ਇਸ ਸਾਲ ਅਲ-ਨੀਨੋ ਦੇ ਪ੍ਰਭਾਅ ਕਰਕੇ ਘੱਟ ਠੰਢ ਹੋਣ ਦੀ ਉਮੀਦ

ਇਸ ਸਾਲ ਅਲ-ਨੀਨੋ ਦੇ ਪ੍ਰਭਾਅ ਕਰਕੇ ਘੱਟ ਠੰਢ ਹੋਣ ਦੀ ਉਮੀਦ

ਨਵੀਂ ਦਿੱਲੀ:

ਲਗਾਤਾਰ ਦੂਜੇ ਸਾਲ ਦੇਸ਼ ‘ਚ ਘੱਟ ਠੰਢ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਅਲ-ਨੀਨੋ ਦੇ ਪ੍ਰਭਾਅ ਕਰਕੇ ਘੱਟ ਠੰਢ ਹੋਣ ਦੀ ਉਮੀਦ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਅਲ-ਨੀਨੋ ਦੀ ਕਮਜ਼ੋਰ ਸਥਿਤੀ ਕਰਕੇ ਤਾਪਮਾਨ ਆਮ ਤੋਂ ਥੋੜ੍ਹਾ ਜ਼ਿਆਦਾ ਰਹਿ ਸਕਦਾ ਹੈ।
ਸੋਮਵਾਰ ਨੂੰ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਬਿਆਨ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਠੰਢ ਫਰਵਰੀ ਦੇ ਆਖਰ ਤਕ ਰਹੇਗੀ ਜਿਸ ਦੌਰਾਨ ਸਭ ਡਿਵੀਜ਼ਨਾਂ ‘ਚ ਨਾਰਮਲ ਤਾਪਮਾਨ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਜਾਵੇਗਾ।
ਅਲ-ਨੀਨੋ ਇੱਕ ਸਪੈਨਿਸ਼ ਅੱਖਰ ਹੈ ਜਿਸ ਦਾ ਮਤਲਬ ਹੈ ਛੋਟਾ ਬੱਚਾ। ਇਹ ਇੱਕ ਜਲਵਾਯੂ ਘਟਨਾ ਹੈ, ਜਿਸ ‘ਚ ਪ੍ਰਸ਼ਾਂਤ ਮਹਾਸਾਗਰ ‘ਚ ਪੱਛਮੀ ਖੇਤਰ ਤੋਂ ਪੂਰਬੀ ਖੇਤਰ ਪਾਸਿਓਂ ਗਰਮ ਧਾਰਾਵਾਂ ਵਹਿੰਦੀਆਂ ਹਨ ਤੇ ਮੌਸਮ ਗਰਮ ਹੋ ਜਾਂਦਾ ਹੈ। ਇਸ ਦਾ ਭਾਰਤੀ ਮੌਸਮ ‘ਤੇ ਸਿੱਧੇ ਤੌਰ ‘ਤੇ ਅਸਰ ਪੈਂਦਾ ਹੈ। 2014-15 ਦੌਰਾਨ ਇੱਕ ਜ਼ਬਰਦਸਤ ਅਲ-ਨੀਨੋ ਦੀ ਸੂਚਨਾ ਮਿਲੀ ਸੀ ਜਿਸ ਕਾਰਨ ਆਮਨ ਨਾਲੋਂ ਘੱਟ ਬਾਰਸ਼ ਹੋਈ ਸੀ।
ਮੌਸਮ ਵਿਭਾਗ ਦੇ ਅਧਿਕਾਰੀ ਮੁਤਾਬਕ ਪ੍ਰਸ਼ਾਂਤ ਮਹਾਸਾਗਰ ‘ਚ ਤਾਪਮਾਨ ਆਮ ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ ਹੈ ਪਰ ਇਸ ਦਾ ਵਾਤਾਵਰਣ ‘ਤੇ ਕੋਈ ਖਾਸ ਪ੍ਰਭਾਅ ਨਜ਼ਰ ਨਹੀਂ ਆ ਰਿਹਾ। ਫਰਵਰੀ 2019 ਦੇ ਆਖਰ ‘ਚ ਅਲ-ਨੀਨੋ ਦੇ ਕਮਜ਼ੋਰ ਹੋਣ ਦੀ ਉਮੀਦ ਹੈ, ਪਰ ਅਜੇ ਅਲ-ਨੀਨੋ ਚਲੇਗਾ।

 

ਮੁੱਖ ਖ਼ਬਰਾਂ