4 ਮਹੀਨੇ ਪਹਿਲਾ ਰੇਲਵੇ ਸਟੇਸਨ ਪਠਾਨਕੋਟ ਤੋਂ ਮਿਲੀ ਲਾਵਾਰਿਸ ਬੱਚੀ ਦੀ ਪਹਿਚਾਣ ਕਰਨ ਲਈ ਕੋਈ ਵੀ ਨਹੀਂ ਪਹੁੰਚਿਆ

Dec 05 2018 02:36 PM
4 ਮਹੀਨੇ ਪਹਿਲਾ ਰੇਲਵੇ ਸਟੇਸਨ ਪਠਾਨਕੋਟ ਤੋਂ ਮਿਲੀ ਲਾਵਾਰਿਸ ਬੱਚੀ  ਦੀ ਪਹਿਚਾਣ ਕਰਨ ਲਈ ਕੋਈ ਵੀ ਨਹੀਂ ਪਹੁੰਚਿਆ


ਪਠਾਨਕੋਟ

ਜਿਲ•ਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਕਰੀਬ 4 ਮਹੀਨੇ ਪਹਿਲਾ ਰੇਲਵੇ ਸਟੇਸਨ ਪਠਾਨਕੋਟ ਤੋਂ ਇੱਕ ਲਾਵਾਰਿਸ ਬੱਚੀ ਮਿਲੀ ਸੀ ਜਿਸ ਦਾ ਅੱਜ ਤੱਕ ਕੋਈ ਵੀ ਗਾਰਡੀਅਨ ਬੱਚੀ ਦੀ ਪਹਿਚਾਣ ਕਰਨ ਲਈ ਨਹੀਂ ਪਹੁੰਚਿਆ। ਇਹ ਜਾਣਕਾਰੀ ਜਿਲ•ਾ ਬਾਲ ਸੁਰੱਖਿਆ ਅਫਸ਼ਰ ਊਸਾ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਹ ਲੜਕੀ ਜਿਸ ਦੀ ਉਮਰ ਕਰੀਬ 10 ਸਾਲ ਹੈ ਅਤੇ ਆਪਣਾ ਨਾਮ ਦੱਸਣ ਤੋ ਅਸਮਰਥ ਹੈ। ਉਨ•ਾਂ ਦੱਸਿਆ ਕਿ ਇਹ ਬੱਚੀ 2 ਜੁਲਾਈ 2018 ਨੂੰ ਰੇਲਵੇ ਸਟੇਸ਼ਨ ਪਠਾਨਕੋਟ ਤੋਂ ਮਿਲੀ ਸੀ। ਉਸ ਸਮੇਂ ਇਸ ਬੱਚੀ ਦੀ ਪੁਲਿਸ ਰਿਪੋਰਟ ਪੁਲਿਸ ਥਾਨਾ ਡਿਵੀਜਨ ਨੰਬਰ 1 ਪਠਾਨਕੋਟ ਵਿੱਚ ਮਿਤੀ 3 ਜੁਲਾਈ 2018 ਨੂੰ ਦਰਜ ਵੀ ਕਰਵਾਈ ਗਈ ਸੀ। ਉਨ•ਾਂ ਦੱਸਿਆ ਕਿ ਇਹ ਬੱਚੀ ਦਿਵਿਆਂਗ ਹੈ ਅਤੇ ਇਹ ਬੱਚੀ ਚੱਲ ਫਿਰ ਵੀ ਨਹੀਂ ਸਕਦੀ ਹੈ। ਉਨ•ਾਂ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਬੱਚੀ ਦੇ ਮਾਤਾ ਪਿਤਾ ਜਾਂ ਗਾਰਡੀਅਨ ਬਾਰੇ ਜਾਣਕਾਰੀ ਹੋਵੇ ਤਾਂ ਜਿਲ•ਾ ਬਾਲ ਸੂਰੱਖਿਆ ਯੂਨਿਟ ਪਠਾਨਕੋਟ ਕਮਰਾ ਨੰਬਰ 138-ਬੀ ਜਿਲ•ਾ ਪੱਧਰੀ ਕੰਪਲੈਕਸ ਪਠਾਨਕੋਟ ਵਿਖੇ ਜਾਂ ਫੋਨ ਨੰਬਰ 98814-66177,89680-33481,94177-80500,0186-2345047 ਤੇ ਸੰਪਰਕ ਕਰ ਸਕਦਾ ਹੈ। 

© 2016 News Track Live - ALL RIGHTS RESERVED