰਦ, 50 ਛੋਟੀਆਂ ਗੁਬੰਦੀਆਂ ਅਤੇ 2 ਪਾਲਕੀਆਂ ਹਨ। ਸਾਰਿਆਂ 'ਤੇ ਸੋਨਾ ਲਾਉਣ ਦਾ ਕੰਮ ਅਗਲੇ ਸਾਲ ਦੀ ਵਿਸਾਖੀ ਤੱਕ ਪੂਰਾ ਹੋ ਜਾਵੇਗਾ। ਇਸ ਕੰਮ 'ਤੇ 40 ਕਿਲੋ ਤੋਂ ਜ਼ਿਆਦਾ ਸੋਨਾ ਲੱਗੇਗਾ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ 4 ਪ੍ਰਵੇਸ਼ ਦੁਆਰ ਹਨ।  ਘੰਟਾ ਘਰ ਵਾਲੀ ਸਾਈਡ ਦੇ ਪ੍ਰਵੇਸ਼ ਦੁਆਰ ਦੇ ਗੁਬੰਦਾਂ ਦੀ ਕਾਰ ਸੇਵਾ ਮੁਕੰਮਲ ਹੋਣ ਤੋਂ ਬਾਅਦ ਦੂਜੇ ਪ੍ਰਵੇਸ਼ ਦੁਆਰ ਵੀ ਸੋਨੇ ਨਾਲ ਸਜਾਏ ਜਾਣਗੇ।

© 2016 News Track Live - ALL RIGHTS RESERVED