ਪੰਜਾਬ ਵਿੱਚ ਗਰਜ ਤੇ ਚਮਕ ਦੇ ਨਾਲ ਬਾਰਸ਼

Dec 10 2018 03:11 PM
ਪੰਜਾਬ ਵਿੱਚ ਗਰਜ ਤੇ ਚਮਕ ਦੇ ਨਾਲ ਬਾਰਸ਼

ਚੰਡੀਗੜ੍ਹ:

ਮੌਸਮ ਏਜੰਸੀ ਸਕਾਈਮੈਟ ਨੇ ਦੱਸਿਆ ਹੈ ਕਿ ਉੱਤਰੀ ਭਾਰਤ ਵਿੱਚ ਪੱਛਮੀ ਇਲਾਕੇ ਵੱਲੋਂ ਗੜਬੜੀਆਂ ਆ ਰਹੀਆਂ ਹਨ। ਇਹ ਅੱਗੇ ਵਧਦੀਆਂ ਹੋਈਆਂ ਉੱਤਰ ਪਾਕਿਸਤਾਨ ਨੇੜੇ ਕਸ਼ਮੀਰ ਕੋਲ ਆ ਗਈਆਂ ਹਨ। ਇਸ ਦੇ ਅਸਰ ਕਰਕੇ ਪਹਾੜੀ ਇਲਾਕੇ ਵਿੱਚ ਚੰਗੀ ਮੌਸਮੀ ਹਲਚਲ ਹੋਏਗੀ। ਨਤੀਜੇ ਵਜੋਂ ਉੱਤਰੀ ਭਾਰਤ ਵਿੱਚ ਬਾਰਸ਼ ਹੋ ਸਕਦੀ ਹੈ। ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਵਿੱਚ ਵੀ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। ਪਹਾੜਾਂ ਵਿੱਚ ਹੋ ਰਹੀ ਮੌਸਮੀ ਤਬਦੀਲੀ ਦਾ ਅਸਰ ਮੈਦਾਨਾਂ ਵਿੱਚ ਦੇਖਣ ਨੂੰ ਮਿਲੇਗਾ ਜਿਸ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ।
ਉੱਤਰਾਖੰਡ ਦੇ ਕੇਦਾਰਨਾਥ ਤੇ ਬਦਰੀਨਾਥ ਵਰਗੇ ਉੱਚੇ ਖੇਤਰਾਂ ਵਿੱਚ ਵੀ ਬਰਫ਼ਬਾਰੀ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਹੁਣ ਰਾਜਸਥਾਨ ਵਿੱਚ ਵੀ ਅਸਰ ਦਿਖ ਰਿਹਾ ਹੈ। ਇਸ ਦੇ ਪ੍ਰਭਾਵ ਕਰਕੇ ਪੰਜਾਬ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ ਤੇ ਚੰਡੀਗੜ ਵਿੱਚ ਗਰਜ ਤੇ ਚਮਕ ਦੇ ਨਾਲ ਬਾਰਸ਼ ਹੋ ਸਕਦੀ ਹੈ। ਹਰਿਆਣਾ ਵਿੱਚ ਵੀ ਬੱਦਲ ਵਧ ਰਹੇ ਹਨ। ਅੱਜ ਸਿਰਸਾ, ਫ਼ਤਿਹਾਬਾਦ, ਹਿਸਾਰ, ਅੰਬਾਲਾ, ਕੁਰੂਕਸ਼ੇਤਰ ਅਤੇ ਜੀਂਦ ਵਿੱਚ ਇੱਕ-ਦੋ ਥਾਈਂ ਬਾਰਸ਼ ਹੋ ਸਕਦੀ ਹੈ।
ਇਸ ਦੇ ਨਾਲ ਹੀ ਐਤਵਾਰ ਨੂੰ ਤਾਪਮਾਨ ਡਿੱਗਣ ਕਰਕੇ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਹੋਰ ਖਰਾਬ ਹੋ ਗਈ। ਦਰਅਸਲ ਤਾਪਮਾਨ ਘਟਣ ਨਾਲ ਹਵਾ ’ਚ ਮੌਜੂਦ ਪ੍ਰਦੂਸ਼ਕਾਂ ਦੀ ਗਤੀ ਘਟ ਜਾਂਦੀ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਦੋ ਦਿਨਾਂ ਅੰਦਰ ਪ੍ਰਦੂਸ਼ਣ ਦਾ ਪੱਧਰ ਹੋਰ ਵਧ ਸਕਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 377 ਰਿਕਾਰਡ ਕੀਤਾ। ਇਹ ਪਿਛਲੇ 20 ਦਿਨਾਂ ਵਿੱਚ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਪੱਧਰ ਹੈ।

© 2016 News Track Live - ALL RIGHTS RESERVED